ਕਰੋੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰੋੜਾ. ਸੰਗ੍ਯਾ—ਦਾਰੋਗਾ. ਨਿਗਰਾਨੀ ਕਰਨ ਵਾਲਾ ਅਹੁਦੇਦਾਰ. ਦੇਖੋ, ਅਕਬਰ। ੨ ਕ੍ਰੋੜ (ਕੋਟਿ) ਦਾਮ ਦੀ ਆਮਦਨ ਦੇ ਇਲਾਕੇ ਦਾ ਮਾਲੀ ਅਫ਼ਸਰ. ਦੇਖੋ, ਕਰੋੜੀ ੨। ੩ ਕ੍ਰਯਿਕ. ਵ੍ਯਾਪਾਰੀ. ਸੌਦਾਗਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰੋੜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰੋੜਾ, (ਕਰੋੜ<ਸੰਸਕ੍ਰਿਤ : कोटि; ਪ੍ਰਾਕ੍ਰਿਤ : कोडि+ਆ) \ ਪੁਲਿੰਗ : ੧. ਮੁਹੱਸਲ, ਸਰਕਾਰੀ ਲਗਾਨ ਉਗਰਾਹੁਣ ਤੇ ਨੀਯਤ ਸ਼ਖ਼ਸ, ਮੰਡੀਆਂ ਦਾ ਦਰੋਗ਼ਾ, ਮਸੂਲੀਆਂ, ਕਰੋੜ ਰੁਪਏ ਦੀ ਆਮਦਣੀ ਵਾਲੇ ਇਲਾਕੇ ਦਾ ਮਾਲੀ ਅਫਸਰ; ੨. ਉਹ ਸ਼ਖ਼ਸ ਜਿਸ ਦੇ ਜ਼ਿੰਮੇ ਰਾਜੇ ਜਾਂ ਸ਼ਹਿਨਸ਼ਾਹ ਦੇ ਗਹਿਣੇ ਨਕਦੀ ਤੇ ਹੋਰ ਮੋਤੀ ਜਵਾਹਰ ਸਾਂਭਣ ਦਾ ਕੰਮ ਹੁੰਦਾ ਹੈ
–ਕਰੋੜਾ ਰਣਵਾਸ, ਪੁਲਿੰਗ : ਦਰੋਗਾ, ਹਰਮਸਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-12-29-54, ਹਵਾਲੇ/ਟਿੱਪਣੀਆਂ:
ਕਰੋੜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰੋੜਾ, (ਹਿੰਦੀ : करवारा=करवा<ਸੰਸਕ੍ਰਿਤ : करक) \ ਪੁਲਿੰਗ : ਖੂਹ ਵਿਚੋਂ ਕੱਢਣ ਵਾਲਾ ਮਿੱਟੀ ਦਾ ਡੋਲ ਜੋ ਢੀਂਗਲੀ ਨਾਲ ਬੰਨ੍ਹਿਆ ਹੁੰਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-12-30-22, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First