ਉੱਤਰੀ ਵੀਅਤਨਾਮ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

North Vietnam ਉੱਤਰੀ ਵੀਅਤਨਾਮ: ਉੱਤਰੀ ਵੀਅਤਨਾਮ ਨੂੰ ਵੀਅਤਨਾਮ ਦਾ ਲੋਕਰਾਜੀ ਗਣਤੰਤਰ (ਡੀ ਆਰ ਵੀ) ਵੀ ਕਿਹਾ ਜਾਂਦਾ ਹੈ। ਇਹ ਇਕ ਕਮਿਊਨਿਸਟ ਦੇਸ਼ ਸੀ ਜਿਸਦਾ ਜੈਨੇਵਾ ਕਾਨਫ਼ਰੰਸ ਤੋਂ ਬਾਅਦ 1954 ਤੋਂ 1976 ਤਕ ਵੀਅਤਨਾਮ ਦੇ ਉੱਤਰੀ ਅੱਧ ਤੇ ਸ਼ਾਸਨ ਰਿਹਾ ਅਤੇ ਪਹਿਲੇ ਇੰਡੋ-ਚਾਈਨਾ ਯੁੱਧ ਦੇ ਦੌਰਾਨ 1945 ਤੋਂ 1954 ਤੱਕ ਇਹ ਸਾਰੇ ਵੀਅਤਨਾਮ ਤੇ ਆਪਣਾ ਦਾਅਵਾ ਜਤਾਉਂਦਾ ਰਿਹਾ। ਇਸ ਸਮੇਂ ਦੇ ਦੌਰਾਨ ਸਾਰੇ ਦੇਸ਼ ਦੇ ਕੁਝ ਖੇਤਰਾਂ ਤੇ ਇਹਨਾਂ ਦਾ ਨਿਯੰਤਰਣ ਰਿਹਾ।

      ਦੂਜੇ ਵਿਸ਼ਵ ਯੁੱਧ ਦੇ ਦੌਰਾਨ ਵੀਅਤਨਾਮ ਜਾਪਾਨੀ ਕਬਜ਼ੇ ਅਧੀਨ ਫ਼ਰਾਂਸੀਸੀ ਉਪਨਿਵੇਸ਼ ਸੀ। 1945 ਵਿਚ ਜਾਪਾਨ ਦੇ ਹਥਿਆਰ ਸੁੱਟਣ ਤੋਂ ਤੁਰੰਤ ਬਾਅਦ ਹਨੋਈ ਵਿਚ ਵੀਅਤਨਾਮ ਦੇ ਲੋਕਰਾਜੀ ਗਣਤੰਤਰ ਦੀ ਘੋਸ਼ਣਾ ਕੀਤੀ ਗਈ। ਵੀਅਤਮਿਨਤ ਲੀਡਰ ਹੋਚੀਮਿਨਹ ਸਰਕਾਰ ਦਾ ਮੁੱਖੀ ਬਣ ਗਿਆ ਜਦੋਂ ਕਿ ਸਾਬਕਾ ਸਮਰਾਟ ਬਾਓ ਦਾਈ ਸ੍ਰੇਸ਼ਠ ਸਲਾਹਕਾਰ ਹੋ ਗਿਆ। ਫ਼ਰਾਂਸ ਨੇ ਹੋਚੀ ਮਿਨਹ ਦੀ ਸਰਕਾਰ ਨੂੰ ਮਾਰਚ, 1946 ਵਿਚ ਪਰਵਾਨ ਕਰ ਲਿਆ, ਪਰੰਤੂ ਇਏ ਸਮੇਂ ਸਾਇਸਾਓਂ ਵਿਚ ਦੱਖਣ ਲਈ ਕਠਪੁੱਤਲੀ ਸਰਕਾਰ ਸਥਾਪਤ ਕਰ ਦਿੱਤੀ। 30 ਅਕਤੂਬਰ ਨੂੰ ਵੀਅਤਨਾਮ ਦੇ ਲੋਕਰਾਜੀ ਗਣਤੰਤਰ ਵਿਚੋਂ ਗੈ਼ਰ-ਕਮਿਊਨਿਸਟ ਵਿਅਕਤੀ ਨੂੰ ਕੱਢ ਦਿੱਤਾ ਗਿਆ ਅਤੇ ਦੱਖਣ ਵੱਲ ਭੇਜ ਦਿੱਤਾ ਗਿਅ। ਨਵੰਬਰ ਵਿਚ ਫ਼ਰਾਂਸੀਸੀਆਂ ਨੇ ਫਿਰ ਹਨੋਈ ਤੇ ਕਬਜ਼ਾ ਕਰ ਲਿਆ ਅਤੇ ਇਸ ਤੋ਼ ਪਿਛੋਂ ਫ਼ਰਾਂਸੀਸੀ-ਹਿੰਦਚੀਨੀ ਜੰਗ ਹੋਈ। 1999 ਵਿਚ ਬਾਓ ਦਾਈ ਸੇਸਾਓਂ ਸਰਕਾਰ ਦਾ ਮੁੱਖੀ ਹੋ ਗਿਆ। ਜਿਸਨੂੰ ਵੀਅਤਨਾਮ ਰਾਜ ਦਾ ਨਾਂ ਦਿੱਤਾ ਗਿਆ। 1954 ਵਿਚ ਜੇਨੇਵਾ ਸਮਝੌਤੇ ਤੋਂ ਬਾਅਦ ਵੀਅਤ ਨੂੰ 17ਵੇਂ ਸਮਾਂਤਰ ਤੇ ਵੰਡ ਦਿੱਤਾ ਗਿਆ। ਵੀਅਤਨਾਮ ਦਾ ਲੋਕਰਾਜੀ ਗਣਤੰਤਰ ਉੱਤਰੀ ਵੀਅਤਨਾਮ ਦੀ ਸਰਕਾਰ ਹੋ ਗਿਆ ਜਦੋਂ ਕਿ ਵੀਅਤਨਾ ਮਰਾਜ ਦਾ ਦੱਖਣ ਤੇ ਕੰਟਰੋਲ ਕਾਇਮ ਰਿਹਾ।

      ਜੈਨੇਵਾ ਸਮਝੌਤੇ ਵਿਚ ਉਪਬੰਧ ਸੀ ਕਿ ਰਾਸ਼ਟਰੀ ਪੱਧਰ ਤੇ 1956 ਵਿਚ ਚੋਣਾਂ ਕਰਾਈਆਂ ਜਾਣਗੀਆਂ। ਭਾਵੇਂ ਫ਼ਰਾਂਸ ਅਤੇ ਵੀਅਤਮਿਨਹ ਇਸ ਉਪਬੰਧ ਨਾਲ ਸਹਿਮਤ ਸਨ , ਪਰੰਤੂ ਵੀਅਤਨਾਮ ਰਾਜ ਦੀ ਸਰਕਾਰ ਨੇ ਇਸ ਨੂੰ ਅਪਰਵਾਨ ਕਰ ਦਿੱਤਾ। ਵੀਅਤਨਾਮ ਯੁੱਧ (1959-1975) ਦੇ ਦੌਰਾਨ ਉੱਤਰੀ ਵੀਅਤਨਾਮ ਨੇ ਵੀਅਤਨਾਮ ਗਣਤੰਤਰ ਸਰਕਾਰ ਅਤੇ ਇਸਦੇ ਕਮਿਊਨਿਸਟ-ਵਿਰੋਧੀ ਇਤਿਹਾਦੀਆਂ ਦੀ ਸੈਨਾ ਨਾਲ ਲੜਾਈ ਕੀਤੀ। ਇਕ ਸਮੇਂ ਯੂ਼ਐਸ ਦੀਆਂ ਦੱਖਣ ਵਿਚ 600,000 ਫੌ਼ਜਾਂ ਸਨ। ਯੁੱਧ ਦੇ ਅੰਤ ਤੇ ਉੱਤਰੀ ਵੀਅਤਨਾਮੀ ਫੌ਼ ਜਾਂ ਵੀਅਤਨਾਮ ਦੀ ਲੋਕ ਫੌ਼ਜ ਨੇ ਦੱਖਣੀ ਵੀਅਤਨਾਮ ਨੂੰ ਜਿੱਤ ਲਿਆ। 1976 ਵਿਚ ਦੋਵੇਂ ਰਾਜਾਂ ਨੂੰ ਮਿਲਾ ਕੇ ਵੀਅਤਨਾਮ ਦਾ ਸਮਾਜਵਾਦੀ ਗਣਤੰਤਰ ਕਾਇਮ ਕੀਤਾ ਗਿਆ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.