ਉੱਤਰੀ ਕੋਰੀਆ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
North Korea ਉੱਤਰੀ ਕੋਰੀਆ: ਉੱਤਰੀ ਕੋਰੀਆ ਜਿਸਨੂੰ ਅਧਿਕਾਰਕ ਰੂਪ ਵਿਚ ਕੋਰੀਆ ਦਾ ਲੋਕਤੰਤਰੀ ਲੋਕ ਗਣਤੰਤਰ ਕਿਹਾ ਜਾਂਦਾ ਹੈ। ਪੂਰਬੀ ਏਸ਼ੀਆ ਦਾ ਦੇਸ਼ ਹੈ, ਜਿਸ ਵਿਚ ਕੋਰਿਆਈ ਪ੍ਰਾਇਦੀਪ ਦਾ ਉੱਤਰੀ ਅੱਧ ਸ਼ਾਮਲ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਪਵੇਂਗਵਾਂਗ ਹੈ। ਕੋਰੀਆ ਦੇ ਅਸੈਨਿਕ ਜੋਲ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਕਾਰ ਬਫੁੱਰ ਜੋ਼ਨ ਵਜੋਂ ਕੰਮ ਕਰਦਾ ਹੈ। ਆਰਟਨਾੱਕ ਦਰਿਆ ਅਤੇ ਟਿਯੂਮੈਨ ਦਰਿਆ ਉੱਤਰੀ ਕੋਰੀਆ ਅਤੇ ਚੀਨ ਦੇ ਲੋਕ ਗਣਤੰਤਰ ਵਿਚਕਾਰ ਸਰਹੱਦ ਦਾ ਕੰਮ ਕਰਦੇ ਹਨ। ਵਾਰ ਉੱਤਰ ਪੂਰਬ ਵਿਚ ਟਿਯੂਮੈਨ ਦਰਿਆ ਦਾ ਇਕ ਭਾਗ ਰੂਸ ਦੀ ਸਰਹੱਦ ਹੈ।
ਇਸ ਪ੍ਰਾਇਦੀਪ ਤੇ 1905 ਦੀ ਰੂਸੋ-ਜਾਪਾਨੀ ਜੰਗ ਤੋਂ ਬਾਅਦ ਜਾਪਾਨ ਦੁਆਰਾ ਇਸ ਨੂੰ ਆਪਣੇ ਨਾਲ ਮਿਲਾਉਣ ਤਕ ਕੋਰੀਆ ਸਲਤਨਤ ਦਾ ਸ਼ਾਸਨ ਸੀ। ਉੱਤਰੀ ਕੋਰੀਆ ਨੇ 1948 ਵਿਚ ਦੱਖਣ ਵਿਚ ਸੰਯੁਕਤ ਰਾਸ਼ਟਰੀ ਦੀ ਨਿਗਰਾਨੀ ਹੇਠ ਹੋਈਆਂ ਚੋਣਾਂ ਵਿਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਜਿਸਦੇ ਨਤੀਜੇ ਵਜੋਂ ਦੋ ਜੋਨਾਂ ਲਈ ਵੱਖਰੀਆਂ ਵੱਖਰੀਆਂ ਕੋਰੀਅਨ ਸਰਕਾਰਾਂ ਕਾਇਮ ਹੋਈਆਂ। ਉੱਤਰੀ ਅਤੇ ਦੱਖਣੀ ਕੋਰੀਆ ਦੋਹਾਂ ਨੇ ਸਮੁੱਚੇ ਕੋਰੀਅਨ ਪ੍ਰਾਇਦੀਪ ਤੇ ਆਪਣੀ ਆਪਣੀ ਪ੍ਰਭੁਤਾ ਦਾ ਦਾਅਵਾ ਕੀਤਾ ਜਿਸ ਕਰਕੇ 1950 ਵਿਚ ਕੋਰੀਅਨ ਯੁੱਧ ਹੋਇਆ। 1953 ਦੇ ਯੁੱਧ-ਵਿਰਸਾ ਸਮਝੌਤੇ ਨਾਲ ਲੜਾਈ ਬੰਦ ਹੋਈ, ਐਪਰ ਦੋਵੇਂ ਦੇਸ਼ ਅਜੇ ਵੀ ਆਪਸ ਵਿਚ ਲੜਾਈ ਦੀ ਸਥਿਤੀ ਵਿਚ ਹਨ ਕਿਉਂਕਿ ਸ਼ਾਂਤੀ ਸੰਧੀ ਤੇ ਕਦੇ ਵੀ ਹਸਤਾਖਰ ਨਹੀਂ ਹੋਏ। 1991 ਵਿਚ ਸੰਯੁਕਤ ਰਾਸ਼ਟਰ ਵਿਚ ਦੋਵੇਂ ਰਾਜਾਂ ਨੂੰ ਪਰਵਾਨ ਕੀਤਾ ਗਿਆ।
ਉੱਤਰੀ ਕੋਰੀਆ ਕੋਰੀਅਨ ਵਰਕਰਜ਼ ਪਾਰਟੀ (ਕੇ ਡਬਲਿਯੂ ਪੀ) ਦੀ ਅਗਵਾਈ ਹੇਠ ਸੰਯੁਕਤ ਮੋਰਚੇ ਅਧੀਨ ਇਕ-ਪਾਰਟੀ ਰਾਜ ਹੈ। ਦੇਸ਼ ਦੇਸ਼ ਦੇ ਸਾਬਕਾ ਪ੍ਰੈਜ਼ੀਡੈਂਟ ਕਿਮ 11-ਸੰਗ ਦੁਆਰਾ ਵਿਕਸਿਤ ਆਤਮ-ਨਿਰਭਰ ਦੀ ਵਿਚਾਰਧਾਰਾ ਨੂੰ ਅਪਣਾਉਂਦਾ ਹੈ। ਉਸਦੀ ਮੌਤ ਤੋਂ ਬਾਅਦ ਕਿਮ 11-ਸੰਗ ਨੂੰ ਦੇਸ਼ ਦਾ ਸਦੀਵੀ ਪ੍ਰੈਜ਼ੀਡੈਂਟ ਘੋਸ਼ਿਤ ਕੀਤਾ ਗਿਆ। ਸਰਕਾਰੀ ਰਾਜ ਵਿਚਾਰਧਾਰਾ ਹੋ ਗਈ ਜਦੋ਼ 1972 ਵਿਚ ਦੇਸ਼ ਨੇ ਨਵਾਂ ਸੰਵਿਧਾਨ ਅਪਣਾਇਆ, ਭਾਵੇਂ ਕਿਮ 11-ਸੰਗ ਇਸ ਨੂੰ 1955 ਤੋਂ ਪਾਲਿਸੀ ਬਣਾਉਣ ਲਈ ਵਰਤਦਾ ਰਿਹਾ ਸੀ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਅਤੇ ਕਈ ਪ੍ਰਾਕ੍ਰਿਤਕ ਬਿਪਤਾਵਾਂ ਕਾਰਨ ਅਤੇ ਅਕਾਲ ਦੀ ਸਥਿਤੀ ਪੈਦਾ ਹੋਣ ਕਰਕੇ 9,00,000 ਤੋਂ ਦੋ ਮਿਲੀਅਨ ਲੋਕਾਂ ਦੀ ਮੌਤ ਹੋ ਗਈ। ਇਹਨਾਂ ਹਾਲਾਤ ਦਾ ਸਾਹਮਣਾ ਕਰਦੇ ਹੋਏ ਲੀਡਰ ਕਿਮ-ਜਾਂਗ ਦੋ ਨੇ ਦੇਸ਼ ਅਤੇ ਇਸਦੀ ਸਰਕਾਰ ਨੂੰ ਮਜ਼ਬੂਤ ਬਣਾਉਣ ਲਈ ਮਿਲਟਰੀ-ਫ਼ਸਟ ਪਾਲਿਸੀ ਅਪਣਾਈ। ਭਾਵੇਂ ਉੱਤਰੀ ਕੋਰੀਆ ਇਕ ਸਮਾਜਵਾਦੀ ਗਣਤੰਤਰ ਹੈ, ਪਰੰਤੂ ਬਹੁਤ ਸਾਰੇ ਬਾਹਰਲੇ ਮੀਡੀਆ ਸੰਗਠਨ ਇਸ ਨੂੰ ਤਾਨਾਸ਼ਾਹੀ ਸਟਾਲਨਵਾਦੀ ਆਖਦੇ ਹਨ, ਜਿਸਨੇ ਕਿਮ ਪਰਿਵਾਰ ਦੇ ਵਿਅਕਤੀਤਵ ਦੀ ਪ੍ਰਥਾ ਨੂੰ ਅਪਣਾਇਆ ਹੋਇਆ ਸੀ ਅਤੇ ਜਿਸਦਾ ਮਨੁੱਖੀ ਅਧਿਕਾਰਾਂ ਸਬੰਧੀ ਸਭ ਤੋਂ ਮਾੜ੍ਹਾ ਰਿਕਾਰਡ ਸੀ। ਉੱਤਰੀ ਕੋਰੀਆ ਸੰਸਾਰ ਦਾ ਬਹੁਤ ਹੀ ਵੱਡਾ ਸੈਨਾਕ੍ਰਿਤ ਦੇਸ਼ ਹੈ ਜਿਸ ਵਿਚ ਕੁਲ 9,495,000 ਸਰਗਰਮ ਅਤੇ ਪੈਰਾ ਮਿਲਟਰੀ ਕਰਮਚਾਰੀ ਹਨ। ਇਹ ਨਿਊਕਲੀ ਹਥਿਆਰਾਂ ਵਾਲਾ ਰਾਜ ਹੈ ਅਤੇ ਇਸ ਦਾ ਕ੍ਰਿਆਸ਼ੀਲ ਪੁਲਾੜ ਪ੍ਰੋਗਰਾਮ ਵੀ ਹੈ। ਸਰਕਾਰ ਦੀ ਗੁਪਤ ਕਿਸਮ ਅਤੇ ਵਿਦੇਸ਼ੀਆਂ ਨੂੰ ਇੱਥੇ ਆਉਣ ਦੀ ਆਗਿਆ ਦੇਣ ਵਿਚ ਹਿਚਕਚਾਹਟ ਕਾਰਨ ਉੱਤਰੀ ਕੋਰੀਆ ਨੂੰ ਸੰਸਾਰ ਦਾ ਇਕਲਵੰਜਾ ਦੇਸ਼ ਸਮਝਿਆ ਜਾਂਦਾ ਹੈ ਅਤੇ ਕਈਆਂ ਨੇ ਇਸ ਨੂੰ ਹਰਮਿਟ ਕਿੰਗਡਮ (ਵੈਰਾਗੀ ਰਾਜ) ਦਾ ਨਾਂ ਦਿੱਤਾ ਹੈ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1463, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਇਸ ਲੇਖ ਵਿਚ ਉੱਤਰੀ ਕੋਰੀਆ ਬਾਰੇ ਕਾਫੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ।
Rajwinder Singh,
( 2014/02/25 12:00AM)
Please Login First