ਐਨੀਐਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ENIAC
ਐਨੀਐਕ (ENIAC) ਦਾ ਪੂਰਾ ਨਾਮ ਇਲੈਕਟ੍ਰੋਨਿਕ ਨੂਮੈਰੀਕਲ ਇੰਟੇਗ੍ਰੇਟਿਡ ਐਂਡ ਕੰਪਿਊਟਰ ਹੈ। ਇਹ 1946 ਵਿੱਚ ਤਿਆਰ ਕੀਤਾ ਗਿਆ। ਇਹ ਸਭ ਤੋਂ ਪਹਿਲਾ ਆਮ ਮੰਤਵ ਵਾਲਾ ਕੰਪਿਊਟਰ ਸੀ। ਇਸ ਵਿੱਚ ਵੈਕਿਊਮ ਟਿਊਬਾਂ ਵਰਤੀਆਂ ਗਈਆਂ ਸਨ। ਇਸ ਦਾ ਭਾਰ ਕਰੀਬ 30 ਟਨ ਸੀ। ਇਸ ਦਾ ਅਕਾਰ ਇਕ ਵੱਡੇ ਕਮਰੇ ਜਿੱਡਾ ਸੀ। ਇਹ ਬਿਜਲੀ ਬਹੁਤ ਖਰਚ ਕਰਦਾ ਸੀ ਤੇ ਜਲਦੀ ਗਰਮ ਹੋ ਜਾਂਦਾ ਸੀ। ਇਸ ਨੂੰ ਪਹਿਲੀ ਪੀੜ੍ਹੀ ਦਾ ਕੰਪਿਊਟਰ ਕਿਹਾ ਜਾਂਦਾ ਹੈ। ENIAC ਤੋਂ ਬਾਅਦ EDVAC, EDSAC ਅਤੇ UNIVAC-I ਆਦਿ ਕੰਪਿਊਟਰ ਆਏ। ਜਿਨ੍ਹਾਂ ਵਿੱਚ ਪ੍ਰੋਗਰਾਮਾਂ ਨੂੰ ਸਟੋਰ ਕੀਤਾ ਜਾ ਸਕਦਾ ਸੀ ਤੇ ਇਹ ਪੁਰਾਣੇ ਕੰਪਿਊਟਰਾਂ ਨਾਲੋਂ ਤੇਜ਼ ਸਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First