ਕਲਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਾਲ (ਨਾਂ,ਪੁ) ਸ਼ਰਾਬ ਕੱਢਣ ਜਾਂ ਵੇਚਣ ਦਾ ਕੰਮ ਕਰਨ ਵਾਲੀ ਇੱਕ ਜਾਤ ਜਾਂ ਉਹਦਾ ਬੰਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3663, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਲਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਾਲ [ਨਿਇ] ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਨ ਵਾਲ਼ੀ ਇੱਕ ਬਰਾਦਰੀ , ਇਸ ਬਰਾਦਰੀ ਦਾ ਵਿਅਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਲ ਸੰ. ਕਲ੍ਯਪਾਲ—ਕਲਾਲ. ਕਲ੍ਯ ਪਾਲੀ. ਕਲਾਲੀ. “ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ.” (ਰਾਮ ਕਬੀਰ) ਕਲਾਲੀ ਤੋਂ ਭਾਵ ਆਤਮ ਪਰਾਇਣ ਵ੍ਰਿੱਤਿ ਹੈ। ੨ ਕਲਾਲ ਦੀ ਉਹ ਮੱਟੀ ਜਿਸ ਵਿੱਚ ਲਾਹਣ ਤਿਆਰ ਕਰਦਾ ਹੈ. “ਕਾਇਆ ਕਲਾਲਨਿ ਲਾਹਨਿ ਮੇਲਉ.” (ਰਾਮ ਕਬੀਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਲਾਲ : ਖੇਤੀ ਕਰਨ ਵਾਲੇ ਮੁਸਲਮਾਨ ਜੱਟਾਂ ਦਾ ਇਹ ਇਕ ਫਿਰਕਾ ਹੈ ਜੋ ਮਿੰਟਗੁਮਰੀ ਅਤੇ ਮੁਲਤਾਨ (ਹੁਣ ਪਾਕਿਸਤਾਨ) ਵਿਚ ਮਿਲਦਾ ਹੈ। ਕਲਾਲ ਜਾਂ ਕਰਾਲ ਅਜਿਹੀ ਘੱਟਦੀ-ਵੱਧਦੀ ਸਮਾਜਕ ਸਥਿਤੀ ਦੀ ਸ਼੍ਰੇਣੀ ਹੈ ਜਿਸ ਦਾ ਮੂਲ ਵੀ ਸ਼ਾਇਦ ਮਿਲਵਾਂ ਜੁਲਵਾਂ ਹੋਵੇ। ਕਰਾਲ ਆਪਣਾ ਮੂਲ ਹਿੰਦੂ ਰਾਜਪੂਤ ਖ਼ਾਨਦਾਨ ਨਾਲ ਜੋੜਦੇ ਹਨ ਜਿਨ੍ਹਾਂ ਦਾ ਇਹ ਨਾਂ ਰਾਜਪੂਤਾਨੇ ਦੀ ਰਿਆਸਤ ਕਰਾਊਲੀ ਤੋਂ ਪਿਆ। ਇਨ੍ਹਾਂ ਦੇ 52 ਫਿਰਕੇ ਜਾਂ ਗੋਤ ਹਨ ਜਿਨ੍ਹਾਂ ਵਿਚ ਕਪੂਰਥਲੇ ਦੇ ਤੁਲਸੀ ਅਤੇ ਪੀਟਲ ਸ਼ਾਮਲ ਹਨ। ਇਹ ਕਰਾਲ ਆਪਣੇ ਆਪ ਨੂੰ ਲਾਹੌਰ ਦੇ ਇਕ ਪਿੰਡ ਆਹਲੂ (ਹੁਣ ਪਾਕਿਸਤਾਨ) ਨਾਲ ਜੋੜਕੇ ਆਹਲੂਵਾਲੀਏ ਕਹਾਉਂਦੇ ਹਨ ਅਤੇ ਆਹਲੂਵਾਲੀਆਂ ਦੇ ਇਹ ਭਾਗ ਤੁਲਸੀ, ਫੁਲ, ਮਲੀ, ਰੇਖੀ, ਸਾਦ ਅਤ ਸੇਗਟ ਕਹਾਉਂਦੇ ਹਨ। ਕਰਾਲ ਜਾਤੀ ਸਾਰੇ ਉੱਤਰੀ ਪੰਜਾਬ ਵਿਚ ਗੁਜਰਾਤ (ਹੁਣ ਪਾਕਿਸਤਾਨ) ਤੋਂ ਲੈ ਕੇ ਹੁਸ਼ਿਆਰਪੁਰ ਤਕ ਮਿਲਦੀ ਹੈ, ਅਤੇ ਵਿਧਵਾ-ਪੁਨਰਵਿਵਾਹ ਤੋਂ ਗੁਰੇਜ਼ ਕਰਨ ਵਾਲੇ ਜਾਣੇ ਜਾਂਦੇ ਹਨ। ਕਲਾਲ ਹਿੰਦੂ ਵੀ ਹਨ, ਪ੍ਰੰਤੂ ਇਹ ਕਰਾਲਾਂ ਨਾਲੋਂ ਵਧ ਸਿੱਖ ਮੱਤ ਅਪਣਾਉਂਦੇ ਹਨ। ਸ਼ਬਦ ‘ਕਲਾਲ’ ਕੁਲਾਲ (ਘੁਮਾਰ) ਤੋਂ ਲਿਆ ਗਿਆ ਜਾਪਦਾ ਹੈ। ਇਨ੍ਹਾਂ ਦੇ ਗੋਤ ਹੇਠ ਲਿਖੇ ਅਨੁਸਾਰ ਹਨ :––

          ਭਾਗਰ, ਭੰਮਰਾਲ, ਭੰਡਾਰੀ, ਭਰਵਾਥੀਆ, ਭੂਕਾਈ, ਬਿਮਬਟ, ਹਤਿਆਰ, ਜਨਵਾਥੀਆ, ਲਧਾਥ੍ਹੀਆ ਮੱਮਕ, ਪੇਂਟਲ, ਪਾਲ।

          ਹ. ਪੁ.––ਗ. ਟ੍ਰਾ. ਕਾ. 2 : 438.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਲਾਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਲਾਲ : ਪੱਛਮੀ ਪੰਜਾਬ ਵਿਚ ਇਸ ਜਾਤ ਦੇ ਲੋਕਾਂ ਨੂੰ ਕਲਵਾਰ' ਕਿਹਾ ਜਾਂਦਾ ਹੈ। ਇਨ੍ਹਾਂ ਲੋਕਾਂ ਦਾ ਮੁੱਖ ਧੰਦਾ ਸ਼ਰਾਬ ਕੱਢ ਕੇ ਵੇਚਣ ਦਾ ਸੀ। ਪਿਸ਼ਾਵਰ ਵਿਚ ਇਸ ਸ਼ਬਦ ਦਾ ਅਰਥ ਘੁਮਿਆਰ ਕਰ ਲਿਆ ਜਾਂਦਾ ਸੀ। ਨਾਭਾ ਅਤੇ ਪਟਿਆਲਾ ਵਿਚ ਕਲਾਲਾਂ ਨੂੰ ਨੱਬ ਕਿਹਾ ਜਾਂਦਾ ਹੈ। ਮੁਸਲਮਾਨ ਕਲਾਲ ਆਪਣੇ ਆਪ ਨੂੰ ਕਕੈਜ਼ਈ ਅਤੇ ਸਿੱਖ ਕਲਾਲ ਆਪਣੇ ਆਪ ਨੂੰ ਆਹਲੂਵਾਲੀਆ ਕਹਿੰਦੇ ਹਨ। ਹੁਣ ਵਧੇਰੇ ਕਲਾਲ ਵਪਾਰ ਅਤੇ ਨੌਕਰੀ ਕਰਦੇ ਹਨ। ਕਪੂਰਥਲਾ ਜ਼ਿਲ੍ਹੇ ਵਿਚ ਕਲਾਲਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।

   ਕਲਾਲਾਂ ਵਿਚੋਂ ਲਗਭਗ ਅੱਧੇ ਤੋਂ ਜ਼ਿਆਦਾ ਹਿੰਦੂ, ਇਕ ਚੌਥਾਈ ਸਿੱਖ ਅਤੇ ਇਕ ਚੌਥਾਈ ਮੁਸਲਮਾਨ ਹਨ। ਪੰਜਾਬ ਤੋਂ ਬਾਹਰ ਕਲਾਲਾਂ ਦਾ ਸਮਾਜਿਕ ਦਰਜਾ ਉੱਚਾ ਨਹੀਂ ਪਰ ਪੰਜਾਬ ਅੰਦਰ ਇਨ੍ਹਾਂ ਨੇ ਆਪਣੀ ਥਾਂ (ਹੈਸੀਅਤ) ਉੱਚੀ ਬਣਾ ਲਈ ਹੈ।

    ਕਪੂਰਥਲੇ ਦਾ ਰਾਜ-ਵੰਸ਼ ਸਦਾ ਸਿੰਘ ਕਲਾਲ ਤੋਂ ਚਲਦਾ ਹੈ ਜਿਸ ਨੇ ਲਾਹੌਰ ਦੇ ਨੇੜੇ ਆਹਲੂ ਪਿੰਡ ਦੀ ਨੀਂਹ ਰੱਖੀ ਸੀ। ਸਰਦਾਰ ਜੱਸਾ ਸਿੰਘ ਇਸੇ ਪਰਿਵਾਰ ਵਿਚੋਂ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਆਉਣ ਤਕ ਇਹ ਬਹੁਤ ਸ਼ਕਤੀਸ਼ਾਲੀ ਸਰਦਾਰਾਂ ਵਿੱਚੋਂ ਇਕ ਸੀ। ਇਸ ਨੂੰ ਇਸ ਦੇ ਪਿੰਡ ਦੇ ਨਾਂ ਤੇ ਸਿੱਖਾਂ ਨੇ ‘ਆਹਲੂਵਾਲੀਆ' ਕਹਿਣਾ ਸ਼ੁਰੂ ਕਰ ਦਿਤਾ ਸੀ। ਕਪੂਰਥਲਾ ਦੇ ਸ਼ਾਹ ਖ਼ਾਨਦਾਨ ਦੇ ਲੋਕ ਆਪਣੇ ਆਪ ਨੂੰ ਆਹਲੂਵਾਲੀਆ ਲਿਖਦੇ ਰਹੇ ਹਨ।

        ਮੁਸਲਮਾਨ ਕਲਾਲ ਵੀ ਆਪਣੇ ਆਪ ਨੂੰ ਕਲਾਲ ਕਹਿਣੋਂ ਸੰਗਦੇ ਸਨ। ਇਸ ਲਈ ਇਹ ਆਪਣੇ ਆਪ ਨੂੰ ਕਕੈਜ਼ਈ ਕਹਾਉਣ ਲੱਗ ਪਏ। ਗੁਜਰਾਤ ਦੇ ਇਕ ਪਿੰਡ ਦੇ ਲੋਕਾਂ ਨੇ ਪਹਿਲੇ ਬੰਦੋਬਸਤ ਸਮੇਂ ਆਪਣੇ ਆਪ ਨੂੰ  ‘ਕਲਾਲ' ਲਿਖਾਇਆ ਸੀ ਪਰ ਬਾਅਦ ਵਿਚ ਇਨ੍ਹਾਂ ਨੇ ਆਪਣੇ ਆਪ ਨੂੰ ਕਕਜ਼ੈਈ ਲਿਖਣਾ ਸ਼ੁਰੂ ਕਰ ਦਿਤਾ। ਹੁਸ਼ਿਆਰਪੁਰ ਦੇ ਇਲਾਕੇ ਦੇ ਕਈ ਸ਼ੇਖਾਂ ਨੇ ਵੀ ਆਪਣੇ ਆਪ ਨੂੰ ਕਲਾਲ ਲਿਖਾਉਣਾ ਸ਼ੁਰੂ ਕਰ ਦਿੱਤਾ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-26-03-40-42, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਕਾ. : 325; ਸਿੱ. ਮਿ. -ਸੀਤਲ ; ਮ. ਕੋ.

ਕਲਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲਾਲ, (ਪੁਲਿੰਗ : कल्ल; ਸੰਸਕ੍ਰਿਤ : कल्य=ਸ਼ਰਾਬ+ਆਲ; ਫ਼ਾਰਸੀ : ਕੁਲਾਲ=ਮਿੱਟੀ ਦੇ ਭਾਂਡੇ ਬਨਾਉਣ ਵਾਲਾ) \ ਪੁਲਿੰਗ : ੧. ਸ਼ਰਾਬ ਕੱਢਣ ਜਾਂ ਵੇਚਣ ਦਾ ਕੰਮ ਕਰਨ ਵਾਲਾ; ੨. ਇੱਕ ਜਾਤ, ਇਸ ਜਾਤ ਦਾ ਬੰਦਾ

–ਕਲਾਲਖਾਨਾ, ਪੁਲਿੰਗ : ਸ਼ਰਾਬਖਾਨਾ, ਸ਼ਰਾਬ ਕੱਢਣ ਅਤੇ ਵੇਚਣ ਦੀ ਛਾਂ, ਸ਼ਰਾਬ ਦਾ ਠੇਕਾ

–ਕਲਾਲਣ, ਇਸਤਰੀ ਲਿੰਗ : ਕਲਾਲ ਦੀ ਇਸਤਰੀ, ਕਲਾਲ ਜਾਤੀ ਦੀ ਤੀਵੀਂ

–ਕਲਾਲੀ, ਇਸਤਰੀ ਲਿੰਗ : ਕਲਾਲ ਦੀ ਤੀਵੀਂ, ਕਲਾਲ ਜਾਤੀ ਦੀ ਇਸਤਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-02-53-28, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.