ਕਾਟੋ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਟੋ (ਨਾਂ,ਇ) 1 ਸਲੇਟੀ ਧਾਰੀਆਂ ਅਤੇ ਭੂਰੀ ਲੂੰਈ ਦੇ ਪਿੰਡੇ ਨਾਲ ਲੰਮੀ ਪੂਛਲ ਦੀ ਦਿੱਖ ਵਾਲੀ ਰੁੱਖਾਂ ਆਦਿ ਤੇ ਰਹਿਣ ਵਾਲੀ ਗਲਹਿਰੀ 2 ਰੱਸੀ ਖਿੱਚਣ ’ਤੇ ਮੂੰਹ ਬੰਦ ਕਰਨ ਅਤੇ ਪੂਛਲ ਚੁੱਕਣ ਦੀ ਹਰਕਤ ਕਰਨ ਵਾਲਾ ਡੰਡੇ ਦੇ ਸਿਰੇ ’ਤੇ ਜੜਿਆ ਕਾਟੋ ਦੀ ਸ਼ਕਲ ਜਿਹਾ ਇੱਕ ਲੋਕ-ਸਾਜ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਟੋ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਟੋ [ਨਾਂਇ] ਗਾਲ੍ਹੜ; ਡਾਂਗ ਉੱਤੇ ਜੜਿਆ ਲੱਕੜੀ ਦਾ ਗਾਲ੍ਹੜ ਜੋ ਭੰਗੜਾ ਪਾਉਂਦਿਆਂ ਡੋਰ ਨਾਲ਼ ਹਿਲਾਇਆ ਜੁਲਾਇਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9224, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਟੋ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਟੋ. ਦੇਖੋ, ਗਿਲਹਰੀ. ਗਾਲੜ. ਕਾਲਕਾ. Squirrel.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਟੋ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਟੋ, (ਕਾਟ<ਪ੍ਰਾਕ੍ਰਿਤ : कट्ट; ਸੰਸਕ੍ਰਿਤ<कृत्=ਕਟਣਾ) \ ਇਸਤਰੀ ਲਿੰਗ : ੧. ਗਾਲੜ੍ਹ, ਗਲਹਿਰੀ; ੨. ਕਾਟੋ ਦੀ ਸ਼ਕਲ ਦੀ ਲੱਕੜ ਦੀ ਗੁੱਡੀ ਜੇਹੀ ਜੋ ਡਾਂਗ ਦੇ ਇੱਕ ਸਿਰੇ ਤੇ ਲੱਗੀ ਹੁੰਦੀ ਹੈ ਤੇ ਧਾਗੇ ਜਾਂ ਡੋਰ ਨੂੰ ਤੁਣਕਾ ਦਿਤਿਆਂ ਉੱਠਦੀ ਤੇ ਟੱਕ ਟੱਕ ਸੋਟੇ ਤੇ ਵਜਦੀ ਹੈ, ਦਾਊ; ੩. ਬੂਹੇ ਦੀ ਚਿਟਕਣੀ

–ਕਾਟੋ ਕਲੇਸ਼, ਪੁਲਿੰਗ : ਨਿੱਤ ਦਾ ਰੌਲਾ, ਨਿੱਕੀ ਨਿੱਕੀ ਗੱਲ ਤੇ ਚਿੜ ਚਿੜ, ਨਿੱਕੀ ਨਿੱਕੀ ਗੱਲ ਤੇ ਲੜਾਈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-02-12-58-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.