ਕਾਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨੀ (ਨਾਂ,ਇ) ਸਰਕੜੇ ਤੋਂ ਪ੍ਰਾਪਤ ਤੀਲ੍ਹੇ ਦਾ ਸਿਰਾ ਤਿਰਛਾ ਘੜ ਕੇ ਸਿਆਹੀ ਨਾਲ ਲਿਖਣ ਲਈ ਬਣਾਈ ਕਲਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨੀ [ਨਾਂਇ] ਕਾਨੇ ਦੇ ਇੱਕ ਟੋਟੇ ਤੋਂ ਘੜੀ ਕਲਮ; ਤੀਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨੀ. ਕਾਣੀ. ਇੱਕ ਅੱਖ ਵਾਲੀ। ੨ ਤੀਰ ਦੀ ਬਾਂਸੀ. ਭਾਵ—ਤੀਰ. “ਜੇ ਕਰ ਇਕ ਕਾਨੀ ਕਬਿ ਛੋਰੈਂ.” (ਗੁਪ੍ਰਸੂ) ਦੇਖੋ, ਕਾਨਾ ੨। ੩ ਚੁਭਵੀਂ ਗੱਲ , ਜੋ ਤੀਰ ਜੇਹੀ ਰੜਕੇ। ੪ ਕੰਨਾਂ ਕਰਕੇ. ਕੰਨਾਂ ਦ੍ਵਾਰਾ. “ਹਰਿ ਕੇ ਸੰਤ ਸੁਨਹੁ ਜਸੁ ਕਾਨੀ.” (ਧਨਾ ਮ: ੪) ੫ ਕੰਨਾ ਵਿੱਚ. “ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ.” (ਗਉ ਅ: ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਨੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਨੀ, (ਕਾਨ=ਖਾਣ<ਸੰਸਕ੍ਰਿਤ : खानि) \ ਵਿਸ਼ੇਸ਼ਣ : ਕਾਨ ਦਾ, ਕਾਨ ਨਾਲ ਸਬੰਧਤ, ਖਣਿਜ, ਖਣਜਕ, ਕਾਨ ਵਿਚੋਂ ਨਿਕਲਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-10-12-48-56, ਹਵਾਲੇ/ਟਿੱਪਣੀਆਂ:

ਕਾਨੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਨੀ, (ਸੰਸਕ੍ਰਿਤ : काण्ड) \ ਇਸਤਰੀ ਲਿੰਗ : ੧. ਕਲਮ; ੨. ਤੀਰ; ‘ਜਿਕਰ ਇੱਕ ਕਾਨੀ ਕਬਿ ਛੋਰੈਂ (ਗੁਰ ਪ੍ਰਤਾਪ ਸੂਰਜਪ੍ਰਕਾਸ਼;) ੩. ਸਰਕੜਾ, ਕਾਹੀ

–ਕਾਨੀ ਫੜਨ ਸਿਖਣਾ, ਕਾਨੀ ਫੜਨਾ, : ਲਿਖਣ ਪੜ੍ਹਨ ਲੱਗਣਾ, ਪੜ੍ਹਨ ਪੈਣਾ

–ਕਾਨੀ ਫੇਰਨਾ, ਮੁਹਾਵਰਾ :  ਮੇਟਣਾ, ਰੱਦ ਜਾਂ ਗ਼ਲਤ ਕਰ ਦੇਣਾ, ਲਿਖਿਆ ਕੱਟ ਦੇਣਾ

–ਕਾਨੀ ਮਾਰਨਾ, ਮੁਹਾਵਰਾ :  ਘਾਇਲ ਕਰਨਾ, ਫੱਟੜ ਕਰਨਾ, ਤੀਰ ਮਾਰਨਾ

–ਕਾਨੀ ਲੱਗਣਾ, ਮੁਹਾਵਰਾ :  ਘਾਇਲ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-10-12-49-14, ਹਵਾਲੇ/ਟਿੱਪਣੀਆਂ:

ਕਾਨੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਨੀ, (ਮਲਵਈ) \ ਇਸਤਰੀ ਲਿੰਗ : ੧. ਫ਼ਸਲਾਂ ਦਾ ਇੱਕ ਰੋਗ, ਕਾਂਗਿਆਰੀ; ੨. ਦੁਰਅਸੀਸ (ਬਦਅਸੀਸ) ਦੇ ਲੱਗਣ ਦਾ ਭਾਵ : ‘ਇਸ਼ਕ ਮਾਹੀ ਦੇ ਮੈਨੂੰ ਕਾਨੀਂ ਮਾਰੀਆਂ

(ਲੋਕ ਗੀਤ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-10-12-49-31, ਹਵਾਲੇ/ਟਿੱਪਣੀਆਂ:

ਕਾਨੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਨੀ, (ਸੰਸਕ੍ਰਿਤ : काण्ड) \ ਇਸਤਰੀ ਲਿੰਗ : ਕੰਨੀ, ਹਾਸ਼ੀਆ, ਪਾਸਾ, ਜੋਰ, ਕਿਨਾਰਾ

–ਕਾਨੀ ਰਾਖਮਾਂ (ਵਾਂ), ਵਿਸ਼ੇਸ਼ਣ \ ਪੁਲਿੰਗ : ਲਾਲ ਕੰਨੀ ਵਾਲਾ ਖੇਸ ਜਾਂ ਕੰਬਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-10-12-49-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.