ਕਾਣਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਣਾ (ਵਿ,ਪੁ) 1 ਇੱਕ ਅੱਖ ਵਾਲਾ 2 ਕੀੜਾ ਜਾਂ ਸੁੰਡੀ ਲੱਗਣ ਕਾਰਨ ਨੁਕਸਦਾਰ ਹੋਇਆ ਫਲ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਣਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਣਾ [ਵਿਸ਼ੇ] (ਵਿਅਕਤੀ) ਜਿਸ ਨੂੰ ਇੱਕ ਅੱਖ ਤੋਂ ਹੀ ਦਿਸਦਾ ਹੋਵੇ; (ਗੰਨਾ ਆਦਿ) ਜਿਸ ਨੂੰ ਕੀੜਾ ਲੱਗਿਆ ਹੋਵੇ; ਜਿਸ ਵਿੱਚ ਦੋਸ਼ ਹੋਵੇ, ਦਾਗੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਣਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਣਾ. ਦੇਖੋ, ਕਾਣ ੫। ੨ ਕਾਂਉਂ. ਕਾਕ. ਕਾਂਉਂ ਦਾ ਨਾਉਂ ਕਾਣਾ ਪੈਣ ਦਾ ਮੂਲ ਇਹ ਹੈ ਕਿ ਇੰਦ੍ਰ ਦੇ ਪੁਤ੍ਰ ਜਯੰਤ ਨੇ ਕਾਂਉਂ ਦੀ ਸ਼ਕਲ ਬਣਾਕੇ ਸੀਤਾ ਦੇ ਪੈਰ ਵਿੱਚ ਚੁੰਜ ਨਾਲ ਲਹੂ ਚਲਾ ਦਿੱਤਾ, ਰਾਮਚੰਦ੍ਰ ਜੀ ਨੇ ਉਸ ਦੀ ਇੱਕ ਅੱਖ ਤੀਰ ਨਾਲ ਭੰਨੀ. ਸੰਸਕ੍ਰਿਤ ਗ੍ਰੰਥਾਂ ਵਿੱਚ ਇਹ ਭੀ ਲਿਖਿਆ ਹੈ ਕਿ ਕਾਂਉਂ ਦੀ ਡੇਲੀ ਇੱਕ ਹੁੰਦੀ ਹੈ, ਜੋ ਦੋਹਾਂ ਅੱਖਾਂ ਵਿੱਚ ਫਿਰਦੀ ਰਹਿੰਦੀ ਹੈ. ਪਰ ਅਸੀਂ ਕਾਂਉਂ ਨੂੰ ਫੜਕੇ ਚੰਗੀ ਤਰਾਂ ਦੇਖਿਆ ਹੈ ਅਤੇ ਇਹ ਬਾਤ ਨਿਰਮੂਲ ਪਾਈ ਹੈ। ੩ ਨਾਮਦੇਵ ਜੀ ਨੇ ਧਰਮ ਅਤੇ ਨੀਤਿ ਦੋ ਨੇਤ੍ਰ ਮੰਨਕੇ, ਜਿਸ ਵਿੱਚ ਇੱਕ ਦਾ ਅਭਾਵ ਹੈ ਉਸ ਨੂੰ ਕਾਣਾ ਲਿਖਿਆ ਹੈ. ਯਥਾ, “ਹਿੰਦੂ ਅੰਨਾ ਤੁਰਕੂ ਕਾਣਾ.” (ਗੌਂਡ ਨਾਮਦੇਵ) ਹਿੰਦੂਆਂ ਨੇ ਧਰਮ ਅਤੇ ਨੀਤਿ ਦੋਵੇਂ ਤ੍ਯਾਗ ਦਿੱਤੇ ਇਸ ਕਰਕੇ ਅੰਨ੍ਹੇ ਅਤੇ ਤੁਰਕਾਂ ਨੇ ਕੇਵਲ ਨੀਤਿ ਮੁੱਖ ਸਮਝਕੇ ਧਰਮ ਨੂੰ ਪਿੱਠ ਦੇ ਦਿੱਤੀ ਇਸ ਲਈ ਕਾਣੇ ਹੋ ਗਏ. ਨਾਮਦੇਵ ਜੀ ਨੇ ਸਮੇਂ ਦੀ ਦਸ਼ਾ ਨੂੰ ਦੇਖਕੇ ਸਾਧਾਰਣ ਰੀਤਿ ਕਰਕੇ ਇਹ ਵਾਕ ਕਹਿਆ ਹੈ. ਇਸ ਪ੍ਰਸੰਗ ਦੀ ਪੁ ਮੱਕੇ ਦੀ ਗੋਸਟ (ਗੋ) ਵਿੱਚ ਭੀ ਹੈ:—
“ਅੰਧੇ ਕਾਣੇ ਦੋਜਕੀ ਦੋਜਕ ਪੜਨੀ ਜਾਇ,
ਕਾਣੇ ਦਾ ਛਡ ਸੰਗ ਤੂੰ ਅੰਧੇ ਨਾਲ ਨ ਪਾਇ,
ਨਾਨਕ ਕਲਿ ਵਿੱਚ ਨਿਰਮਲੀ ਗੁਰਸਿੱਖੀ ਪਰਵਾਨ,
ਅਗਨਿਤ ਲੰਘੇ ਉੱਮਤੀ ਸੱਚ ਨਾਮ ਪਰਧਾਨ.”
ਅਤ੍ਰਿ ਸਿਮ੍ਰਿਤ ਦੇ ਸ਼: ੩੪੮ ਵਿੱਚ ਲਿਖਿਆ ਹੈ ਕਿ ਵੇਦ ਅਤੇ ਸਿਮ੍ਰਿਤਿ ਦਾ ਗ੍ਯਾਨੀ ਸੁਜਾਖਾ ਹੈ, ਜਿਸ ਨੂੰ ਇੱਕ ਦਾ ਗ੍ਯਾਨ ਨਹੀਂ ਉਹ ਕਾਣਾ ਹੈ ਜੋ ਦੋਹਾਂ ਤੋਂ ਬਿਨਾ ਹੈ ਉਹ ਅੰਧਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਣਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਾਣਾ ਇਕ ਅੱਖ ਵਾਲਾ- ਹਿੰਦੂ ਅੰਨਾੑ ਤੁਰਕੂ ਕਾਣਾ। ਵੇਖੋ ਕਾਣਿ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਾਣਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਣਾ, (ਸੰਸਕ੍ਰਿਤ : काण; ਪ੍ਰਾਕ੍ਰਿਤ : काण; ਬੰਗਾਲੀ : ਕਾਣਾ; ਉੜੀਆ : ਕਾਣਾ; ਹਿੰਦੀ : ਕਾਨਾ; ਸਿੰਧੀ : ਕਾਣੌ; ਗੁਜਰਾਤੀ : ਕਾਣੂ) \ ਵਿਸ਼ੇਸ਼ਣ \ ਪੁਲਿੰਗ : ੧. ਇੱਕ ਅੱਖ ਵਾਲਾ; ੨. ਜਿਸ ਵਿੱਚ ਕਾਣ ਹੋਵੇ; ੩. ਜਿਸ ਸ਼ੈ ਨੂੰ ਕੀੜਾ ਜਾਂ ਸੁੰਡੀ ਲੱਗਿਆ ਹੋਵੇ, ਦਾਗ਼ੀ; ੪. ਐਬਦਾਰ, ਨੁਕਸ ਵਾਲਾ; ੫. ਕਉਂ
–ਕਾਣਾ ਕਣਾਵੇ ਤੇ ਲੰਡਾ ਲੰਡਾਵੇ, ਅਖੌਤ : ਜਦ ਕੋਈ ਗੱਲ ਸਾਂਝੀ ਜਿਹੀ ਕਹੀ ਜਾਵੇ ਤੇ ਕੋਈ ਉਸ ਨੂੰ ਆਪਣੇ ਵਲ ਲਾ ਕੇ ਗੁੱਸਾ ਕਰੇ ਤਾਂ ਕਹਿੰਦੇ ਹਨ ਭਾਵ ਇਹ ਕਿ ਤੂੰ ਜੋ ਗੁੱਸਾ ਕਰ ਰਿਹਾ ਹੈਂ ਤੇਰੇ ਵਿੱਚ ਇਹ ਨੁਕਸ ਜ਼ਰੂਰ ਹੋਵੇਗਾ, ਚੋਰ ਦੀ ਦਾੜ੍ਹੀ ਵਿੱਚ ਤਿਣਕਾ
–ਕਾਣਾ ਕਰਨਾ, ਮੁਹਾਵਰਾ : ਰਿਸ਼ਵਤ ਦੇ ਕੇ ਚੁੱਪ ਕਰਾਉਣਾ, ਵੱਢੀ ਦੇ ਕੇ ਕਿਸੇ ਨੂੰ ਦਾਗ਼ੀ ਕਰਨਾ, ਕਿਸੇ ਵਿੱਚ ਨੁਕਸ ਪਾ ਦੇਣਾ
–ਕਾਣਾ ਬੂਟ, (ਪੋਠੋਹਾਰੀ) / ਪੁਲਿੰਗ : ਪਰੇਲ ਦੀ ਖੇਢ ਵਿੱਚ ਉਹ ਬੂਟ ਜੋ ਆਮ ਬੂਟ ਦੀ ਮਿਥੀ ਹੋਈ ਰਕਮ ਨਾਲੋਂ ਕੁੱਝ ਘੱਟ ਹੋਵੇ
–ਤਿੰਨ ਕਾਣੇ, ਪੁਲਿੰਗ : ਦਾਉ ਖਾਲੀ ਜਾਣ ਦਾ ਭਾਵ, ਕਿਸੇ ਯਤਨ ਵਿਚੋਂ ਪਰਾਪਤੀ ਕੁਝ ਨਾ ਹੋਣ ਦੀ ਹਾਲਤ
–ਤਿੰਨ ਕਾਣੇ ਜਾਂ ਪੌਂ ਬਾਰਾਂ, ਅਖੌਤ : ਦਾਉ ਵਜੋਂ ਲਈ ਰਕਮ ਜਿਸ ਨਾਲ ਜਾਂ ਤੇ ਬਹੁਤ ਕੁਝ ਮਿਲ ਜਾਵੇ ਤੇ ਜਾਂ ਉਹ ਰਕਮ ਵੀ ਵਿਅਰਥ ਜਾਵੇ ਤਦੋਂ ਕਹਿੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 665, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-11-02-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First