ਕਬਾਬ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬਾਬ (ਨਾਂ,ਪੁ) ਕੋਲੇ਼ ਜਾਂ ਸੀਖ਼ ’ਤੇ ਭੁੰਨਿਆ ਮਾਸ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਬਾਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬਾਬ [ਨਾਂਪੁ] ਭੁੰਨਿਆ ਹੋਇਆ ਮਾਸ , ਸੀਖ਼ ਉੱਤੇ ਚੜ੍ਹਾ ਕੇ ਭੁੰਨਿਆ ਕੀਮਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਬਾਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬਾਬ. ਅ਼ ਸੰਗ੍ਯਾ—ਭੁੰਨਿਆ ਹੋਇਆ ਮਾਸ । ੨ ਕੀਮਾ ਕਰਕੇ ਭੁੰਨਿਆ ਹੋਇਆ ਮਾਸ। ੩ ਲੋਹੇ ਦੀ ਸੀਖ ਤੇ ਕੀਮਾ ਚਾੜ੍ਹ ਕੇ ਅੱਗ ਤੇ ਭੁੰਨਿਆ ਹੋਇਆ ਮਾਸ. ਸੰ. ਸ਼ੂਲ੍ਯਮਾਂਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਬਾਬ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਬਾਬ, (ਅਰਬੀ : ਕਬਾਬ√ਕਬਬ=ਮਾਸ ਭੁੰਨਣਾ) \ ਪੁਲਿੰਗ : ਭੁੱਜਿਆ ਹੋਇਆ ਮਾਸ, ਕੀਮਾਂ ਜੋ ਸੀਖ ਤੇ ਚੜ੍ਹਾ ਕੇ ਭੁੰਨਿਆ ਜਾਵੇ, ਮਾਸ ਦੇ ਟੁਕੜੇ ਜੋ ਸੀਖ ਤੇ ਚੜ੍ਹਾ ਕੇ ਭੁੰਨੇ ਜਾਣ, (ਲਾਗੂ ਕਿਰਿਆ : ਹੋਣਾ, ਕਰਨਾ, ਤਲਣਾ, ਬਣਾਉਣਾ, ਭੁੰਨਣਾ)

–ਕਬਾਬ ਹੋਣਾ,  ਮੁਹਾਵਰਾ : ਸੜ ਬਲ ਜਾਣਾ, ਸੜ ਭੱਜ ਜਾਣਾ, ਬਹੁਤ ਰੰਜ ਖਾਣਾ, ਕੋਇਲਾ ਹੋਣਾ, ਦੁਖੀ ਹੋਣਾ

–ਕਬਾਬ ਕਰਨਾ,  ਮੁਹਾਵਰਾ : ਦੁਖੀ ਕਰਨਾ, ਈਰਖਾ ਨਾਲ ਸਾੜਨਾ, ਰੰਜ ਦੇਣਾ, ਗੁੱਸਾ ਚੜ੍ਹਾਉਣਾ

–ਕਬਾਬਖਾਨਾ, ਫ਼ਾਰਸੀ / ਪੁਲਿੰਗ : ਉਹ ਥਾਂ ਜਿਥੇ ਕਬਾਬ ਬਣਾਏ ਜਾਣ
 
–ਕਬਾਬਣ,  ਇਸਤਰੀ ਲਿੰਗ : ਕਬਾਬ ਵੇਚਣ ਵਾਲੀ; ੨. ਕਬਾਬੀ ਦੀ ਵਹੁਟੀ

–ਕਬਾਬੀ,  ਵਿਸ਼ੇਸ਼ਣ / ਪੁਲਿੰਗ :  ੧. ਕਬਾਬ ਦਾ, ਕਬਾਬ ਸਬੰਧੀ; ੨. ਕਬਾਬ ਬਣਾ ਕੇ ਵੇਚਣ ਵਾਲਾ; ੩. ਐਸ਼ੀ, ਵੈਲੀ

–ਕਬਾਬੀਆ, ਪੁਲਿੰਗ : ਕਬਾਬੀ

–ਸ਼ਰਾਬਣ ਕਬਾਬਣ,  ਇਸਤਰੀ ਲਿੰਗ : ਵੈਲਣ, ਬਦਮਾਸ਼ ਤੀਵੀਂ

–ਸ਼ਬਾਬੀ ਕਬਾਬੀ,  ਪੁਲਿੰਗ : ਐਸ਼ੀ, ਵੈਲੀ

–ਸ਼ਾਮੀ ਕਬਾਬ, ਪੁਲਿੰਗ : ਤਲੀਆਂ ਹੋਈਆਂ ਕੀਮੇ ਦੀਆਂ ਟਿੱਕੀਆਂ

–ਹੁਸੈਨੀ ਕਬਾਬ, ਪੁਲਿੰਗ : ਇੱਕ ਤਰ੍ਹਾਂ ਦਾ ਕਬਾਬ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-11-59-13, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.