ਔਕਟਲ ਤੋਂ ਡੈਸੀਮਲ ਰੂਪਾਂਤਰਣ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Octal to Decimal Conversion

ਔਕਟਲ ਅੰਕਾਂ ਦਾ ਅਧਾਰ 8 ਹੁੰਦਾ ਹੈ। ਔਕਟਲ ਅੰਕਾਂ ਵਿੱਚੋਂ ਸੱਜੇ ਹੱਥੋਂ ਪਹਿਲੇ ਅੰਕ ਨੂੰ 8 ਦੀ ਸ਼ਕਤੀ 0 ਨਾਲ , ਦੂਸਰੇ ਅੰਕ ਨੂੰ 8 ਦੀ ਸ਼ਕਤੀ 1 ਨਾਲ ਅਤੇ ਬਾਕੀ ਦੇ ਅੰਕਾਂ ਨੂੰ ਵੀ ਇਸੇ ਤਰ੍ਹਾਂ ਗੁਣਾਂ ਕਰਕੇ ਡੈਸੀਮਲ ਰੂਪ ਵਿੱਚ ਬਦਲਿਆ ਜਾਂਦਾ ਹੈ।

ਉਦਾਹਰਣ : ਔਕਟਲ 13 ਨੂੰ ਡੈਸੀਮਲ ਵਿੱਚ ਤਬਦੀਲ ਕਰਨਾ।

(13)8 ਨੂੰ ਖੋਲ੍ਹ ਕੇ ਲਿਖਣ ਨਾਲ ਸਾਨੂੰ ਪ੍ਰਾਪਤ ਹੋਵੇਗਾ :

=1x81 + 3x80

=8+3=11

ਇਸੇ ਪ੍ਰਕਾਰ (17)8 ਨੂੰ ਡੈਸੀਮਲ ਵਿੱਚ ਬਦਲਣ 'ਤੇ 15 ਅਤੇ (121)8 ਨੂੰ 81 ਲਿਖਿਆ ਜਾਵੇਗਾ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.