ਕਰੇਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੇਲਾ (ਨਾਂ,ਪੁ) ਨੋਕਦਾਰ ਪੱਤਿਆਂ ਦੀ ਵੇਲ ਨੂੰ ਗੁੱਲੀ ਦੀ ਸ਼ਕਲ ਵਿੱਚ ਲੱਗਣ ਵਾਲਾ ਕਸੈਲੇ ਸੁਆਦ ਦਾ ਭਾਜੀ ਤਰਕਾਰੀ ਲਈ ਵਰਤੀਂਦਾ ਸਬਜ਼ ਫਲ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਰੇਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੇਲਾ [ਨਾਂਪੁ] ਕੌੜੇ ਸੁਆਦ ਅਤੇ ਗਰਮ ਤਾਸੀਰ ਵਾਲ਼ੀ ਇੱਕ ਹਰੀ ਸਬਜ਼ੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰੇਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੇਲਾ. ਸੰ. कारवेल्ल—ਕਾਰਵੇੱਲ. ਸੰਗ੍ਯਾ—ਇੱਕ ਨੋਕਦਾਰ ਪੱਤੀਆਂ ਦੀ ਬੇਲ , ਜਿਸ ਦੇ ਗੁੱਲੀ ਦੀ ਸ਼ਕਲ ਦੇ ਫਲ ਲਗਦੇ ਹਨ, ਜੋ ਕਸੈਲੇ ਸੁਆਦ ਦੇ ਹੁੰਦੇ ਹਨ। ੨ ਕਾਰਵੇੱਲ ਦਾ ਫਲ, ਜਿਸ ਦੀ ਤਰਕਾਰੀ ਬਣਦੀ ਹੈ। ੩ ਕਰੇਲੇ ਦੀ ਸ਼ਕਲ ਦਾ ਸੁਰਮੇਦਾਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰੇਲਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਰੇਲਾ : ਗਰਮੀਆਂ ਦੀ ਰੁੱਤ ਵਿਚ ਕਾਸ਼ਤ ਕੀਤੀ ਜਾਂਦੀ ਇਸ ਸਬਜ਼ੀ ਫ਼ਸਲ ਦਾ ਬਨਸਪਤ-ਵਿਗਿਆਨਕ ਨਾਂ ਮੌਮਾਰਡਿਕਾ ਚੈਰੈਂਸ਼ੀਆ ਹੈ। ਇਹ ਸਬਜ਼ੀ ਕਈ ਤਰੀਕਿਆਂ ਨਾਲ ਪਕਾ ਕੇ ਖਾਧੀ ਜਾਂਦੀ ਹੈ। ਕਰੇਲੇ ਦੀ ਕੁੜੱਤਣ ਕਾਰਨ ਕਈ ਲੋਕ ਇਸ ਨੂੰ ਪਸੰਦ ਨਹੀਂ ਕਰਦੇ। ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਕੁੜੱਤਣ ਕਰਕੇ ਹੀ ਕਰੇਲੇ ’ਚ ਕਈ ਔਸ਼ਧੀ-ਗੁਣ ਹੁੰਦੇ ਹਨ। ਛੋਟੇ ਕਰੇਲਿਆਂ ਵਿਚ ਲੋਹਾ ਤੇ ਵਿਟਾਮਿਨ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ। ਵੱਡੀ ਤੇ ਛੋਟੀ ਕਿਸਮ ਦੇ ਕਰੇਲਿਆਂ ਦੇ ਭੋਜਨ-ਤੱਤਾਂ ਦਾ ਵੇਰਵਾ ਹੇਠਲੀ ਸਾਰਨੀ ਅਨੁਸਾਰ ਹੈ :––

ਪ੍ਰਤਿ 100 ਗ੍ਰਾ. ਖਾਣ ਯੋਗ ਭਾਰ

 

ਵੱਡਾ ਕਰੇਲਾ

ਛੋਟਾ ਕਰੇਲਾ

ਨਮੀ

92.4 ਗ੍ਰਾ.

83.2 ਗ੍ਰਾ.

ਪ੍ਰੋਟੀਨ

1.6 ”

2.1 ”

ਚਰਬੀ

0.2 ”

1.0 ”

ਖਣਿਜ

0.8 ”

1.4 ”

ਰੇਸ਼ੇ

0.8 ”

4.2 ”

ਹੋਰ ਕਾਰਬੋਹਾਈਡ੍ਰੇਟ

4.2

9.8 ”

ਕੈਲੋਰੀਆਂ

25

60

ਕੈਲਸ਼ੀਅਮ

20 ਮਿ.ਗ੍ਰਾ.

50 ਮਿ.ਗ੍ਰਾ.

ਮੈਗਨੀਸ਼ੀਅਮ

17 ”  ”

21  ”  ”

ਫ਼ਾੱਸਫ਼ੋਰਸ

70  ”  ”

140  ”  ”

ਲੋਹਾ

1.8  ”  ”

0.94  ”  ”

ਸੋਡੀਅਮ

17.8  ਮਿ.ਗ੍ਰਾ.

2.4 ਮਿ.ਗ੍ਰਾ.

ਪੋਟਾਸ਼ੀਅਮ

15.2  ”  ”

17.1  ”  ”

ਤਾਂਬਾ

0.18  ”  ”

0.19  ”  ”

ਗੰਧਕ

15 ” ”

21  ”  ”

ਕਲੋਰੀਨ

8  ”  ”

8  ”  ”

ਵਿਟਾਮਿਨ-ਏ

210 ਪ੍ਰਤਿ ਇਕਾਈ

210 ਪ੍ਰਤਿ ਇਕਾਈ

ਥਾਇਆਮੀਨ

0.07  ”  ”

0.07  ”  ”

ਵਿਟਾਮਿਨ-ਸੀ

88  ”  ”

96  ”  ”

 

           ਪੁਰਾਣੀ ਦੁਨੀਆ (ਯੂਰਪ, ਏਸ਼ੀਆ ਤੇ ਅਫ਼ਰੀਕਾ) ਦੇ ਤਪਤ ਖੰਡਾਂ ਨੂੰ ਕਰੇਲੇ ਦੇ ਮੂਲ-ਅਸਥਾਨ ਖ਼ਿਆਲ ਕੀਤਾ ਜਾਂਦਾ ਹੈ। ਇਹ ਚੀਨ, ਮਲਾਇਆ, ਭਾਰਤ ਤੇ ਤਪਤ-ਖੰਡੀ ਅਫ਼ਰੀਕਾ ’ਚ ਕਾਫ਼ੀ ਹੁੰਦਾ ਹੈ। ਭਾਰਤ ਦੇ ਕਈ ਇਲਾਕਿਆਂ ’ਚ ਇਹ ਜੰਗਲੀ ਰੂਪ ’ਚ ਵੀ ਉਗਦਾ ਹੈ। ਇਹ ਕਿਊਕਰਬਿਟੇਸੀ ਕੁਲ ਨਾਲ ਸਬੰਧ ਰਖਦਾ ਹੈ। ਕਰੇਲੇ ਆਕਾਰ, ਸ਼ਕਲ ਤੇ ਰੰਗ ਦੇ ਪੱਖੋਂ ਕਈ ਤਰ੍ਹਾਂ ਦੇ ਹੁੰਦੇ ਹਨ। ਇਨ੍ਹਾਂ ਨੂੰ ਮੋਟੇ ਤੌਰ ਤੇ ਦੋ ਵਰਗਾਂ ’ਚ ਵੰਡਿਆ ਜਾ ਸਕਦਾ ਹੈ, ਛੋਟੇ ਕਰੇਲੇ ਜੋ 7 ਤੋਂ 10 ਸੈਂ. ਮੀ. ਲੰਬੇ ਹੁੰਦੇ ਹਨ ਅਤੇ ਵੱਡੇ ਕਰੇਲੇ ਜਿਨ੍ਹਾਂ ਦੀ ਲੰਬਾਈ 15 ਤੋਂ 18 ਸੈਂ. ਮੀ. ਹੁੰਦੀ ਹੈ। ਛੋਟੇ ਕਰੇਲੇ ਆਮ ਤੌਰ ਤੇ ਗਰਮੀਆਂ ’ਚ ਅਤੇ ਵੱਡੇ ਕਰੇਲੇ ਬਰਸਾਤਾਂ ਵਿਚ ਉਗਾਏ ਜਾਂਦੇ ਹਨ।

          ਕਾਸ਼ਤ––ਮੈਦਾਨਾਂ ’ਚ ਗਰਮੀਆਂ ਦੀ ਫ਼ਸਲ ਜਨਵਰੀ ਤੋਂ ਲੈ ਕੇ ਮਾਰਚ ਤਕ ਬੀਜੀ ਜਾਂਦੀ ਹੈ ਅਤੇ ਬਰਸਾਤੀ ਫ਼ਸਲ ਜੂਨ ਤੋਂ ਜੁਲਾਈ ਤੱਕ। ਪਹਾੜਾਂ ਵਿਚ ਕਰੇਲੇ ਮਾਰਚ ਤੋਂ ਜੂਨ ਤਕ ਬੀਜੇ ਜਾਂਦੇ ਹਨ। ਇਕ ਹੈਕਟਰ ਵਿਚ 5-6 ਕਿ. ਗ੍ਰਾ. ਬੀਜ ਪਾਇਆ ਜਾਂਦਾ ਹੈ। ਪੇਂਡੂ ਇਲਾਕਿਆਂ ’ਚ ਪੱਕੇ ਹੋਏ ਕਰੇਲਿਆਂ ਤੋਂ ਕੱਚੇ ਬੀਜਾਂ ਨੂੰ ਗੋਹੇ ’ਚ ਮਿਲਾ ਕੇ, ਪਾਥੀਆਂ ਜਿਹੀਆਂ ਬਣਾ ਕੇ ਸੁੱਕਣ ਲਈ ਕੰਧਾਂ ਤੇ ਥੱਪ ਦਿਤਾ ਜਾਂਦਾ ਹੈ। ਚੰਗੀ ਤਰ੍ਹਾਂ ਸੁੱਕ ਜਾਣ ਪਿਛੋਂ ਪਾਥੀਆਂ ’ਚੋਂ ਕੱਢ ਕੇ, ਬੀਜਾਂ ਨੂੰ ਟੀਨ ਦੇ ਡੱਬਿਆਂ ’ਚ ਸਾਂਭ ਕੇ ਰਖਿਆ ਜਾਂਦਾ ਹੈ। ਇਹ ਬੀਜ ਛੇਤੀ ਤੇ ਵਧੀਆ ਜੰਮਦੇ ਹਨ। ਕਰੇਲਿਆਂ ਲਈ ਰੂੜੀ ਤੇ ਰਸਾਇਣੀ ਖਾਦਾਂ ਦੀ ਮਿਕਦਾਰ ਨਿਸ਼ਚਿਤ ਨਹੀਂ ਹੈ। ਸਗੋਂ ਇਹ ਇਲਾਕੇ ਤੇ ਜ਼ਮੀਨੀ ਹਾਲਤ ਤੇ ਨਿਰਭਰ ਕਰਦੀ ਹੈ।

          ਦੋਗਲੀ ਕਿਸਮ ਬੀਜਣ ਨਾਲ ਝਾੜ ਵਧੇਰੇ ਮਿਲਦਾ ਹੈ। ਕਰੇਲੇ ਛੋਟੇ-ਛੋਟੇ ਤੇ ਨਰਮ ਹੀ ਤੋੜ ਲਏ ਜਾਂਦੇ ਹਨ। ਪੱਕਣ ਤੇ ਕਰੇਲੇ ਦਾ ਰੰਗ ਹਰੇ ਤੋਂ ਪੀਲਾ ਤੇ ਫਿਰ ਸੰਤਰੀ ਹੋ ਜਾਂਦਾ ਹੈ। ਤੁੜਾਈ ਇਕ ਦਿਨ ਛੱਡ ਕੇ ਕੀਤੀ ਜਾ ਸਕਦੀ ਹੈ। ਜੇ ਕਰੇਲੇ ਕੂਲੇ ਤੇ ਹਰੇ-ਹਰੇ ਹੀ ਤੋੜੇ ਜਾਣ ਅਤੇ ਵੇਲਾਂ ਤੇ ਹੀ ਪੱਕ ਜਾਣ ਤਾਂ ਝਾੜ ਘੱਟ ਮਿਲਦਾ ਹੈ। ਝਾੜ ਆਮ ਤੌਰ ਤੇ 80 ਤੋਂ 140 ਕੁਇੰਟਲ ਪ੍ਰਤਿ ਹੈਕਟਰ ਮਿਲ ਜਾਂਦਾ ਹੈ।

          ਹ. ਪੁ.––ਸਬਜ਼ੀਆਂ––ਚੌਥਰੀ. : 179


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਰੇਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰੇਲਾ, (ਸੰਸਕ੍ਰਿਤ : कारवेल्ल) \ ਪੁਲਿੰਗ : ੧. ਇੱਕ ਪਰਸਿਧ ਸਬਜ਼ੀ ਜੋ ਕੌੜੀ ਅਤੇ ਗਰਮ ਹੁੰਦੀ ਹੈ; ੨. ਕਰੇਲੇ ਦੀ ਸ਼ਕਲ ਦੀ ਸੁਰਮੇਦਾਣੀ

–ਕਰੇਲੀ, ਇਸਤਰੀ ਲਿੰਗ : ਛੋਟਾ ਕਰੇਲਾ

–ਇੱਕ ਕਰੇਲਾ ਦੂਜੇ ਨਿੰਮ ਚੜ੍ਹਿਆ, ਇੱਕ ਕਰੇਲਾ ਦੂਜੇ ਨੀਮ ਚੜ੍ਹਾ, ਅਖੌਤ : ਗੁਸੈਲੇ ਨੂੰ ਗੁਸੈਲੇ ਦੀ ਸੰਗਤ ਹੋਰ ਗੁਸੈਲਾ ਕਰਦੀ ਹੈ, ‘ਇੱਕ ਸੀ ਝੱਲੀ ਦੂਜੇ ਪੈ ਗਈ ਸਿਵਿਆਂ ਦੇ ਰਾਹ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 567, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-02-01-27-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.