ਕੀਬੋਰਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Keyboard

ਇਹ ਕੰਪਿਊਟਰ ਦਾ ਮੁੱਖ ਇਨਪੁਟ ਯੰਤਰ ਹੈ। ਇਸ ਉੱਤੇ ਸਾਧਾਰਨ ਟਾਈਪਰਾਈਟਰ ਦੀ ਤਰ੍ਹਾਂ ਬਟਨ (ਕੀਜ਼) ਲੱਗੀਆਂ ਹੁੰਦੀਆਂ ਹਨ। ਕੀਬੋਰਡ ਦੀ ਮਦਦ ਨਾਲ ਕੰਪਿਊਟਰ ਵਿੱਚ ਅੰਕੜੇ ਅਤੇ ਹਦਾਇਤਾਂ ਭੇਜੀਆਂ ਜਾਂਦੀਆਂ ਹਨ। ਜਦੋਂ ਅਸੀਂ ਕੀਬੋਰਡ ਉੱਤੇ ਕੋਈ 'ਕੀਅ' ਦਬਦੇ ਹਾਂ ਤਾਂ ਉਸ ਦਾ ਪ੍ਰਭਾਵ ਮੌਨੀਟਰ ਉੱਤੇ ਸਪੱਸ਼ਟ ਦਿਖਾਈ ਦਿੰਦਾ ਹੈ। ਮੌਨੀਟਰ ਉੱਤੇ ਇਕ ਤੀਰ ਦਾ ਨਿਸ਼ਾਨ ਜਿਹਾ ਨਜ਼ਰ ਆਉਂਦਾ ਹੈ ਜਿਸ ਨੂੰ ਮਾਊਸ ਪੌਆਇੰਟਰ ਕਿਹਾ ਜਾਂਦਾ ਹੈ। ਉਂਝ ਸਧਾਰਨ ਟਾਈਪਰਾਈਟਰ ਦੇ ਮੁਕਾਬਲੇ ਕੰਪਿਊਟਰ ਦੇ ਕੀਬੋਰਡ ਉੱਤੇ ਕੁਝ ਵਾਧੂ ਬਟਨ (ਕੀਜ਼) ਵੀ ਲੱਗੇ ਹੁੰਦੇ ਹਨ। ਅੱਜ ਬਾਜ਼ਾਰ ਵਿੱਚ ਅਨੇਕਾਂ ਪ੍ਰਕਾਰ ਦੇ ਕੀਬੋਰਡ ਉਪਲਬਧ ਹਨ।

ਕੀਬੋਰਡ ਦੀਆਂ ਕੀਜ਼ ਨੂੰ ਹੇਠਾਂ ਲਿਖੇ 5 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:

(i) ਅਲਫਾਬੈਟ ਕੀਜ਼ (Alphabet Keys)

(ii) ਨੁਮੈਰਿਕ ਕੀਜ਼ (Numeric Keys)

(iii) ਕਰਸਰ ਮੂਵਮੈਂਟ ਕੀਜ਼ (Cursor Movement Keys)

(iv) ਫੰਕਸ਼ਨ ਕੀਜ਼ (Functions Keys)

(v) ਵਿਸ਼ੇਸ਼ ਕੀਜ਼ (Special Keys)

ਸ਼੍ਰ¼ਣੀ

ਕੀਅ

1. ਅਲਫਾਬੈਟ ਕੀਜ਼

A ਤੋ Z ਤੱਕ ਅਤ¼ a ਤੋਂ z ਤੱਕ

2. ਨੁਮੈਰਿਕ ਕੀਜ਼

0 ਤੋਂ 9 ਤੱਕ

3.ਕਰਸਰ (ਮੂਵਮੈਂਟ) ਕੀਜ਼

ਖੱਬ¼, ਸੱਜ¼, ਉੱਪਰ ਅਤ¼ ਥੱਲ¼

4. ਫੰਕਸ਼ਨ ਕੀਜ਼

F1 ਤੋਂ F12 ਤੱਕ

5. ਵਿਸ਼¼ਸ਼ ਕੀਜ਼

Enter (ਐਂਟਰ), Ctrl (ਕੰਟਰੋਲ), Alt (ਅਲਟ), Delete (ਡਿਲੀਟ), Backspace (ਬੈਕ ਸਪ¼ਸ), Shift (ਸ਼ਿਫਟ), Home (ਹੋਮ), End (ਏਂਡ) ਆਦਿ

ਕੀਬੋਰਡ ਦੀਆਂ ਕੀਜ਼ ਦੀਆਂ ਵੱਖ-ਵੱਖ ਸ਼੍ਰੇਣੀਆਂ

 

         

ੀਅ ਦਾ ਨਾਮ

ਕੰਮ

 

1.

Space Bar

ਦੋ ਅੱਖਰਾਂ ਵਿਚਕਾਰ ਖਾਲੀ ਥਾਂ ਛੱਡਣ ਲਈ

2.

Enter

ਨਵੇਂ ਪੈਰ¼ ਉੱਤ¼ ਜਾਣ ਲਈ ਜਾਂ ਕੋਈ ਹਦਾਇਤ (ਕਮਾਂਡ) ਲਾਗੂ ਕਰਨ ਲਈ

3.

Delete

ਕਰਸਰ ਤੋਂ ਸੱਜ¼ ਹੱਥ ਵਾਲ¼ ਅੱਖਰ ਨੂੰ ਮਿਟਾਉਣ ਲਈ

4.

Backspace

ਕਰਸਰ ਤੋਂ ਖੱਬ¼ ਹੱਥ ਵਾਲ¼ ਅੱਖਰ ਨੂੰ ਮਿਟਾਉਣ ਲਈ

5.

Shift

ਇਹ ਕਿਸ¼ ਦੂਸਰੀ ਕੀਅ ਨਾਲ ਮਿਲਾ ਕ¼ ਵਰਤੀ ਜਾਂਦੀ ਹੈ ਜਿਵੇਂ ਕਿ ਅੰਗਰ¼ਜ਼ੀ ਦਾ ਵੱਡਾ ਟੀ (T) ਪਾਉਣ ਲਈ Shift ਅਤ¼ t ਕੀਅ ਨੂੰ ਇਕੱਠਾ ਦਬਾਇਆ ਜਾਂਦਾ ਹੈ।

6.

¬  ® ­  ¯

ਕਰਸਰ ਨੂੰ ਕ੍ਰਮਵਾਰ, ਖੱਬ¼, ਸੱਜ¼, ਉਪਰ ਅਤ¼ ਹ¼ਠਾਂ ਲੈ ਜਾਣ ਲਈ

7.

Ctrl ਅਤ¼ Alt

Shift ਕੀਅ ਦੀ ਤਰ੍ਹਾਂ ਕਿਸ¼ ਦੂਸਰੀ ਕੀਅ ਨਾਲ ਮਿਲਾ ਕ¼ ਵਰਤੀਆਂ ਜਾਂਦੀਆਂ ਹਨ। ਜਿਵੇਂ ਕਿ ਸਿਲੈਕਟ ਕੀਤ¼ ਟੈਕਸਟ ਨੂੰ ਕਾਪੀ ਕਰਨ ਲਈ Ctrl+C ਦੀ ਵਰਤੋਂ ਕੀਤੀ ਜਾਂਦੀ ਹੈ।

8.

Esc

ਇਹ ੲ¼ਸਕ¼ਪ ਕੀਅ ਹੈ। ਕਿਸ¼ ਦਿੱਤੀ ਹਦਾਇਤ (ਕਮਾਂਡ) ਨੂੰ ਰੱਦ (ਕੈਂਸਲ) ਕਰਨ ਲਈ ਵਰਤੀ ਜਾਂਦੀ ਹੈ।

9.

Caps Lock

ਇਹ ਕੀਅ ਦਬਾਉਣ ਨਾਲ ਕੈਪਸ ਲਾਕ ਖੁੱਲ੍ਹ ਜਾਂਦਾ ਹੈ ਤ¼ ਤੁਸੀਂ Shift ਕੀਅ ਦੀ ਵਰਤੋਂ ਕੀਤ¼ ਬਿਨਾਂ ਹੀ ਵੱਡ¼ ਅੱਖਰ ਪਾ ਸਕਦ¼ ਹੋ।

10.

Num Lock

ਕੀਬੋਰਡ ਦ¼ ਸੱਜ¼ ਹੱਥ ਸਥਿਤ ਨੁਮ¼ਰਿਕ ਕੀਅ-ਪੈਡ ਨੂੰ ਚਾਲੂ ਕਰਨ ਜਾਂ ਬੰਦ ਕਰਨ ਲਈ ਨਮ ਲਾਕ (Num Lock) ਨਾਮਕ ਕੀਅ ਦਬਾਈ ਜਾਂਦੀ ਹੈ।

ਕੀਬੋਰਡ ਦੀਆਂ ਵੱਖ-ਵੱਖ ਕੀਜ਼ ਤੇ ਉਹਨਾਂ ਦੇ ਕੰਮ

 

 


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕੀਬੋਰਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Keyboard

ਇਹ ਕੰਪਿਊਟਰ ਦੀ ਇਕ ਪ੍ਰਮੁੱਖ ਇਨਪੁਟ ਇਕਾਈ (Input Unit) ਹੈ। ਇਸ ਉੱਤੇ ਕਈ ਪ੍ਰਕਾਰ ਦੇ ਬਟਨ ਲੱਗੇ ਹੁੰਦੇ ਹਨ। ਇਹ ਬਟਨ ਵੱਖ-ਵੱਖ ਅੱਖਰਾਂ, ਅੰਕਾਂ, ਚਿੰਨ੍ਹਾਂ ਅਤੇ ਵਿਸ਼ੇਸ਼ ਅੱਖਰਾਂ ਨਾਲ ਸਬੰਧਿਤ ਹੁੰਦੇ ਹਨ। ਇਸ ਯੰਤਰ ਦੀ ਵਰਤੋਂ ਕੰਪਿਊਟਰ ਵਿੱਚ ਅੰਕੜੇ ਦਾਖ਼ਲ ਕਰਨ ਲਈ ਕੀਤੀ ਜਾਂਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.