ਕਾਲਮ ਅਤੇ ਰੋਅ ਦਾਖ਼ਲ ਕਰਨਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Inserting Columns and Rows

ਤੁਸੀਂ ਆਪਣੇ ਟੇਬਲ ਵਿੱਚ ਨਵਾਂ ਸੈਲ , ਰੋਅ ਜਾਂ ਕਾਲਮ ਦਾਖ਼ਲ ਕਰ ਸਕਦੇ ਹੋ।

ਕਾਲਮ ਦਾਖ਼ਲ ਕਰਨਾ

1) ਕਰਸਰ ਨੂੰ ਉਸ ਸੈਲ ਵਿੱਚ ਰੱਖੋ ਜਿੱਥੇ ਤੁਸੀਂ (ਖੱਬੇ ਜਾਂ ਸੱਜੇ ਪਾਸੇ) ਨਵਾਂ ਕਾਲਮ ਦਾਖ਼ਲ ਕਰਨਾ ਚਾਹੁੰਦੇ ਹੋ।

2) Table > Insert > Column to the Left ਮੀਨੂ ਸਿਲੈਕਟ ਕਰੋ।

ਇੱਕ ਨਵਾਂ ਕਾਲਮ ਦਾਖ਼ਲ ਹੋ ਜਾਵੇਗਾ।

3) ਜੇਕਰ ਤੁਸੀਂ ਚੁਣੇ ਹੋਏ ਕਾਲਮ ਦੇ ਸੱਜੇ ਹੱਥ ਨਵਾਂ ਕਾਲਮ ਦਾਖ਼ਲ ਕਰਨਾ ਚਾਹੁੰਦੇ ਹੋ ਤਾਂ Table >Insert > Column to the Right ਮੀਨੂ ਨੂੰ ਸਿਲੈਕਟ ਕਰੋ।

ਰੋਅ ਦਾਖ਼ਲ ਕਰਨਾ

1) ਕਰਸਰ ਨੂੰ ਉਸ ਰੋਅ ਵਿੱਚ ਰੱਖੋ ਜਿੱਥੇ ਤੁਸੀਂ ਨਵੀਂ ਰੋਅ (ਉਪਰ ਜਾਂ ਹੇਠਾਂ) ਦਾਖ਼ਲ ਕਰਨਾ ਚਾਹੁੰਦੇ ਹੋ।

2) Table > Insert > Rows Above ਮੀਨੂ ਸਿਲੈਕਟ ਕਰੋ।

ਨਵੀਂ ਰੋਅ ਚੁਣੀ ਗਈ ਰੋਅ ਤੋਂ ਉਪਰ ਦਾਖ਼ਲ ਹੋਵੇਗੀ।

3) ਜੇਕਰ ਤੁਸੀਂ ਚੁਣੀ ਹੋਈ ਰੋਅ ਤੋਂ ਹੇਠਾਂ ਨਵੀਂ ਰੋਅ ਦਾਖ਼ਲ ਕਰਨਾ ਚਾਹੁੰਦੇ ਹੋ ਤਾਂ Table > Insert >Rows Below ਮੀਨੂ ਸਿਲੈਕਟ ਕਰੋ।

ਨੋਟ: ਜੇਕਰ ਤੁਸੀਂ ਟੇਬਲ ਦੇ ਅਖੀਰ ਵਿੱਚ ਰੋਅ ਦਾਖ਼ਲ ਕਰਨਾ ਚਾਹੁੰਦੇ ਹੋ ਤਾਂ ਕਰਸਰ ਨੂੰ ਆਖ਼ਰੀ ਰੋਅ ਦੇ ਆਖ਼ਰੀ ਸੈੱਲ ਉੱਤੇ ਰੱਖੋ। ਹੁਣ ਟੈਬ ਕੀ ਦਬਾ ਦਿਉ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 985, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.