ਕਾਂਗਰਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਂਗਰਸ [ਨਾਂਇ] ਸਭਾ , ਸੰਸਥਾ; ਭਾਰਤ ਦੀ ਇੱਕ ਰਾਜਨੀਤਿਕ ਪਾਰਟੀ; ਅਮਰੀਕੀ ਸੰਸਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3176, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਂਗਰਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Congress_ਕਾਂਗਰਸ: ਅਮਰੀਕਾ ਦੀ ਫ਼ੈਡਰਲ ਸਰਕਾਰ ਦੀ ਵਿਧਾਨਕ ਸ਼ਾਖਾ ਨੂੰ ਕਾਂਗਰਸ ਕਿਹਾ ਜਾਂਦਾ ਹੈ। ਇਹ ਦੋ ਸਦਨੀ ਵਿਧਾਨ ਮੰਡਲ ਹੈ। ਹੇਠਲੇ ਸਦਨ ਦਾ ਨਾਂ ‘ਹਾਊਸ ਔਫ਼ ਰੈਪ੍ਰੀਜ਼ੈਂਟੇਟਿਵਜ਼ ਅਤੇ ਉਪਰਲੇ ਦਾ ਸੈਨੇਟ ਹੈ। ਸੈਨੇਟ ਵਿਚ ਹਰੇਕ ਛੋਟੇ ਵੱਡੇ ਰਾਜ ਦੇ ਦੋ ਪ੍ਰਤੀਨਿਧ ਲਏ ਜਾਂਦੇ ਹਨ ਅਤੇ ਇਹ ਫ਼ੈਡਰਲ ਸਰਕਾਰ ਦਾ ਇਕ ਬਹੁਤ ਨਰੋਆ ਲੱਛਣ ਹੈ।
ਕਾਂਗਰਸ ਨੂੰ ਕਾਫ਼ੀ ਇਖ਼ਤਿਆਰ ਹਾਸਲ ਹਨ ਪਰ ਇਹ ਇਖ਼ਤਿਆਰ ਬਰਤਾਨਵੀ ਪਾਰਲੀਮੈਂਟ ਵਾਂਗ ਅਸੀਮਤ ਨਹੀਂ ਹਨ। ਅਮਰੀਕਨ ਸੰਵਿਧਾਨ ਵਿਚ ਉਹ ਵਿਸ਼ੇ ਗਣਾਏ ਗਏ ਹਨ ਜਿਨ੍ਹਾਂ ਬਾਰੇ ਅਮਰੀਕਨ ਕਾਂਗਰਸ ਕਾਨੂੰਨ ਬਣਾ ਸਕਦੀ ਹੈ। ਸ਼ੇਸ਼ ਸ਼ਕਤੀਆਂ ਕਾਂਗਰਸ ਨੂੰ ਨ ਦੇ ਕੇ ਉਨ੍ਹਾਂ ਵਿਚੋਂ ਕੁਝ ਰਾਜਾਂ ਨੂੰ ਦਿੱਤੀਆਂ ਗਈਆਂ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਕਾਂਗਰਸ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਾਂਗਰਸ : ਕਾਂਗਰਸ ਸ਼ਬਦ ਦਾ ਅੱਖਰੀ ਭਾਵ ਤਾਂ ਕਿਸੇ ਇਕੱਤਰਤਾ ਜਾਂ ਮੀਟਿੰਗ ਤੋਂ ਹੈ।
ਕਾਂਗਰਸ ਬਹੁਤ ਸਾਰੇ ਦੇਸ਼ਾਂ ਦੇ ਸ਼ਾਸਕਾਂ ਜਾਂ ਪ੍ਰਤੀਨਿਧੀਆਂ ਦਾ ਇਕ ਸੰਮੇਲਨ ਹੁੰਦਾ ਹੈ ਜਿਸ ਵਿਚ ਵੱਖ ਵੱਖ ਸਰਕਾਰਾਂ ਵਿਚਕਾਰ ਝਗੜਿਆਂ ਨੂੰ ਨਿਪਟਾਇਆ ਜਾਂਦਾ ਹੈ। ਕਾਂਗਰਸ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਪ੍ਰਤੀਨਿਧੀਆਂ ਦੀ ਇਕ ਪ੍ਰਾਰੰਭਕ ਮੀਟਿੰਗ ਹੁੰਦੀ ਹੈ ਜਿਸ ਵਿਚ ਕਾਂਗਰਸ ਦੇ ਸ਼ੁਰੂ ਹੋਣ ਦੇ ਦਿਨ, ਏਜੰਡੇ ਅਤੇ ਕਾਰਵਿਹਾਰ ਦੇ ਢੰਗ ਆਦਿ ਸਬੰਧੀ ਨਿਰਣਾ ਕੀਤਾ ਜਾਂਦ ਹੈ। ਪ੍ਰਤੀਨਿਧੀਆਂ ਦੇ ਆਪਸ ਵਿਚ ਵਿਸਵਾਸ਼-ਪੱਤਰਾਂ ਦੇ ਤਬਾਦਲੇ ਅਤੇ ਇਨ੍ਹਾਂ ਨੂੰ ਵਾਚਣ ਨਾਲ ਹੀ ਕਾਂਗਰਸ ਸ਼ੁਰੂ ਹੋ ਜਾਂਦੀ ਹੈ। ਇਸ ਉਪਰੰਤ ਝਗੜੇ ਨਾਲ ਸਬੰਧਤ ਦੇਸ਼ਾਂ ਦੇ ਦੂਤ ਆਹਮਣੋ-ਸਾਹਮਣੇ ਜਾਂ ਸਾਲਸ ਦੇ ਰਾਹੀਂ ਗੱਲਬਾਤ ਸ਼ੁਰੂ ਕਰਦੇ ਹਨ। ਇਹ ਗੱਲਬਾਤ ਜਾਂ ਤਾਂ ਕਿਸੇ ਸਾਂਝੇ ਸਥਾਨ ਤੇ ਹੁੰਦੀ ਹੈ ਜਾਂ ਵਾਰੋ ਵਾਰੀ ਉਨ੍ਹਾਂ ਦੇ ਰਿਹਾਇਸ਼ੀ ਸਥਾਨਾਂ ਤੇ ਹੁੰਦੀ ਹੈ। ਇਹ ਵਾਰਤਾਲਾਪ ਲਿਖਤੀ ਜਾਂ ਜ਼ਬਾਨੀ ਰੂਪ ਵਿਚ ਉਦੋਂ ਤੀਕ ਜਾਰੀ ਰਹਿੰਦੀ ਹੈ ਜਦੋਂ ਤੀਕ ਸੰਧੀ ਲਈ ਸਹਿਮਤੀ ਨਹੀਂ ਹੋ ਜਾਂਦੀ ਜਾਂ ਕਾਂਗਰਸ ਭੰਗ ਨਹੀਂ ਹੋ ਜਾਂਦੀ। ਵੱਖ-ਵੱਖ ਦੇਸ਼ਾਂ ਦੇ ਪ੍ਰਤਿਨਿਧੀਆਂ ਦੀਆਂ ਅਜਿਹੀਆਂ ਮੀਟਿੰਗਾਂ ਨੂੰ ਕਈ ਵਾਰ ਕਾਨਫਰੰਸਾਂ ਵੀ ਕਿਹਾ ਜਾਂਦਾ ਹੈ। ਕਾਨਫਰੰਸ ਅਤੇ ਕਾਂਗਰਸ ਵਿਚ ਨਾਂ ਮਾਤਰ ਹੀ ਅੰਤਰ ਹੈ। ਕਾਨਫਰੰਸ ਲਈ ਪ੍ਰਤੀਨਿਧ ਸਬੰਧਤ ਦੇਸ਼ਾਂ ਦੇ ਰਾਜਦੂਤ ਹੁੰਦੇ ਹਨ ਜਦੋਂ ਕਿ ਕਾਂਗਰਸ ਲਈ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕਰਕੇ ਭੇਜੇ ਜਾਂਦੇ ਹਨ।
ਹ. ਪੁ.––ਐਨ. ਐਮ. 7 : 505
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no
ਕਾਂਗਰਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਂਗਰਸ, (ਅੰਗਰੇਜ਼ੀ : Congress; ਲਾਤੀਨੀ : Con=ਇਕੱਠਾ+Gressus=ਕਦਮ ਪੁੱਟਣਾ) \ ਇਸਤਰੀ ਲਿੰਗ : ੧. ਸਭਾ, ਮਜਲਸ, ਇਕੱਠ; ੨. ਹਿੰਦ ਦੀ ਇੱਕ ਪਰਸਿੱਧ ਰਾਜਸੀ ਸੰਸਥਾ, ਇੰਡੀਅਨ ਨੈਸ਼ਨਲ ਕਾਂਗਰਸ ਦਾ ਸੰਖੇਪ ੩. ਅਮਰੀਕਾ ਦੀ ਲੋਕ ਸਭਾ ਤੇ ਰਾਜ ਪਰੀਸ਼ਦ, ਅਮਰੀਕੀ ਸੰਸਦ
–ਕਾਂਗਰਸੀ, ਵਿਸ਼ੇਸ਼ਣ \ ਪੁਲਿੰਗ : ੧. ਕਾਂਗਰਸ ਦਾ, ਕਾਂਗਰਸ ਨਾਲ ਸੰਬੰਧਤ; ੨. ਕਾਂਗਰਸ ਦੀ ਨੀਤੀ ਦਾ ਅਨੁਸਾਰੀ, ਕਾਂਗਰਸ ਦਾ ਮੈਂਬਰ
–ਕਾਂਗਰਸੀਆ, ਪੁਲਿੰਗ : ਕਾਂਗਰਸ ਦਾ ਪੈਰੋਕਾਰ ਜਾਂ ਮੈਂਬਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-28-02-06-27, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First