ਔਲਾਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਔਲਾਦ [ਨਾਂਇ] ਵੇਖੋ ਉਲਾਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਔਲਾਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਔਲਾਦ. ਅ਼ ਸੰਗ੍ਯਾ—ਵਲਦ ਦਾ ਬਹੁ ਵਚਨ. ਸੰਤਾਨ। ੨ ਵੰਸ਼. ਨਸਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਔਲਾਦ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Aulad_ਔਲਾਦ: ਇਹ ਸ਼ਬਦ ਪੰਜਾਬ ਦੇ ਉੱਤਰ ਅਧਿਕਾਰ ਰਿਵਾਜ ਵਿਚ ਵਰਤਿਆ ਜਾਂਦਾ ਹੈ ਅਤੇ ਉਸ ਪ੍ਰਸੰਗ ਵਿਚ ਇਸ ਸ਼ਬਦ ਦੇ ਸੀਮਤ ਅਰਥ ਨਹੀਂ ਲਏ ਜਾ ਸਕਦੇ ਅਰਥਾਤ ਇਸ ਦਾ ਅਰਥ ਕੇਵਲ ਨਰੀਨਾ ਔਲਾਦ ਤੋਂ ਨਹੀਂ ਲਿਆ ਜਾ ਸਕਦਾ। ਇਸ ਦੇ ਅਰਥ ਇਸ ਤੋਂ ਵਿਸ਼ਾਲ ਹਨ ਅਤੇ ਇਸ ਵਿਚ ਪੁੱਤਰ ਅਤੇ ਧੀਆਂ ਦੋਵੇਂ ਸ਼ਾਮਲ ਹਨ। ਗੋਦ ਲਿਆ ਪੁੱਤਰ ਵੀ ਇਸ ਵਿਚ ਸ਼ਾਮਲ ਹੈ। (ਪਾਰਵਤੀ ਰਾਏ ਸ਼ੰਕਰ ਬਨਾਮ ਅਨੰਦ ਰਾਉ- ਏ ਆਈ ਆਰ 1943 ਬੰਬੇ 159)।
ਸ਼ਾਇਦ ਜ਼ਿਆਦਾ ਦਰੁਸਤ ਨਜ਼ਰੀਆ ਇਹ ਹੈ ਕਿ ਜਿਨ੍ਹੀਂ ਥਾਈਂ ਧੀਆਂ ਦੇ ਉੱਤਰਅਧਿਕਾਰੀ ਨੂੰ ਅਧਿਕਾਰ ਦੇ ਤੌਰ ਨਹੀਂ ਮੰਨਿਆ ਜਾਂਦਾ ਉਥੇ ਔਲਾਦ ਕੇਵਲ ਨਰੀਨਾ ਔਲਾਦ ਦੇ ਸੰਖੇਪ ਰੂਪ ਦੇ ਤੌਰ ਤੇ ਵਰਤਿਆ ਜਾਂਦਾ ਹੈ, ਜਦ ਕਿ ਹੋਰਨੀ ਥਾਈਂ ਜਿਵੇਂ ਕਿ ਆਰੀਆ ਲੋਕਾਂ ਵਿਚ ਜਿਥੇ ਧੀਆਂ ਦਾ ਉੱਤਰਅਧਿਕਾਰ ਹੋਣ ਦੇ ਅਧਿਕਾਰ ਨੂੰ ਕਾਫ਼ੀ ਮਾਨਤਾ ਦਿੱਤੀ ਜਾਂਦੀ ਹੈ ਉਥੇ ਇਹ ਫ਼ਰਜ਼ ਕਰਨਾ ਦਰੁਸਤ ਨਹੀਂ ਹੋਵੇਗਾ ਕਿ ਸਾਰੀਆਂ ਸੂਰਤਾਂ ਵਿਚ ਔਲਾਦ ਦਾ ਮਤਲਬ ਕੇਵਲ ਨਰੀਨਾ ਸੰਤਾਨ ਹੈ।
ਵਿਲਸਨ ਦੇ ਐਂਗਲੋ ਮੁਹੰਮੇਡਨ ਲਾਅ ਦੇ ਪੈਰਾ 326 ਅਤੇ ਤਾਇਬ ਜੀ ਦੇ ਮੁੰਹਮੇਡਨ ਲਾਅ ਪੰਨਾ 632 ਅਨੁਸਾਰ ਔਲਾਦ ਸ਼ਬਦ ਵਿਚ ਪੁੱਤਰ ਅਤੇ ਧੀਆਂ ਦੋਵੇਂ ਸ਼ਾਮਲ ਹਨ ਪਰ ਅਗੋਂ ਸੰਤਾਨ ਦੀਆਂ ਧੀਆਂ ਸ਼ਾਮਲ ਨਹੀਂ ਹਨ। ਵਕਾਲਤਨਾਮੇ ਵਿਚ ਵਰਤਿਆ ਔਲਾਦ ਦਰ ਔਲਾਦ ਸ਼ਬਦ ਔਲਾਦ ਦੀ ਔਲਾਦ ਦਾ ਸਮਾਨਾਰਥਕ ਹੈ ਅਤੇ ਬੰਬੇ ਉੱਚ ਅਦਾਲਤ ਨੇ ਗੂਨਾ ਕਾਸਿਮ ਬਨਾਮ ਹੁਸੈਨ ਮੀਆਂ ਰਹਿਮਤਉਲਾ [(1873) 10 ਬੀ ਐਚ ਸੀ ਆਰ] ਵਿਚ ਕਰਾਰ ਦਿੱਤਾ ਹੈ ਕਿ ਔਲਾਦ ਵਿਚ ਧੀ ਦੇ ਪੁੱਤਰ ਸ਼ਾਮਲ ਨਹੀਂ ਹੁੰਦੇ ।
ਇਲਾਹਾਬਾਦ ਉੱਚ ਅਦਾਲਤ ਅਨੁਸਾਰ ਭਾਵੇਂ ਔਲਾਦ ਸ਼ਬਦ ਪੁੱਤਰਾਂ ਅਤੇ ਧੀਆਂ ਦੋਹਾਂ ਵਾਸਤੇ ਵਰਤਿਆ ਜਾ ਸਕਦਾ ਹੈ, ਪਰ ਇਸ ਕੇਸ ਵਿਚ ਇਸ ਦੀ ਵਰਤੋਂ ਕੇਵਲ ਪੁੱਤਰ ਦੇ ਅਰਥ ਵਿਚ ਕੀਤੀ ਗਈ ਹੈ (ਤੇਜ ਪ੍ਰਤਾਪ ਸਿੰਘ ਬਨਾਮ ਕੁਲੈਕਟਰ ਔਫ਼ ਈਟਾ 1951 ਏ ਐਲ ਜੇ 315)।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਔਲਾਦ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਔਲਾਦ, (ਅਰਬੀ) / ਇਸਤਰੀ ਲਿੰਗ : ਬਾਲ ਬੱਚੇ, ਸੰਤਾਨ, ਜੱਦ, ਉੱਤਰ ਅਧਿਕਾਰੀ, ਵਾਰਸ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-04-26-30, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First