ਕੁੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਟ [ਨਾਂਇ] ਮਾਰ-ਕੁਟਾਈ, ਕੁਟਾਪਾ, ਮਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੱਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਟ. ਸੰਗ੍ਯਾ—ਮਾਰ. ਕੁਟਾਈ. ਦੇਖੋ, ਕੁੱਟਣਾ। ੨ ਕਈ ਧਾਤਾਂ ਕੁੱਟਕੇ ਬਣਾਈ ਹੋਈ ਇੱਕ ਧਾਤੁ, ਜੋ ਬਹੁਤ ਭੁਰਭੁਰੀ ਹੁੰਦੀ ਹੈ. “ਭੰਨਿਆਂ ਭਾਂਡਾ ਕੁੱਟ ਦਾ.” (ਮਗੋ)। ੩ ਸੰ. कुट्ट. ਧਾ. ਛੇਦਨਾ. ਕੱਟਣਾ. ਤਪਾਉਣਾ. ਨਿੰਦਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੱਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੱਟ, (ਸੰਸਕ੍ਰਿਤ : कुट्ट=ਮਾਰਨਾ) \ ਪੁਲਿੰਗ : ੧. ਕਈ ਧਾਤਾਂ ਕੁੱਟ ਕੇ ਬਣਾਈ ਹੋਈ ਇੱਕ ਮਿਸਰਤ ਧਾਤ, ਭਰਥ ਜਾਂ ਭਰਤ, ਘਟੀਆ ਅਤੇ ਖੋਟ ਵਾਲੀ ਚਾਂਦੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-02-02-25-17, ਹਵਾਲੇ/ਟਿੱਪਣੀਆਂ:

ਕੁੱਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੱਟ, (ਸੰਸਕ੍ਰਿਤ√कुट्ट=ਮਾਰਨਾ) \ ਇਸਤਰੀ ਲਿੰਗ : ਮਾਰਨਾ; ਮਾਰ, ਮਾਰ ਕੁਟਾਈ, ਕੁਟਾਪਾ, ਫੰਡ, (ਲਾਗੂ ਕਿਰਿਆ : ਖਾਣਾ, ਪੈਣਾ) \ (ਲਹਿੰਦੀ) ਢੋਲ ਦਾ ਉਹ ਉਤਲਾ ਹਿੱਸਾ ਜਿਥੇ ਡੱਗੇ ਲਾਏ ਜਾਂਦੇ ਹਨ (ਖਾਣਾ, ਪੈਣਾ)

–ਕੁੱਟ ਸਿੱਖਣਾ, ਕਿਰਿਆ ਸਕਰਮਕ : ਐਵੇਂ ਚੰਡਾਈ ਕਰ ਦੇਣਾ

–ਕੁੱਟ ਸੁੱਟਣਾ, ਕਿਰਿਆ ਸਕਰਮਕ : ਐਵੇਂ ਫੈਂਟਾ ਚਾੜ੍ਹ ਦੇਣਾ

–ਕੁੱਟ ਕੱਢਣਾ, (ਪੋਠੋਹਾਰੀ) / ਮੁਹਾਵਰਾ : ਅਕਾਰਣ ਹੀ ਕਿਸੇ ਨੂੰ ਕੁੱਟ ਛੱਡਣਾ

–ਕੁੱਟ ਕੁੱਟ ਕੇ, ਕਿਰਿਆ ਵਿਸ਼ੇਸ਼ਣ : ਚੰਗੀ ਤਰ੍ਹਾਂ, ਬਖੂਬੀ, ਦੱਬ ਕੇ, ਨਸਾਠਸ, ਖਚਾਖਚ

–ਕੁੱਟ ਕੁੱਟ ਕੇ ਭਰਨਾ, ਕਿਰਿਆ ਸਕਰਮਕ : ੧. ਚੰਗੀ ਤਰ੍ਹਾਂ ਭਰਨਾ, ਦੱਬ ਕੇ ਭਰਨਾ; ੨. ਮੁਹਾਵਰਾ : ਚੰਗੀ ਤਰ੍ਹਾਂ ਅੰਦਰ ਵਸਾ ਦੇਣਾ (ਕੋਈ ਖਿਆਲ ਜਾਂ ਗੱਲ)

–ਕੁੱਟ ਕੁੱਟ ਕੇ ਮੁੰਜ ਬਣਾ ਦੇਣਾ, ਮੁਹਾਵਰਾ : ਬਹੁਤ ਬੁਰੀ ਤਰ੍ਹਾਂ ਮਾਰਨਾ, ਜ਼ਿਆਦਾ ਮਾਰਨਾ, ਬੁਰੀ ਗਤ ਬਣਾਉਣਾ

–ਕੁੱਟ ਫਾਟ, ਇਸਤਰੀ ਲਿੰਗ : ਮਾਰ ਕੁਟਾਈ

–ਕੁੱਟ ਮਾਰ, ਇਸਤਰੀ ਲਿੰਗ : ਮਾਰ ਕੁਟਾਈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5573, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-02-02-25-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.