ਕਾਮਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਮਾ (ਨਾਂ,ਪੁ) ਵਰ੍ਹੇ ਛਮਾਹੀ ਲਈ ਪੱਕੇ ਤੌਰ ਤੇ ਖੇਤੀ ਆਦਿ ਦਾ ਕੰਮ ਕਰਨ ਲਈ ਰੱਖਿਆ ਨੌਕਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਮਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਮਾ [ਨਾਂਪੁ] ਸਰੀਰਕ ਕੰਮ ਕਰਨ ਵਾਲ਼ਾ ਵਿਅਕਤੀ , ਮਿਹਨਤੀ, ਮਜ਼ਦੂਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਮਾ. ਵਿ—ਕੰਮ ਕਰਨ ਵਾਲਾ। ੨ ਕਮਾਊ. ਖੱਟੂ। ੩ ਕਾਮਿਨੀ. ਸੁੰਦਰ ਇਸਤ੍ਰੀ. “ਤਾ ਸਮ ਨਹੀ ਕਾਮ ਕੀ ਕਾਮਾ.” (ਚਰਿਤ੍ਰ ੨੯੬) ੪ ਕਾਮਕੰਦਲਾ. ਮਾਧਵਾਨਲ ਦੀ ਪਿਆਰੀ. “ਕੰਚੁਕੀ ਕਾਮਾ ਕਸੀ ਬਨਾਇ.” (ਚਰਿਤ੍ਰ ੯੧) ੫ ਕਾਮਨਾ. ਇੱਛਾ. “ਕਾਮਾ ਬ੍ਰਿੰਦ ਪੂਰੀ ਕਰੀ.” (ਗੁਪ੍ਰਸੂ) “ਜਪਿ ਪੂਰਨ ਕਾਮਾ.” (ਬਿਹਾ ਛੰਤ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਮਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Coma_ਕਾਮਾ: ਬੇਹੋਸ਼ੀ ਦਾ ਦੂਜਾ ਜਾਂ ਡੂੰਘੇਰਾ ਦਰਜਾ। ਪਹਿਲੇ ਦਰਜੇ ਵਿਚ ਬੇਹੋਸ਼ੀ ਮੁਕਾਬਲਤਨ ਘਟ ਹੁੰਦੀ ਹੈ ਅਤੇ ਉਸ ਨੂੰ ਬੇਸੁਰਤੀ ਕਿਹਾ ਜਾਂਦਾ ਹੈ। ਕਾਮਾ ਦੀ ਅਵਸਥਾ ਵਿਚ ਮਸਕੂਲਰ ਰਿਫ਼ਲੈਕਸਸਿਜ਼ ਹਿੰਸਕ ਢੰਗ ਨਾਲ ਵੀ ਜਾਗ੍ਰਿਤ ਨਹੀਂ ਕੀਤੇ ਜਾ ਸਕਦੇ/ਹੁੰਗਾਰਾ ਨਹੀਂ ਦਿੰਦੇ। ਬੇਸੁਰਤੀ ਵਿਚ ਹਿੰਸਕ ਢੰਗਾਂ ਨਾਲ ਰਿਫ਼ਲੈਕਸ ਐਕਸ਼ਨ ਦੇ ਸੰਕੇਤ ਮਿਲਦੇ ਹਨ। ਕਾਮਾ ਦੀ ਅਵਸਥਾ ਨੂੰ ਕਾਮਟੋਜ਼ ਕਿਹਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਕਾਮਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Worker_ਕਾਮਾ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਕਾਮੇ ਦਾ ਮਤਲਬ ਹੈ ‘ਉਹ ਵਿਅਕਤੀ ਜੋ ਟੀਚੇ ਦੀ ਪ੍ਰਾਪਤੀ ਲਈ ਮਿਹਨਤ ਕਰਦਾ ਹੈ, ਕਿਸੇ ਹੋਰ ਦਾ ਕੰਮ ਕਰਨ ਲਈ ਨਿਯੋਜਤ ਵਿਅਕਤੀ, ਉਹ ਵਿਅਕਤੀ ਜੋ ਕਿਸੇ ਹੋਰ ਦੇ ਨਿਯੋਜਨ ਵਿਚ ਮੁਆਵਜ਼ੇ ਲਈ ਸੇਵਾਵਾਂ ਕਰਨ ਦੀ ਪੇਸ਼ਕਸ਼ ਕਰਦਾ ਹੈ, ਭਾਵੇਂ ਉਹ ਵਿਅਕਤੀ ਕਿਸੇ ਖ਼ਾਸ ਸਮੇਂ ਇਸ ਤਰ੍ਹਾਂ ਨਿਯੋਜਤ ਹੋਵੇ ਜਾਂ ਨ।

       ਫ਼ੈਕਟਰੀਜ਼ ਐਕਟ ਦੀ ਧਾਰਾ 2(1) ਵਿਚ ‘ਕਾਮਾ’ ਸ਼ਬਦ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:-

       ‘‘ਕਾਮੇ ਦਾ ਮਤਲਬ ਹੈ ਉਹ ਵਿਅਕਤੀ ਜੋ ਕਿਸੇ ਨਿਰਮਾਣ ਅਮਲ ਵਿਚ ਕਿਸੇ ਮਸ਼ੀਨਰੀ ਦੇ ਭਾਗ ਜਾਂ ਨਿਰਮਾਣ ਅਮਲ ਲਈ ਵਰਤੀ ਜਾਂਦੇ ਸਥਾਨ ਨੂੰ ਸਾਫ਼ ਕਰਨ ਲਈ ਜਾਂ ਉਸ ਨਿਰਮਾਣ ਅਮਲ ਨਾਲ ਜਾਂ ਨਿਰਮਾਣ ਅਮਲ ਦੇ ਵਿਸ਼ੇ ਨਾਲ ਅਨੁਸੰਗਕ ਜਾਂ ਸਬੰਧਤ ਕਿਸੇ ਹੋਰ ਕਿਸਮ ਦੇ ਕੰਮ ਲਈ, ਸਿੱਧੇ ਤੌਰ ਤੇ ਜਾਂ ਕਿਸੇ ਏਜੰਸੀ ਰਾਹੀਂ, ਭਾਵੇਂ ਉਜਰਤਾਂ ਲਈ ਨਿਯੋਜਤ ਹੋਵੇ ਜਾਂ ਉਜਰਤਾਂ ਲਈ ਨ ਨਿਯੋਜਤ ਹੋਵੇ।’’

       ਦ ਵਰਕਸ ਮੈਨੇਜਰ , ਸੈਂਟਰਲ ਰੇਲਵੇ ਵਰਕਸ਼ਾਪ, ਝਾਂਸੀ ਬਨਾਮ ਵਿਸ਼ਵਾਨਾਥ (ਏ ਆਈ ਆਰ 1970 ਐਸ ਸੀ 488) ਅਨੁਸਾਰ ਜਾਪਦਾ ਹੈ ਕਿ ਕਾਮੇ ਦੀ ਪਰਿਭਾਸ਼ਾ ਵਿਚੋਂ ਉਨ੍ਹਾਂ ਕਰਮਚਾਰੀਆਂ ਨੂੰ ਖ਼ਾਰਜ ਨਹੀਂ ਕੀਤਾ ਗਿਆ ਜਿਨ੍ਹਾਂ ਨੂੰ ਨਿਰੋਲ ਰੂਪ ਵਿਚ ਕਲਰਕੀ ਕਰਤੱਵ ਸੌਂਪੇ ਜਾਂਦੇ ਹਨ, ਜੇ ਉਹ ਹੋਰਵੇਂ ਕਾਮੇ ਸ਼ਬਦ ਦੀ ਪਰਿਭਾਸ਼ਾ ਵਿਚ ਆਉਂਦੇ ਹੋਣ

       ਕੇਰਲ ਰਾਜ ਬਨਾਮ ਆਰ.ਈ.ਡੀਸੌਜ਼ਾ (ਏ ਆਈ ਆਰ 1971 ਐਸ ਸੀ 832) ਵਿਚ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਜਿਥੇ ਇਤਫ਼ਾਕੀਆ, ਵਿਕੋਲਿਤਰੇ, ਫੁਟਕਲ ਅਤੇ ਫੁਟਕਲ ਗਰੁਪ ਆਪਣੀ ਸੁਵਿਧਾ ਅਨੁਸਾਰ ਆਉਂਦੇ ਹਨ, ਠੇਕੇ ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਕੰਮ ਕਰਨ ਦਾ ਸਮਾਂ ਉਲਿਖਤ ਨਹੀਂ  ਹੁੰਦਾ ਅਤੇ ਨ ਹੀ ਨਿਯੋਜਕਾਂ ਦਾ ਉਨ੍ਹਾਂ ਦੀ ਬੇਕਾਇਦਗੀ ਅਤੇ ਹਾਜ਼ਰੀ ਤੇ ਅਤੇ ਉਨ੍ਹਾਂ ਦੇ ਕੰਮ ਦੀ ਪ੍ਰਕਿਰਤੀ ਜਾਂ ਮਾਤਰਾ ਤੇ ਕੰਟਰੋਲ ਹੁੰਦਾ ਹੈ, ਉਹ ਕਰਮਚਾਰੀ/ਕਾਮੇ ‘ਦ ਫ਼ੈਕਟਰੀਜ਼ ਐਕਟ ਦੀ ਪਰਿਭਾਸ਼ਾ ਅੰਦਰ ਨਹੀਂ ਆਉਣਗੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਾਮਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਮਾ ਦੇਖੋ , ‘ਕਾਮਾ ਮਨ ਕਾ ਮਾਠਾ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਮਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਮਾ, (ਹਿੰਦੀ : काम<ਸੰਸਕ੍ਰਿਤ : कर्म=ਕਾਰ+ਆ) \ ਵਿਸ਼ੇਸ਼ਣ \ ਪੁਲਿੰਗ : ੧. ਕੰਮ ਕਰਨ ਵਾਲਾ, ਕਮਾਊ; ੨. ਖੇਤੀ ਦਾ ਕੰਮ ਕਰਨ ਵਾਲਾ; ੩. ਸੀਰੀ

–ਕਾਮੇ ਲੜਨ ਬਖਤਾਵਰ ਦੇ ਬਲਦ ਲੜਨ ਕਮਬਖਤ ਦੇ, ਅਖੌਤ : ਭਾਗਵਾਨ ਦੇ ਨੌਕਰ ਜਦੋਂ ਲੜਨਗੇ ਤਾਂ ਜ਼ਿੱਦਮ ਜ਼ਿੱਦੀ ਇੱਕ ਦੂਜੇ ਤੋਂ ਵੱਧ ਕੰਮ ਕਰਨਗੇ, ਪਰ ਅਭਾਗੇ ਦੇ ਜੇ ਬਲਦ ਲੜ ਪੈਣਗੇ ਤਾਂ ਉਸ ਗ਼ਰੀਬ ਦਾ ਕੰਮ ਹੀ ਖਲੋ ਜਾਵੇਗਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-01-22-02, ਹਵਾਲੇ/ਟਿੱਪਣੀਆਂ:

ਕਾਮਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਮਾ, (ਅੰਗਰੇਜ਼ੀ : Comma, ਯੂਨਾਨੀ : Komma<Koptein=ਕੱਟ ਕੇ ਅੱਡ ਕਰਨਾ) \ ਪੁਲਿੰਗ : ੧. ਅੰਗ੍ਰੇਜ਼ੀ ਲਿਖਤ ਵਿੱਚ ਵਿਸਰਾਮ ਚਿੰਨ੍ਹ (,) ਜੋ ਹੁਣ ਪੰਜਾਬੀ ਲਿਖਤ ਵਿੱਚ ਪਰਚੱਲਤ ਹੈ, ਇਹ ਵਾਕ ਵੰਡ ਦੇ ਸਭ ਤੋਂ ਛੋਟੇ ਭਾਗ ਦਾ ਸੂਚਕ ਹੈ; ੨. ਥੋੜਾ ਠਹਿਰਾਉ, ਰਹਾਉ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-01-22-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.