ਕੁਟੰਬ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਟੰਬ (ਨਾਂ,ਪੁ) ਟੱਬਰ; ਖ਼ਾਨਦਾਨ; ਅੰਗਾਂ- ਸਾਕਾਂ ਦਾ ਸਮੂਹ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੁਟੰਬ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਟੰਬ [ਨਾਂਪੁ] ਪਰਿਵਾਰ , ਟੱਬਰ , ਕਬੀਲਾ , ਕੁਲ, ਖ਼ਾਨਦਾਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁਟੰਬ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਟੰਬ. ਸੰ. कुटुम्ब—ਕੁਟੁੰਬ. ਸੰਗ੍ਯਾ—ਸੰਤਾਨ. ਔਲਾਦ । ੨ ਪਰਿਵਾਰ. ਕੁੰਬਾ. “ਕੁਟੰਬ ਜਤਨ ਕਰਣੰ.” (ਵਾਰ ਜੈਤ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁਟੰਬ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੁਟੰਬ (ਸੰ.। ਸੰਸਕ੍ਰਿਤ ਕੁਟੁਮੑਬ) ੧. ਪਰਵਾਰ ।
੨. ਕਿਤੇ ਇਸਤ੍ਰੀ ਦਾ ਭੀ ਵਾਚਕ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6190, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੁਟੰਬ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕੁਟੰਬ––ਖ਼ੂਨ ਦੇ ਰਿਸ਼ਤੇਦਾਰਾਂ ਦਾ ਸਮੂਹ। ਆਮ ਬੋਲ ਚਾਲ ਵਿਚ ਇਸ ਸ਼ਬਦ ਦੀ ਵਰਤੋਂ ਤੋਂ ਸਪੱਸ਼ਟ ਨਹੀਂ ਹੁੰਦਾ ਕਿ ਕਿਹੜੇ ਕਿਹੜੇ ਵਿਅਕਤੀ ਇਸ ਸਮੂਹ ਦੇ ਮੈਂਬਰ ਹੋਣਗੇ। ਮਾਨਵ ਵਿਗਿਆਨੀ ਅਤੇ ਸਮਾਜ ਵਿਗਿਆਨੀ ਕੁਟੰਬ ਦੇ ਅਰਥ ਸਪੱਸ਼ਟ ਕਰਨ ਲਈ ਕੁਟੰਬਾਂ ਦੇ ਅਨੇਕਾਂ ਸਮੂਹਾਂ ਦਾ ਜ਼ਿਕਰ ਕਰਦੇ ਹਨ। ਉਨ੍ਹਾਂ ਅਨੁਸਾਰ ਉਹ ਸਾਰੇ ਸਮੂਹ ਕੁਟੰਬਕ ਸਮੂਹ ਹਨ ਜਿਨ੍ਹਾਂ ਦੇ ਮੈਂਬਰਾਂ ਵਿਚ ਕੁਟੰਬਕ ਸਬੰਧ ਪਾਏ ਜਾਂਦੇ ਹਨ। ਕੁਟੰਬਕ ਸਮੂਹਾਂ ਵਿਚ ਸਭ ਤੋਂ ਛੋਟਾ ਅਤੇ ਕੇਂਦਰੀ ਸਮੂਹ ਪਰਿਵਾਰ ਹੈ। ਪਰਿਵਾਰ ਤੋਂ ਇਲਾਵਾ ਵੰਸ਼, ਕੁਲ, ਬੰਧੂ, ਬਾਂਧਵ ਅਤੇ ਸਪਿੰਡ ਆਦਿ ਅਨੇਕਾਂ ਕੁਟੰਬਕ ਸਮੂਹ ਹਨ।
ਪਰਿਵਾਰ ਅਤੇ ਹੋਰ ਕੁਟੰਬਕ ਸਮੂਹਾਂ ਵਿਚ ਪਹਿਲਾ ਫ਼ਰਕ ਇਹ ਹੈ ਕਿ ਪਰਿਵਾਰ ਵਿਚ ਖ਼ੂਨ ਦੇ ਰਿਸ਼ਤਿਆਂ ਤੋਂ ਇਲਾਵਾ ਵਿਵਾਹਿਕ ਸਬੰਧ ਵਾਲੇ ਵਿਅਕਤੀ ਪਾਏ ਜਾਂਦੇ ਹਨ। ਉਦਾਹਰਣ : ਮਾਂ, ਬਾਪ ਅਤੇ ਬੱਚਿਆਂ ਵਾਲੇ ਪਰਿਵਾਰ ਵਿਚ, ਮਾਤਾ-ਪਿਤਾ ਅਤੇ ਬੱਚਿਆਂ ਦੇ ਵਿਚ ਲਹੂ ਦਾ ਸਬੰਧ ਹੈ ਅਤੇ ਪਤੀ ਪਤਨੀ ਵਿਚ ਵਿਵਾਹਿਕ ਸਬੰਧ ਹੈ ਪਰ ਇਸ ਤੋਂ ਇਲਾਵਾ ਹੋਰ ਕੁਟੰਬਕ ਸਮੂਹਾਂ ਵਿਚ ਸਕੇ-ਸਾਕ ਸਬੰਧੀ (ਖੂਨ ਦੀ ਸਾਂਝ ਵਾਲੇ) ਵਿਅਕਤੀ ਹੁੰਦੇ ਹਨ। ਇਸ ਤੋਂ ਇਲਾਵਾ ਇਕ ਪਰਿਵਾਰ ਦੇ ਮੈਂਬਰ ਇਕ ਹੀ ਥਾਂ ਤੇ ਇਕੱਠੇ ਰਹਿੰਦੇ ਹਨ। ਜਦੋਂ ਕਿ ਹੋਰ ਕੁਟੰਬਿਕ ਸਮੂਹਾਂ ਦੇ ਮੈਂਬਰ ਅਲੱਗ-ਅਲੱਗ ਥਾਵਾਂ ਤੇ ਰਹਿੰਦੇ ਹੁੰਦੇ ਹਨ। ਪਰਿਵਾਰ ਦਾ ਸਮੂਹ ਆਵਾਸ ਦੇ ਨਿਯਮਾਂ ਤੋਂ ਪ੍ਰਭਾਵਤ ਹੁੰਦਾ ਹੈ, ਜਿਵੇਂ ਜੇਕਰ ਕਿਸੇ ਸਮਾਜ ਵਿਚ ਪਤਨੀ, ਪਤੀ ਦੇ ਘਰ ਦੀ ਥਾਂ ਆਪਣੀ ਮਾਂ ਦੇ ਘਰ ਵਿਚ ਰਹਿੰਦੀ ਹੈ ਤਾਂ ਅਜਿਹੇ ਪਰਿਵਾਰ ਨੂੰ ਅਸੀਂ ਮਾਤਰ ਸਥਾਨ ਪਰਿਵਾਰ ਕਹਿੰਦੇ ਹਾਂ। ਇਸ ਦੇ ਉਲਟ ਹੋਰ ਕੁਟੰਬਿਕ ਸਮੂਹ ਵੰਸ਼ਾਂਵਲੀ ਦੇ ਨਿਯਮਾਂ ਤੇ ਆਧਾਰਿਤ ਹਨ।
ਕੁਟੰਬਕ ਸਮੂਹ ਇਕ ਵਿਅਕਤੀ ਦੀ ਰਖਿਆ ਦੀ ਦੂਸਰੀ ਦੀ ਪਧਤੀ ਵਿਚ ਆਉਂਦੇ ਹਨ। ਜਦੋਂ ਕਿ ਪਰਿਵਾਰ ਉਸ ਦੇ ਪਹਿਲੇ ਘੇਰੇ ਵਿਚ ਆਉਂਦਾ ਹੈ। ਮੁਸੀਬਤ ਸਮੇਂ ਇਕ ਵਿਅਕਤੀ ਆਪਣੇ ਪਰਿਵਾਰ ਤੋਂ ਇਲਾਵਾ ਕੁਟੰਬ ਦੇ ਮੈਂਬਰਾਂ ਤੋਂ ਵੀ ਸਹਾਇਤਾ ਲੈ ਸਕਦਾ ਹੈ। ਕੰਮਾਂ ਕਾਰਜਾਂ ਸਮੇਂ ਉਨ੍ਹਾਂ ਨੂੰ ਬੁਲਾਣਾਂ ਜਾਂ ਉਨ੍ਹਾਂ ਦੇ ਜਾਣਾ ਉਨ੍ਹਾਂ ਤੋਂ ਸਹਾਇਤਾ ਲੈਣਾ ਤੇ ਉਨ੍ਹਾਂ ਦੀ ਸਹਾਇਤਾ ਕਰਨਾ, ਇਹ ਸਭ ਕੁਟੰਬਕ ਸੰਬੰਧਾਂ ਨੂੰ ਨਿਭਾਉਣ ਲਈ ਜ਼ਰੂਰੀ ਹਨ।
ਕੁਟੰਬਕ ਸਬੰਧ ਨੂੰ ਨਿਭਾਉਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਕਿਹੜੇ ਵਿਅਕਤੀ ਇਸ ਸਮੂਹ ਦੇ ਮੈਂਬਰ ਹਨ ਜੋ ਵਿਅਕਤੀ ਖ਼ੂਨ ਦੀ ਸਾਂਝ ਰੱਖਦੇ ਹਨ ਤੇ ਬੱਚੇ ਦੇ ਜਨਮ ਤੋਂ ਕੁਟੰਬਕ ਸਬੰਧਾਂ ਨੂੰ ਨਿਭਾ ਰਹੇ ਹਨ ਉਹ ਸਭ ਕਿਸੇ ਨਾ ਕਿਸੇ ਤਰ੍ਹਾਂ ਕੁਟੰਬਕ ਸਮੂਹ ਦੇ ਮੈਂਬਰ ਹਨ।
ਹ. ਪੁ.––ਹਿੰ. ਵਿ. ਕੋ. 3 : 59
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no
ਕੁਟੰਬ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁਟੰਬ, (ਸੰਸਕ੍ਰਿਤ : कुटुम्ब; कुटुंब, कुटुम्ब) \ ਪੁਲਿੰਗ : ਟੱਬਰ, ਕੁਲ, ਕਬੀਲਾ, ਪਰਿਵਾਰ, ਕੁਨਬਾ, ਬਾਲ ਬੱਚਾ, ਪੁੱਤਰ
–ਕੁਟੰਬ ਨਿਰਬਾਹ, ਪੁਲਿੰਗ : ਟੱਬਰ ਦਾ ਗੁਜ਼ਾਰਾ, ਟੱਬਰ ਦੇ ਰਹਿਣ ਸਹਿਣ ਦੇ ਖ਼ਰਚ ਪੂਰੇ ਕਰਨ ਦਾ ਭਾਵ
–ਕੁਟੰਬੀ, ਵਿਸ਼ੇਸ਼ਣ : ੧. ਕੁਟੰਬ ਵਾਲਾ, ਕੁਨਬੇ ਵਾਲਾ; ੨. ਕੁਟੰਬ ਨਾਲ ਸੰਬੰਧ ਰੱਖਣ ਵਾਲਾ, ਕੁਟੰਬ ਦਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-02-02-32-07, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First