ਕੁਠਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਠਾ. ਸਿੰਧੀ. ਵਿ—ਬਹਿ ਕੀਤਾ. ਕੁਸ਼੍ਤਹ। ੨ ਮੁਸਲਮਾਨੀ ਤਰੀਕੇ ਨਾਲ ਕੱਟਿਆ ਜੀਵ. “ਅਭਾਖਿਆ ਕਾ ਕੁਠਾ ਬਕਰਾ ਖਾਣਾ.” (ਵਾਰ ਆਸਾ) ਦੇਖੋ, ਕੁਹਣਾ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁਠਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੁਠਾ (ਗੁ.। ਪੰਜਾਬੀ ਕੋਹਣਾ ਤੋਂ ਬਣਦਾ ਹੈ। ਕੋਹਿਆ ਤੋਂ ਕੁਠਾ ਬਣਨਾ ਪੰਜਾਬੀ ਵ੍ਯਾਕਰਣ ਦਾ ਤ੍ਰੀਕਾ ਹੈ, ਜਿਸ ਤਰ੍ਹਾ ਮੋਹਣਾ ਤੋਂ ਮੁੱਠਾ ਤੇ ਲੋਹਣਾ ਤੋਂ ਲੁੱਠਾ ਬਣਦਾ ਹੈ। ਕੁੱਠਣਾ ਪਦ ਕੁ+ਹਨਨ (ਬੁਰੀ ਤਰ੍ਹਾਂ ਮਾਰਨਾ) ਸੰਸਕ੍ਰਿਤ ਤੋਂ ਬਣਿਆ ਜਾਪਦਾ ਹੈ ਮੁਸਲਮਾਨਾਂ ਦੇ ਆਯਾਂ ਜਦੋਂ ਫ਼ਾਰਸੀ ਪੰਜਾਬੀ ਵਿਚ ਰਲਣ ਲੱਗੀ , ਤਦੋਂ ਹੋ ਸਕਦਾ ਹੈ ਕਿ ਕੁਸ਼ਤਹ (=ਮਰਿਆ) ਦਾ ਕੁਠਾ ਰੂਪ ਬਣ ਗਿਆ ਹੋਵੇ, ਪਰ ਵਿਸ਼ੇਸ਼ ਖ੍ਯਾਲ ਇਹ ਹੈ ਕਿ ਕੁਹਨਨ ਤੋਂ ਕੁ+ਹਤ, ਕੁਹਤਾ ਕੁਠਾ ਐਉਂ ਬਣ ਗਿਆ ਹੋਵੇ) ਕੋਹਿਆ ਹੋਇਆ। ਯਥਾ-‘ਅਭਾਖਿਆ ਕਾ ਕੁਠਾ ਬਕਰਾ ਖਾਣਾ’। ਤਥਾ-‘ਤਿਸ ਦਾ ਕੁਠਾ ਹੋਵੈ ਸੇਖੁ ’।
੨. (ਕ੍ਰਿ.) ਨਾਸ਼ ਕੀਤਾ। ਯਥਾ-‘ਭਾਉ ਦੁਯਾ ਕੁਠਾ’।
ਦੇਖੋ, ‘ਅਭਾਖਿਆ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 24958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First