ਕਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰ 1 [ਨਾਂਪੁ] ਲਗਾਨ, ਚੁੰਗੀ, ਮਹਿਸੂਲ, ਟੈਕਸ 2 [ਨਾਂਪੁ] ਹੱਥ; ਹਾਥੀ ਦੀ ਸੁੰਡ 3 [ਨਾਂਇ] ਵਾਲ਼ਾਂ ਦਾ ਇੱਕ ਰੋਗ , ਸਿੱਕਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰ. ਸੰ. ਸੰਗ੍ਯਾ—ਹੱਥ. “ਕਰ ਕੰਪਹਿ ਸਿਰ ਡੋਲ.” (ਜੈਤ ਛੰਤ ਮ: ੫) “ਕਰ ਕਰਿ ਟਹਲ ਰਸਨਾ ਗੁਣ ਗਾਵਉ.” (ਗਉ ਮ: ੫) ਹੱਥਾਂ ਨਾਲ ਕਰਕੇ ਸੇਵਾ । ੨ ਕਿਰਣ. “ਚੰਡ ਕੇ ਬਾਨ ਕਿਧੌਂ ਕਰ ਭਾਨਹਿ ਦੇਖਕੈ ਦੈਤ ਗਈ ਦੁਤਿ ਦੀਆ.” (ਚੰਡੀ ੧) ੩ ਮੁਆਮਲਾ. ਮਹਿਸੂਲ. ਟੈਕਸ. ਦੇਖੋ, ਕਰੁ ੨। ੪ ਹਾਥੀ ਦੀ ਸੁੰਡ. “ਕੁੰਚਰੁ ਤਦੂਐ ਪਕਰਿ ਚਲਾਇਓ ਕਰ ਊਪਰੁ ਕਢਿ ਨਿਸਤਾਰੇ.” (ਨਟ ਅ: ਮ: ੪) ੫ ਓਲਾ. ਗੜਾ। ੬ ਵਿ—ਕਰਨੇ ਵਾਲਾ. ਜੈਸੇ, ਸੁਖਕਰ, ਦੁਕਰ ਆਦਿ. ਇਸ ਦਾ ਵਰਤਾਉ ਸ਼ਬਦ ਦੇ ਅੰਤ ਹੁੰਦਾ ਹੈ। ੭ ਪ੍ਰਤ੍ਯ—ਕੀ. ਕਾ. ਦਾ. “ਜਾ ਕਰ ਰੂਪ ਰੰਗ ਨਹਿ ਜਨਿਅਤ.” (ਹਜਾਰੇ ੧੦) ੮ ਕਲ (ਚੈਨ) ਦੀ ਥਾਂ ਭੀ ਕਰ ਸ਼ਬਦ ਆਇਆ ਹੈ. “ਪਰਤ ਨ ਛਿਨ ਕਰ.” (ਚਰਿਤ੍ਰ ੨੭੮) ੯ ਦੇਖੋ, ਕੜ. “ਕਰ ਤੋਰ੍ਯੋ ਜਿਸ ਨੇ ਨਿਜ ਹਾਥ.” (ਗੁਪ੍ਰਸੂ) ੧੦ ਕਰਨਾ ਕ੍ਰਿਯਾ ਦਾ ਅਮਰ. ਸੰ. ਕੁਰੁ. “ਕਰ ਮਿਤ੍ਰਾਈ ਸਾਧ ਸਿਉਂ.” (ਆਸਾ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47596, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਰ : ਵੇਖੋ, ਟੈਕਸ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 36995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no
ਕਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰ, (ਸੰਸਕ੍ਰਤ : कर=ਕਿਰਤ√कृत=ਬਖੇਰਨਾ), ਪੁਲਿੰਗ : ਸੂਰਜ ਜਾਂ ਚੰਦ ਦੀਆਂ ਕਿਰਨਾਂ, ਓਲਾ, ਗੜਾ, ਕਾਕੜਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-19-01-34-51, ਹਵਾਲੇ/ਟਿੱਪਣੀਆਂ:
ਕਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰ, (ਸੰਸਕ੍ਰਿਤ : कर=ਹੱਥ), ਪੁਲਿੰਗ : ੧. ਹੱਥ; ੨. ਹਾਥੀ ਦੀ ਸੁੰਡ, (ਲਾਗੂ ਕਿਰਿਆ : ਜੋੜਨਾ, ਬੰਨ੍ਹਣਾ, ਮੇਲਣਾ)
–ਕਰ ਕਮਲ, ਪੁਲਿੰਗ : ਕਮਲ ਵਰਗੇ ਸੁੰਦਰ ਅਤੇ ਪਵਿੱਤ੍ਰ ਹੱਥ
–ਕਰ ਪੈਰ, ਪੁਲਿੰਗ : ਹੱਥ ਪੈਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-19-01-35-33, ਹਵਾਲੇ/ਟਿੱਪਣੀਆਂ:
ਕਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰ, (ਸਿੱਕਰੀ<ਸੰਸਕ੍ਰਿਤ : शुष्क√ शुष=ਸੁੱਕਣਾ),ਇਸਤਰੀ ਲਿੰਗ : ਸਿੱਕਰੀ ਜਿਹੀ ਜੋ ਖੁਸ਼ਕੀ ਕਾਰਨ ਵਾਲਾਂ ਦੀਆਂ ਜੜ੍ਹਾਂ ਵਿੱਚ ਜਮ ਜਾਂਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-19-01-35-50, ਹਵਾਲੇ/ਟਿੱਪਣੀਆਂ:
ਕਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰ, (ਸੰਸਕ੍ਰਿਤ : कर=ਟੈਕਸ) \ਪੁਲਿੰਗ : ੧. ਮਸੂਲ, ਚੁੰਗੀ, ਟੈਕਸ, ਲਗਾਨ, ਕਰਾਇਆ, ਭਾੜਾ, ਮਾਮਲਾ, ਮਾਲ ਗੁਜ਼ਾਰੀ, ਖਿਰਾਜ. (ਲਾਗੂ ਕਿਰਿਆ : ਉਗਰਾਹੁਣਾ, ਚੁੱਕਣਾ, ਚੁਕਾਉਣਾ, ਦੇਣਾ, ਬੰਨ੍ਹਣਾ, ਲੱਗਣਾ, ਲਗਾਉਣਾ, ਲੈਣਾ)
–ਕਰਗ੍ਰਹਿ, (ਗ੍ਰਹਿ) ਪੁਲਿੰਗ : ੧. ਟੈਕਸ ਲਾਉਣ ਦੀ ਕਿਰਿਆ; ੨. ਵਿਆਹ ਲਈ ਇਸਤਰੀ ਦੀ ਬਾਂਹ ਫੜਨ ਦਾ ਭਾਵ, ਗੰਢ ਚਤਰਾਵਾ; ੩. ਵਿਆਹ
–ਕਰਗਰਾਹਕ, ਵਿਸ਼ੇਸ਼ਣ / ਪੁਲਿੰਗ : ਕਰ ਉਗਰਾਹੁਣ ਵਾਲਾ, ਟੈਕਸ ਵਸੂਲ ਕਰਨ ਵਾਲਾ
–ਕਰਦਾਇਕ, ਵਿਸ਼ੇਸ਼ਣ / ਪੁਲਿੰਗ : ਕਰ ਦੇਣ ਵਾਲਾ, ਟੈਕਸ ਦੇਣ ਵਾਲਾ
–ਕਰ ਨਿਰਧਾਰਕ, ਪੁਲਿੰਗ : ਟੈਕਸ ਨੀਯਤ ਕਰਨ ਵਾਲਾ
–ਕਰ ਰਹਿਤ, ਵਿਸ਼ੇਸ਼ਣ : ਟੈਕਸ ਜਾਂ ਮਸੂਲ ਤੋਂ ਰਹਿਤ, ਜਿਸ ਉਤੇ ਟੈਕਸ ਜਾਂ ਮਸੂਲ ਵਗੈਰਾ ਨਾ ਲੱਗੇ
–ਕਰਾਧਾਨ, ਪੁਲਿੰਗ : ਟੈਕਸ ਲਾਉਣ ਦੀ ਕਿਰਿਆ, ਟੈਕਸੇਸ਼ਨ (Taxation)
–ਕਰਾਧਾਨ ਦਰ, ਇਸਤਰੀ ਲਿੰਗ : ਟੈਕਸ ਲਾਉਣ ਦੀ ਸ਼ਰਹ
–ਸਥਾਨਕ ਕਰ, ਪੁਲਿੰਗ : ਮੁਕਾਮੀ ਟੈਕਸ, ਲੋਕਲ ਟੈਕਸ (Local Tax)
-
–ਸਿੱਧਾ ਕਰ, ਪੁਲਿੰਗ : ਐਸਾ ਟੈਕਸ ਜੋ ਲੱਗਣ ਵਾਲੇ ਨੂੰ ਸਿੱਧਾ ਦੇਣਾ ਪਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-19-01-36-11, ਹਵਾਲੇ/ਟਿੱਪਣੀਆਂ:
ਕਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰ, ‘ਕਰਨਾ’ ਕਿਰਿਆ ਦਾ ਲੋਟਲਕਾਰ (ਆਗਿਆਵਾਚੀ), ਤੂੰ ਕਰ
–ਕਰ ਸੇਵਾ ਖਾ ਮੇਵਾ, ਅਖੌਤ : ਜਿਸ ਨੇ ਵੀ ਸੇਵਾ ਕੀਤੀ ਤਾਂ ਉਸ ਦਾ ਫਲ ਵੀ ਪ੍ਰਾਪਤ ਕੀਤਾ
–ਕਰ ਗੁਜ਼ਰਨਾ, ਮੁਹਾਵਰਾ : ੧. ਕਿਸੇ ਔਖੇ ਕੰਮ ਨੂੰ ਕਰ ਕੇ ਛੱਡਣਾ; ੨. ਜ਼ਿੱਦ ਤੇ ਅੜਿਆ ਰਹਿਣਾ
–ਕਰ ਚੁਕਣਾ, ਕਿਰਿਆ ਸਕਰਮਕ : ਕੋਈ ਕੰਮ ਖਤਮ ਕਰ ਦੇਣਾ
–ਕਰ ਛੱਡਣਾ, ਮੁਹਾਵਰਾ : ਤਿਆਰ ਕਰ ਰੱਖਣਾ
–ਕਰ ਦਿਖਾਉਣਾ, ਕਿਰਿਆ ਸਕਰਮਕ : ਕੰਮ ਕਰਕੇ ਦੱਸਣਾ
–ਕਰ ਦੇਣਾ, ਮੁਹਾਵਰਾ :੧. ਟੂਣਾ ਕਰਨਾ, ਜਾਦੂ ਕਰਨਾ; ੨. ਸੰਵਾਰ ਦੇਣਾ
–ਕਰ ਪਰਾਈਆਂ ਤੇ ਆਉਣ ਜਾਈਆਂ, ਅਖੌਤ : ਜਦ ਕੋਈ ਕਿਸੇ ਦੀ ਧੀ ਭੈਣ ਨਾਲ ਭੈੜਾ ਸਲੂਕ ਕਰੇ ਤਾਂ ਉਸ ਨੂੰ ਸਮਝਾਉਣ ਲਈ ਕਹਿੰਦੇ ਹਨ ਭਾਵ ਜੇ ਤੂੰ ਕਿਸੇ ਨਾਲ ਬੁਰਿਆਈ ਕਰੇਂਗਾ ਤਾਂ ਤੇਰੇ ਹੀ ਅੱਗੇ ਆਵੇਗੀ
–ਕਰ ਪਰੇ ਨੂੰ ਆਵੀ ਘਰੇ ਨੂੰ, (ਪੋਠੋਹਾਰੀ), ਅਖੌਤ : ਖੂਹ ਪੁਟਦੇ ਨੂੰ ਖਾਤਾ ਤਿਆਰ, ਕਿਸੇ ਨਾਲ ਮੰਦਾ ਕਰਨ ਵਾਲੇ ਦੇ ਮੰਦਾ ਅੱਗੇ ਆਉਂਦਾ ਹੈ
–ਕਰ ਬਹਿਣਾ, ਕਰ ਬੈਠਣਾ, ਮੁਹਾਵਰਾ : ੧. ਕੋਈ ਦੁਖਦਾਈ ਕੰਮ ਕਰ ਚੁਕਣਾ; ੨. ਜਲਦੀ ਨਾਲ ਕੋਈ ਕੰਮ ਕਰ ਲੈਣਾ, ਬਿਨਾਂ ਸੋਚੇ ਸਮਝੇ ਕੋਈ ਕੰਮ ਕਰਨਾ
–ਕਰ ਭਲਾ ਤੇ ਹੋਵੇ ਭਲਾ, ਅਖੌਤ : ਭਲਾ ਕਰਨ ਦਾ ਉਪਦੇਸ਼ ਦੇਣ ਵਾਸਤੇ ਇਹ ਬੋਲਿਆ ਜਾਂਦਾ ਹੈ, ਭਲਾ ਕਰਨ ਵਾਲੇ ਦਾ ਭਲਾ ਹੀ ਹੁੰਦਾ ਹੈ
–ਕਰ ਮਜੂਰੀ ਤੇ ਖਾਹ ਚੂਰੀ, ਅਖੌਤ : ਮਿਹਨਤ ਦਾ ਫਲ ਹਮੇਸ਼ਾ ਚੰਗਾ ਹੁੰਦਾ ਹੈ, ਕੀਤੇ ਕੰਮ ਦਾ ਯੋਗ ਫਲ ਪ੍ਰਾਪਤ ਕਰਨਾ
–ਕਰ ਲੈਣਾ, ਮੁਹਾਵਰਾ : ੧. ਕਿਸੇ ਪੁਰਖ ਜਾਂ ਤੀਵੀਂ ਦਾ ਪਰਸਪਰ ਪੁਨਰ-ਵਿਵਾਹ ਕਰਨਾ, ਕਰੇਵਾ ਕਰਨਾ, ਚਾਦਰ ਪਾਉਣਾ; ੨. ਬਣਾਉਣਾ; ੩. ਖਤਮ ਕਰਨਾ
–ਕਰਵਾਉਣਾ, ਕਿਰਿਆ ਪ੍ਰੇਰਕ : ਦੂਜੇ ਕੋਲੋਂ ਕੰਮ ਕਰਵਾਉਣਾ
–ਕਰਵਾਈ, ਇਸਰਤੀ ਲਿੰਗ : ਕਰਨ ਦੀ ਮਜੂਰੀ, ਬਣਵਾਈ
–ਕਰ ਵਿਖਾਉਣਾ, ਮੁਹਾਵਰਾ : ਕੋਈ ਕਾਰਾ ਕਰਨਾ, ਕੋਈ ਔਖਾ ਕੰਮ ਸਿਰੇ ਚਾੜ੍ਹਨਾ
–ਕਰ ਵੇਖਣਾ, ਮੁਹਾਵਰਾ : ਪਰਤਿਆਉਣਾ, ਅਜ਼ਮਾਇਸ਼ ਕਰਨਾ
–ਕਰੇ ਕੋਈ ਤੇ ਭਰੇ ਕੋਈ, ਅਖੌਤ : ਜਦ ਕਿਸੇ ਦੇ ਬੁਰੇ ਕੰਮ ਦਾ ਨਤੀਜਾ ਕੋਈ ਹੋਰ ਭੁਗਤੇ ਤਾਂ ਆਖਦੇ ਹਨ
–ਕਰੇ ਗੰਗਾ ਤੇ ਭਰੇ ਬੀਬੀ, ਅਖੌਤ : ਜਦ ਕਿਸੇ ਆਦਮੀ ਦੇ ਕੀਤੇ ਹੋਏ ਬੁਰੇ ਕੰਮ ਦਾ ਨਤੀਜਾ ਹੋਰ ਨੇਕ ਪੁਰਸ਼ ਨੂੰ ਭੁਗਤਣਾ ਪਵੇ ਤਾਂ ਆਖਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-19-01-36-26, ਹਵਾਲੇ/ਟਿੱਪਣੀਆਂ:
ਕਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰ, ਕਿਰਿਆ ਵਿਸ਼ੇਸ਼ਣ : ਜਿਵੇਂ, ਜਿਸ ਤਰ੍ਹਾਂ ਜਿਸ ਕਾਰਨ, ਜਿਸ ਕਰਕੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-19-03-57-30, ਹਵਾਲੇ/ਟਿੱਪਣੀਆਂ:
ਕਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰ, (ਪ੍ਰਾਕ੍ਰਿਤ : केरो; ਸੰਸਕ੍ਰਿਤ : कृत) \ ਅਵਯ : ਦਾ , ‘ਜਾ ਕਰ ਰੂਪ ਰੰਗ ਨਹਿ ਜਨਿਅਤ ਸੋਕਿਮ ਸਿਆਮ ਕਹੈ ਹੈ’ (ਸ਼ਬਦ ਹਜ਼ਾਰੇ ਪਾ.੧੦)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-19-03-57-59, ਹਵਾਲੇ/ਟਿੱਪਣੀਆਂ:
ਕਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰ, (ਸੰਸਕ੍ਰਿਤ : √कृ=ਕਰਨਾ), ਪਿਛੇਤਰ : ਸੰਗਿਆ ਦੇ ਪਿੱਛੇ ਲੱਗ ਕੇ ਕਰਨ ਵਾਲੇ ਦੇ ਅਰਥ ਦਿੰਦਾ ਹੈ, ਜਿਵੇਂ :–ਭਿਅੰਕਰ=ਡਰਾਉਣ ਵਾਲਾ, ਸੁਖਕਰ=ਸੁਖ ਦੇਣ ਵਾਲਾ, ਦੁਸ਼ਕਰ=ਔਖ ਦੇਣ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-19-03-58-22, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First