ਕੂਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂਕ (ਨਾਂ,ਇ) ਚੀਕ ਵਰਗੀ ਉੱਚੀ ਅਵਾਜ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੂਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂਕ [ਨਾਂਇ] ਚੀਕ , ਉੱਚੀ ਅਵਾਜ਼, ਕਿਲਕਾਰੀ; ਰੋਣ-ਪਿੱਟਣ ਦੀ ਅਵਾਜ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੂਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂਕ. ਸੰਗ੍ਯਾ—ਪੁਕਾਰ. “ਜੇ ਦਰਿਮਾਂਗਤ ਕੂਕ ਕਰੇ ਮਹਲੀ ਖਸਮੁ ਸੁਣੇ.” (ਆਸਾ ਮ: ੧) ੨ ਘੋਣਾ. ਢੰਡੋਰਾ. “ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ.” (ਮਲਾ ਮ: ੩)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15498, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੂਕ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੂਕ (ਸੰ.। ਸੰਸਕ੍ਰਿਤ ਕੂਕਨ। ਪੰਜਾਬੀ ਕੂਕਣਾ) ਪੁਕਾਰ, ਕੂਕ, ਉੱਚੀ ਲੰਮੀ ਅਵਾਜ਼, ਫਰਯਾਦ। ਯਥਾ-‘ਕੂਕ ਨ ਹੋਇ’ ਉਸ ਪੁਰ ਫੇਰ (ਜਮਾਂ ਦੀ) ਕੂਕ (ਪੁਕਾਰ) ਨਹੀਂ ਹੋਈ। ਤਥਾ-‘ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ॥ ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ’। ਭਾਵ ਇਹ ਕਿ ਕੋਈ ਸਵਾਲੀ ਜਦ ਪੁਕਾਰਦਾ ਹੈ, ਤਦ ਮਹਲੀ ਖਸਮ ਸੁਣਕੇ ਧੱਕੇ ਭਾਵੇਂ ਧੀਰਜ ਇਕ ਵਡ੍ਯਾਈ ਜ਼ਰੂਰ ਦਿੰਦਾ ਹੈ, ਤਦ ਕੀ ਈਸ਼੍ਵਰ ਹੀ ਸਾਡੀ ਪੁਕਾਰ ਨਾ ਸੁਣੂੰ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੂਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂਕ, (ਸੰਸਕ੍ਰਿਤ : कू =ਚੀਕ ਮਾਰਨਾ; ਮਰਾਠੀ : ਕੂਕ) \ ਇਸਤਰੀ ਲਿੰਗ : ੧. ਚੀਖ, ਸ਼ੋਰ, ਉਚੀ ਆਵਾਜ਼; ੨. ਲੰਮੀ ਸੁਰੀਲੀ ਆਵਾਜ਼; ੩. ਕਿਲਕਾਰੀ, ਰੋਣ ਪਿੱਟਣ ਦੀ ਆਵਾਜ਼; ੪. ਰੇਲ ਦੇ ਇੰਜਣ ਦੀ ਸੀਟੀ
–ਕੂਕ ਨਾਲ ਪਹਾੜ ਹਿਲ ਜਾਣਾ, ਮੁਹਾਵਰਾ : ਰੋਣਾ ਵੇਖ ਕੇ ਬੇਰਹਿਮ ਨੂੰ ਭੀ ਤਰਸ ਆ ਜਾਣਾ: ‘ਹੋ ਗਿਆ ਕਿਉਂ ਤੂੰ ਐਡਾ ਪਥਰ ਦਿਲ ਜੀ, ਕੂਕ ਨਾਲ ਜਾਂਦੇ ਨੇ ਪਹਾੜ ਹਿਲ ਜੀ’
–ਕੂਨ ਸੁਣਨੀ (ਸੁਣੀ ਜਾਣੀ), ਕਿਰਿਆ ਅਕਰਮਕ : ਫਰਿਆਦ ਸੁਣਨੀ
–ਕੂਕ ਕੁਕਾਰਾ, ਪੁਲਿੰਗ : ਕੂਕ ਪੁਕਾਰ
–ਕੂਕ ਪੁਕਾਰ, ਕੂਕ ਫਰਿਆਦ, ਇਸਤਰੀ ਲਿੰਗ : ਕੂਕ ਫਰਿਆਦ; ਚੀਕ ਪੁਕਾਰ, ਰੋਣ ਕੁਰਲਾਣ
–ਕੂਕ ਮਾਰਨਾ, ਕੂਕ ਮਾਰਨੀ, ਕਿਰਿਆ ਸਕਰਮਕ : ਜ਼ੋਰ ਦੀ ਆਵਾਜ਼ ਕਢਣਾ, ਚੀਕ ਮਾਰਨੀ, ਲੰਮੀ ਸੁਰੀਲੀ ਆਵਾਜ਼ ਕਢਣਾ
–ਕੂਕੇਂਦਿਆਂ, ਕਿਰਿਆ ਵਿਸ਼ੇਸ਼ਣ : ਪੁਕਾਰ ਕਰਦਿਆਂ, ਕੂਕਾਂ ਮਾਰਦੇ ਹੋਏ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-22-03-16-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First