ਕਬੂਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੂਲ [ਵਿਸ਼ੇ] ਪਸੰਦ ਕੀਤਾ ਹੋਇਆ, ਸਵੀਕ੍ਰਿਤ, ਮਕਬੂਲ; ਇਕਬਾਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10985, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਬੂਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੂਲ. ਅ਼ ਕ਼ਬੂਲ. ਸੰਗ੍ਯਾ—ਸ੍ਵੀਕਾਰ. ਮਨ੓੤ਰ. “ਬਿਨ ਭਗਤਿ ਕੋ ਨ ਕਬੂਲ.” (ਅਕਾਲ) ੨ ਘੋੜੇ ਦੀ ਜ਼ੀਨ ਨਾਲ ਬੱਧਾ ਥੈਲਾ ਜਿਸ ਵਿੱਚ ਸਵਾਰ ਜਰੂਰੀ ਵਸਤੁ ਰਖਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਬੂਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਬੂਲ (ਗੁ.। ਅ਼ਰਬੀ ਕ਼ਬੂਲ) ਅੰਗੀਕਾਰ, ਪਰਵਾਨ। ਯਥਾ-‘ਸਾਹਿਬੁ ਕਰੇ ਕਬੂਲੁ ’। ਤਥਾ-‘ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਬੂਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਬੂਲ, (ਅਰਬੀ : ਕ਼ਬੂਲ=ਮੰਨਣਾ) \ ਵਿਸ਼ੇਸ਼ਣ : ੧. ਪਸੰਦ, ਮਕਬੂਲ, ਚੰਗਾ, ਸੁਹਣਾ (ਲਾਗੂ ਕਿਰਿਆ : ਹੋਣਾ, ਕਰਨਾ, ਪੈਣਾ); ੨. ਇਕਬਾਲ ਕੀਤਾ ਹੋਇਆ ਚੰਗੇ ਖਿਆਲ ਵਾਲਾ; ੩. ਪੁਲਿੰਗ : ਰਜ਼ਾਮੰਦੀ, ਮਨਜ਼ੂਰੀ, ਇਕਰਾਰ, ਮੰਨਣ ਦਾ ਭਾਵ

–ਕਬੂਲ ਸੂਰਤ, ਵਿਸ਼ੇਸ਼ਣ : ਖ਼ੂਬਸੂਰਤ

–ਕਬੂਲ ਸੂਰਤੀ, ਇਸਤਰੀ ਲਿੰਗ : ਖ਼ੂਬਸੂਰਤੀ

–ਕਬੂਲ ਜਮ੍ਹਾਂ, ਇਸਤਰੀ ਲਿੰਗ : ਮੁਕੱਰਰਾ ਮਾਲ ਗੁਜ਼ਾਰੀ

–ਕਬੂਲ ਜਵਾਬ, ਪੁਲਿੰਗ : ਉਹ ਜਵਾਬ ਦਾਵਾ ਜਿਸ ਵਿੱਚ ਦਾਵੇ ਨੂੰ ਦਰੁਸਤ ਮੰਨਿਆ ਗਿਆ ਹੋਵੇ

–ਕਬੂਲਣਾ, ਕਿਰਿਆ ਸਕਰਮਕ : ਕਬੂਲ ਕਰਨਾ, ਮਨਜ਼ੂਰ ਕਰਨਾ, ਸਵੀਕਾਰ ਕਰਨਾ, ਪਰਵਾਨ ਕਰਨਾ

–ਕਬੂਲ ਪੈਣਾ, ਮੁਹਾਵਰਾ : ਪਸੰਦ ਆ ਜਾਣਾ; ਪਰਵਾਨ ਚੜ੍ਹਨਾ, ਠੁਕਰਾਇਆ ਨਾ ਜਾਣਾ
 
–ਕਬੂਲਵਾਉਣਾ, ਕਿਰਿਆ ਪ੍ਰੇਰਕ : ਕਬੂਲ ਕਰਾਉਣਾ, ਮਨਜ਼ੂਰ ਕਰਵਾਉਣਾ
 
–ਕਬੂਲਵਾਈ, ਇਸਤਰੀ ਲਿੰਗ :  ਮਨਜ਼ੂਰੀ, ਪਰਵਾਨਗੀ, ਇਕਰਾਰ

–ਅੰਨੀ ਕਾਣੀ ਕਬੂਲ ਹੋਣਾ, ਗੰਜੀ ਕਾਣੀ ਕਬੂਲ ਹੋਣਾ, ਮੁਹਾਵਰਾ : ਕੋਈ ਉਜਰ ਨਾ ਹੋਣਾ, ਸਿਰ ਮੱਥੇ ਤੇ ਪਰਵਾਨ ਹੋਣਾ

–ਕਬੂਲੀ, ਇਸਤਰੀ ਲਿੰਗ : ਕਬੂਲ ਕਰਨ ਦਾ ਭਾਵ

–ਕਬੂਲੀਅਤ, ਇਸਤਰੀ ਲਿੰਗ : ਕਬੂਲ ਕਰਨ ਦਾ ਭਾਵ, ਪਸੰਦੀਦਗੀ, ਮਕਬੂਲ ਹੋਣ ਦਾ ਭਾਵ

–ਕਬੂਲੀਅਤ ਨਾਮਾ, ਪੁਲਿੰਗ : ਉਹ ਪਟਾ ਜੋ ਕਾਸ਼ਤਕਾਰ ਵੱਲੋਂ ਜ਼ਿਮੀਂਦਾਰ ਦੇ ਹੱਕ ਵਿੱਚ ਲਿਖਿਆ ਜਾਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-13-10-47-30, ਹਵਾਲੇ/ਟਿੱਪਣੀਆਂ:

ਕਬੂਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਬੂਲ, (ਅਰਬੀ : ਕਬੂਰ) \ ਪੁਲਿੰਗ : ਪਸਤੌਲ ਲਈ ਚਮੜੇ ਦਾ ਖਾਨਾ ਜਾਂ ਬਟੂਆ ਜੋ ਘੋੜੇ ਦੀ ਕਾਠੀ ਦੇ ਨਾਲ ਬਣਿਆ ਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-13-10-47-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.