ਕਾਣੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਣੀ (ਨਾਂ,ਇ) 1 ਇੱਕ ਅੱਖ ਵਾਲੀ 2 ਕੀੜਾ ਲੱਗੀ ਸ਼ੈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਣੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਣੀ, (ਕਾਣਾ+ਈ) \ ਇਸਤਰੀ ਲਿੰਗ : ਇੱਕ ਅੱਖ ਵਾਲੀ ਤੀਵੀਂ, ਜਿਸ ਵਿੱਚ ਕਾਣ ਜਾਂ ਨੁਕਸ ਹੋਵੇ, ਕਣਕ, ਜੌਂ, ਜੁਆਰ ਦੀ ਫ਼ਸਲ ਦਾ ਉਹ ਸਿੱਟਾ ਜਾਂ ਦੁੰਬੀ ਜਿਸ ਵਿਚਲਾ ਅਨਾਜ ਕਾਂ-ਗਿਆਰੀ ਕਾਰਣ ਨਸ਼ਟ ਹੋ ਕੇ ਕਾਲਾ ਧੂੜਾ ਬਣ ਗਿਆ ਹੋਵੇ
–ਕਾਣੀ ਅੱਖ ਨਾਲ ਦੇਖਣਾ, ਮੁਹਾਵਰਾ : ਟੇਢੀ ਅੱਖ ਨਾਲ ਵੇਖਣਾ
–ਕਾਣੀ ਕੌਡੀ, ਇਸਤਰੀ ਲਿੰਗ : ਫੁੱਟੀ ਕੌਡੀ ਜਿਸ ਦਾ ਕੋਈ ਮੁੱਲ ਨਹੀਂ ਹੁੰਦਾ, ਨਿਕੰਮੀ ਸ਼ੈ
–ਕਾਣੀ ਕੌਡੀ ਨਾ ਦਿਵਾਲ ਹੋਣਾ, ਕਾਣੀ ਕੌਡੀ ਨਾ ਦੇਣਾ, ਮੁਹਾਵਰਾ : ਬਿਲਕੁਲ ਕੁਝ ਨਾ ਦੇਣਾ, ਜਵਾਬ ਦੇਣਾ
–ਕਾਣੀ ਡੰਡੀ, ਇਸਤਰੀ ਲਿੰਗ / ਪੁਲਿੰਗ : ਘੱਟ ਤੋਲ, ਘੱਟ ਤੋਲਣ ਵਾਲਾ ਬਾਣੀਆ
–ਕਾਣੀ ਨੀਂਦਰ, ਇਸਤਰੀ ਲਿੰਗ : ਨੀਂਦ ਜਿਸ ਵਿੱਚ ਸੁਫਨੇ ਜੇਹੇ ਆਉਂਦੇ ਰਹਿਣ, ਜਿਸ ਵਿੱਚ ਜਾਗੋ ਮੀਟੀ ਜੇਹੀ ਲੱਗੀ ਰਹੇ, ਜੋ ਇੱਕ ਰਸ ਗੂੜ੍ਹੀ ਨੀਂਦਰ ਨਾ ਹੋਵੇ
–ਕਾਣੀ ਵੰਡ, ਇਸਤਰੀ ਲਿੰਗ : ਪੱਖਵਾਦੀ ਵੰਡ, ਉਹ ਵੰਡ ਜਿਸ ਅਨੁਸਾਰ ਕੋਈ ਵਸਤੂ ਠੀਕ ਠੀਕ ਜਾਂ ਯੋਗ ਤਰੀਕੇ ਨਾਲ ਨਾ ਵੰਡੀ ਜਾਏ, ਕਿਸੇ ਨੂੰ ਵੱਧ ਤੇ ਕਿਸੇ ਨੂੰ ਘੱਟ ਮਿਲਣ ਦਾ ਭਾਵ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-11-03-17, ਹਵਾਲੇ/ਟਿੱਪਣੀਆਂ:
ਕਾਣੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਣੀ, ਇਸਤਰੀ ਲਿੰਗ : ਮਿਹਣਾ, ਤਾਹਨਾ, ਬੋਲੀ, ਕਾਂਨੀ : ‘ਦਮੋ ਦਸਵੀ ਪਿਆਰੀ ਬੈਠੀ ਪੇਕਿਆਂ ਦੇ ਬਾਰੀ, ਪਤੀ ਮਨੋ ਮੈਂ ਬਸਾਰੀ ਭਾਬੀ ਮਾਰੇ ਕਾਣੀਆਂ’
(ਹੀਰ ਵਾਰਿਸ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-11-08-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First