ਕਲਿੱਪ ਆਰਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Clip Art

ਕਲਿੱਪ ਆਰਟ ਛੋਟੀਆਂ-ਛੋਟੀਆਂ ਤਸਵੀਰਾਂ ਹੁੰਦੀਆਂ ਹਨ ਜੋ ਐਮਐਸ ਵਰਡ ਵਿੱਚ ਪਹਿਲਾਂ ਹੀ ਮੌਜੂਦ ਹੁੰਦੀਆਂ ਹਨ। ਤੁਸੀਂ ਆਪਣੇ ਡਾਕੂਮੈਂਟ ਵਿੱਚ ਕਲਿੱਪ ਆਰਟ ਦਾਖ਼ਲ ਕਰ ਸਕਦੇ ਹੋ।

ਕਲਿੱਪ ਆਰਟ ਦਾਖ਼ਲ ਕਰਨ ਦੇ ਸਟੈੱਪ :      1. ਡਰਾਇੰਗ ਟੂਲ ਬਾਰ ਦੇ ਕਲਿੱਪ ਆਰਟ ਬਟਨ ਉੱਤੇ ਕਲਿੱਕ ਕਰੋ।

ਜਾਂ

Insert > Picture > ClipArt ਮੀਨੂ ਉੱਤੇ ਕਲਿੱਕ ਕਰੋ।

2. ਵਰਡ ਦੀ ਸਕਰੀਨ ਦੇ ਸੱਜੇ ਹੱਥ Clip Art ਟਾਸਕ ਪੇਨ ਖੁੱਲ੍ਹੇਗਾ ਹੁਣ ਕਲਿਪ ਦੀ ਸ਼੍ਰੇਣੀ ਦੀ ਚੋਣ ਕਰੋ ਅਤੇ Go ਬਟਨ ਉੱਤੇ ਕਲਿੱਕ ਕਰੋ।

3. ਪੇਨ ਵਿੱਚ ਵੱਖ-ਵੱਖ ਪ੍ਰਕਾਰ ਦੇ ਕਲਿੱਪ ਨਜ਼ਰ ਆਉਣਗੇ। ਆਪਣੀ ਪਸੰਦ ਦੇ ਕਲਿੱਪ ਉੱਤੇ ਕਲਿੱਕ ਕਰੋ। ਤੁਸੀਂ ਦੇਖੋਗੇ ਕਿ ਤੁਹਾਡੇ ਡਾਕੂਮੈਂਟ ਵਿੱਚ ਕਲਿੱਪ ਦਾਖ਼ਲ ਹੋ ਜਾਵੇਗਾ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕਲਿੱਪ ਆਰਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Clip Art

ਇਹ ਵੱਖ-ਵੱਖ ਸ਼੍ਰੇਣੀਆਂ ਨਾਲ ਸਬੰਧਿਤ ਚਿੱਤਰਾਂ, ਫੋਟੋਆਂ, ਨਕਸ਼ਿਆਂ, ਰੇਖਾ ਚਿੱਤਰਾਂ ਆਦਿ ਦਾ ਉਹ ਸਮੂਹ ਹੈ ਜੋ ਕਿਸੇ ਡਿਸਕ ਉੱਤੇ ਸਟੋਰ ਕੀਤਾ ਹੁੰਦਾ ਹੈ। ਇਸ ਨੂੰ ਤੁਸੀਂ ਆਪਣੇ ਵਰਡ ਪ੍ਰੋਸੈਸਰ , ਵਰਕਸ਼ੀਟ ਆਦਿ ਵਿੱਚ ਬੜੀ ਅਸਾਨੀ ਨਾਲ ਇਨਸਰਟ ਕਰ (ਭਰ) ਸਕਦੇ ਹੋ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.