ਕਰਾਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਾਹ (ਨਾਂ,ਪੁ) ਦੋ ਜੋਗਾਂ ਪਿੱਛੇ ਪਾ ਕੇ ਮਿੱਟੀ ਨੂੰ ਉੱਚੇ ਤੋਂ ਨੀਵੇਂ ਥਾਂ ਧੂਹ ਕੇ ਭੋਂਏਂ ਨੂੰ ਪੱਧਰਾ ਕਰਨ ਲਈ ਵਰਤੀਂਦਾ, ਚੌੜਾ ਫੱਟੇਦਾਰ ਲੋਹੇ ਦਾ ਦੰਦ ਲੱਗਾ ਜ਼ਿਮੀਦਾਰਾ ਸੰਦ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਰਾਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਾਹ. ਦੇਖੋ, ਕੜਾਹ. “ਕਹ੍ਯੋ ਕਿ ਤੇਰੇ ਉਦਰ ਮੇਂ ਗੁਰੁ ਕੇਰ ਕਰਾਹੂ.” (ਗੁਪ੍ਰਸੂ) ੨ ਦੇਖੋ, ਕਰਾਹਣਾ। ੩ ਸੰਗ੍ਯਾ—ਜ਼ਮੀਨ ਸਾਫ਼ ਕਰਨ ਦਾ ਇੱਕ ਜ਼ਿਮੀਦਾਰਾ ਸੰਦ , ਜੋ ਉੱਚੇ ਥਾਂ ਤੋਂ ਮਿੱਟੀ ਖਿੱਚਕੇ ਨੀਵੇਂ ਥਾਂ ਲਿਆਉਂਦਾ ਹੈ. ਸੰ. ਕਲਿਕ। ੪ ਅ਼ ਕ਼ਰਾਹ. ਬੀਜਿਆ ਖੇਤ । ੫ ਬੀਜਣ ਲਈ ਤਿਆਰ ਕੀਤਾ ਹੋਇਆ ਖੇਤ। ੬ ਨਿਰਮਲ ਜਲ। ੭ ਫ਼ਾ. ਕਿਨਾਰਾ। ੮ ਹੱਦ. ਸੀਮਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰਾਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰਾਹ, (ਅਰਬੀ : ਕਰਾਹ=ਬੀਜਣ ਲਈ ਤਿਆਰ ਕੀਤਾ ਹੋਇਆ ਖੇਤ) \ ਪੁਲਿੰਗ : ੧. ਜ਼ਮੀਨ ਪੱਧਰੀ ਕਰਨ ਦਾ ਇੱਕ ਜ਼ਿਮੀਦਾਰਾ ਸੰਦ ਜਿਸ ਨਾਲ ਉੱਚੇ ਥਾਂ ਤੋਂ ਮਿੱਟੀ ਖਿੱਚ ਕੇ ਨੀਵੇਂ ਥਾਂ ਲਿਆਂਦੀ ਜਾਂਦੀ ਹੈ (ਲਾਗੂ ਕਿਰਿਆ : ਫੇਰਨਾ, ਮਾਰਨਾ, ਵਾਹੁਣਾ); ੨. ਬੀਜਣ ਯੋਗ ਬਣਾਇਆ ਹੋਇਆ ਖੇਤ, ਪੱਧਰਾ ਕੀਤਾ ਖੇਤ, ਬੀਜਿਆ ਖੇਤ
–ਕਰਾਹ ਫੇਰਨਾ, ਕਰਾਹ ਮਾਰਨਾ, ਮੁਹਾਵਰਾ : ਭੋਂ ਪੱਧਰੀ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-30-03-48-00, ਹਵਾਲੇ/ਟਿੱਪਣੀਆਂ:
ਕਰਾਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰਾਹ, ਪੁਲਿੰਗ : ਕੜਾਹਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-30-03-49-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First