ਕਲਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਰ. ਸੰਗ੍ਯਾ—ਰੇਹੀ ਵਾਲੀ ਜ਼ਮੀਨ. ਸੰ. वल्लुर—ਵੱਲੁਰ। ੨ ਊਖਰ. ਪੱਥਰ ਜੇਹੀ ਕਰੜੀ ਜ਼ਮੀਨ, ਜਿਸ ਵਿੱਚ ਖੇਤੀ ਨਾ ਹੋ ਸਕੇ। ੩ ਰੇਹੀ. ਸ਼ੋਰ. “ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ.” (ਸ੍ਰੀ ਮ: ੧) ੪ ਸ਼ੋਰਾ. “ਕਲਰ ਸਿਰਿ, ਕਿਉਕਰਿ ਭਵਜਲੁ ਲੰਘਸਿ?” (ਮਾਰੂ ਸੋਲਹੇ ਮ: ੧) ਕਲਰ ਪਾਣੀ ਵਿੱਚ ਗਲ ਜਾਂਦਾ ਹੈਂ. ਇਸ ਥਾਂ ਪਾਖੰਡਕਰਮਾਂ ਤੋਂ ਭਾਵ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਲਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਲਰ, (ਅੰਗਰੇਜ਼ੀ : Colour, ਫ਼ਰਾਂਸੀਸੀ : Color, ਲਾਤੀਨੀ : Celare=ਢੱਕਣਾ, ਛੁਪਾਉਣਾ) \ ਪੁਲਿੰਗ : ੧. ਰੰਗ, ਰੋਗਨ, ਪੇਂਟ ਸ਼ਕਲ, ਸੂਰਤ; ੨. ਝੰਡਾ, ਨਿਸ਼ਾਨ, ਮਾਨ ਵਜੋਂ ਮਿਲਿਆ ਨਿਸ਼ਾਨ ਆਦਿ; ੩. ਕਿਸੇ ਸਭਾ ਆਦਿ ਦਾ ਨਿਸ਼ਾਨ ਜੋ ਮਾਨ ਵਜੋਂ ਕੋਟ ਦੀ ਜੇਬ੍ਹ ਤੇ ਲਾਇਆ ਜਾਂਦਾ ਹੈ
–ਕਲਰ ਬਕਸ, (ਅੰਗਰੇਜ਼ੀ) \ ਪੁਲਿੰਗ : ਮੂਰਤਾਂ ਬਣਾਉਣ ਵਾਲੇ ਰੰਗਾਂ ਦਾ ਡੱਬਾ
–ਫਾਸਟ ਕਲਰ, ਪੁਲਿੰਗ : ਪੱਕਾ ਰੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-10-11-09-13, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First