ਕਾਸ਼ੀ ਰਾਮ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਸ਼ੀ ਰਾਮ (ਜ. 1658): ਗੁਰੂ ਗੋਬਿੰਦ ਸਿੰਘ ਜੀ ਦਾ ਕਾਯਸਥ ਜਾਤ ਦਾ ਇਕ ਹਜ਼ੂਰੀ ਕਵੀ ਸੀ। ਕਾਸ਼ੀ ਰਾਮ ਨੇ 1690 ਵਿਚ ਪਾਂਡਵ ਗੀਤਾ ਦੀ ਰਚਨਾ ਕੀਤੀ। ਇਹ ਰਚਨਾ ਮਹਾਂਭਾਰਤ ਦੇ ‘ਸ਼ਾਂਤੀ ਪਰਵ` ‘ਤੇ ਆਧਾਰਿਤ ਨਾਰਦ ਅਤੇ ਭੀਸ਼ਮ ਵਿਚਕਾਰ ਇਕ ਛੰਦਬੱਧ ਵਾਰਤਾਲਾਪ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਕਵੀਆਂ ਦੀ ਆਮ ਤੌਰ ਤੇ ਉਪਲਬਧ ਸੂਚੀ ਵਿਚ ਕਾਸ਼ੀ ਰਾਮ ਦਾ ਨਾਂ ਨਹੀਂ ਮਿਲਦਾ, ਪਰੰਤੂ ਇਹਨਾਂ ਦੀ ਕਵਿਤਾ ਤੋਂ ਆਪਣੇ ਆਪ ਇਹ ਪ੍ਰਮਾਣ ਮਿਲ ਜਾਂਦਾ ਹੈ ਕਿ ਇਹ ਗੁਰੂ ਜੀ ਦੇ ਕਵੀਆਂ ਦੇ ਸਮੂਹ ਨਾਲ ਸੰਬੰਧਿਤ ਸੀ। ਰਚਨਾ ਦਾ ਮੰਗਲਾਚਰਨ ਅਤੇ ਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਸਨਮਾਨ ਕਰਦਾ ਹੈ। ਪਾਂਡਵ ਗੀਤਾ ਦੀ ਰਚਨਾ ਬਦਲਵੇਂ ਕਾਵਿ ਰੂਪਾਂ-ਛੰਦਾਂ (ਰੱਡ) ਅਤੇ ਪਉੜੀਆਂ-ਵਿਚ ਕੀਤੀ ਗਈ ਹੈ। ਛੰਦ (ਰੱਡ) ਦੀ ਭਾਸ਼ਾ ਹਿੰਦੀ ਹੈ ਅਤੇ ਪਉੜੀਆਂ ਸਮਕਾਲੀਨ ਪੰਜਾਬੀ ਕਾਵਿ ਵਿਚ ਹਨ।


ਲੇਖਕ : ਪ.ਸ.ਪ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.