ਕੀਮਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀਮਾ (ਨਾਂ,ਪੁ) ਕੁਤਰ ਕੇ ਬਰੀਕ ਕੀਤਾ ਮਾਸ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2016, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੀਮਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀਮਾ [ਨਾਂਪੁ] ਬਰੀਕ ਕੀਤਾ ਹੋਇਆ ਮਾਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੀਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀਮਾ. ਅ਼ ਕ਼ੀਮਹ. ਸੰਗ੍ਯਾ—ਛੋਟੇ ਟੁਕੜਿਆਂ ਵਿੱਚ ਕੱਟਿਆ ਹੋਇਆ ਮਾਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੀਮਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੀਮਾ, (ਅਰਬੀ : ਕੀਮਾ=ਬੰਦ ਬੰਦ ਜੁਦਾ ਕਰਨਾ) \ ਪੁਲਿੰਗ : ਬਾਰੀਕ ਕੀਤਾ ਜਾਂ ਜ਼ੱਰਾ ਜ਼ੱਰਾ ਕੀਤਾ ਹੋਇਆ ਮਾਸ (ਲਾਗੂ ਕਿਰਿਆ : ਕਰਨਾ, ਬਣਾਉਣਾ)

–ਕੀਮਾ ਸ਼ੋਰਬਾ,  ਪੁਲਿੰਗ : ਇੱਕ ਕਿਸਮ ਦਾ ਸ਼ੋਰਬਾ

–ਕੀਮਾ ਹੋਣਾ, ਕਿਰਿਆ ਸਮਾਸੀ, ਬੋਟੀ ਬੋਟੀ ਹੋਣਾ, ਬਹੁਤ ਛੋਟੇ ਛੋਟੇ ਟੁਕੜਿਆਂ ਵਿੱਚ ਟੁਕਿਆ ਜਾਣਾ

–ਕੀਮਾ ਕਰਨਾ, ਮੁਹਾਵਰਾ : ਟੁਕੜੇ ਟੁਕੜੇ ਕਰਨਾ, ਛੋਟੇ ਛੋਟੇ ਟੁੱਕੜਿਆਂ ਵਿੱਚ ਟੁੱਕ ਦੇਣਾ

–ਕੀਮਾ ਕੀਮਾ ਹੋਣਾ, ਕਿਰਿਆ ਸਮਾਸੀ : ਕਟ ਕਰਨਾ, ਬੋਟੀ ਬੋਟੀ ਹੋਣਾ

–ਕੀਮਾ ਕੀਮਾ ਕਰਨਾ, ਮੁਹਾਵਰਾ : ਬੋਟੀ ਬੋਟੀ ਕਰਨਾ ਬਹੁਤ ਮਾਰਨਾ

–ਕੀਮਾ ਪਲਾਉ, ਪੁਲਿੰਗ : ਗੋਸ਼ਤ ਅਤੇ ਚਾਉਲਾਂ ਦਾ ਪੁਲਾਉ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-20-11-10-58, ਹਵਾਲੇ/ਟਿੱਪਣੀਆਂ:

ਕੀਮਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੀਮਾ, (ਅਰਬੀ : ਕਰੀਮੁੱਦੀਨ ਦਾ ਰੂਪਾਂਤਰ) \ ਪੁਲਿੰਗ : ਮਲਕੀ ਕੀਮੇ ਦੇ ਕਿੱਸੇ ਦਾ ਨਾਇਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-20-11-11-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.