ਉਪਕਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਕਾਰ (ਨਾਂ,ਪੁ) ਨੇਕੀ; ਭਲਾਈ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਉਪਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਕਾਰ [ਨਾਂਪੁ] ਭਲਾਈ ਦਾ ਕਾਰਜ , ਨੇਕੀ , ਸਹਾਇਤਾ, ਅਹਿਸਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4912, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਪਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਕਾਰ. ਸੰ. ਸੰਗ੍ਯਾ—ਸਹਾਇਤਾ. ਮਦਤ। ੨ ਭਲਿਆਈ. ਨੇਕੀ. “ਸਾਰ ਮਹਾ ਸਿਮਰਨ ਸਤਿਨਾਮੂ, ਕਾਰ ਮਹਾਂ ਕਰਬੋ ਉਪਕਾਰ.” (ਗੁਪ੍ਰਸੂ) ੩ ਅਨੁਕੂਲਤਾ। ੪ ਨੌਕਰੀ. ਚਾਕਰੀ। ੫ ਮਿਹਰਬਾਨੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਪਕਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਉਪਕਾਰ (ਸੰ.। ਸੰਸਕ੍ਰਿਤ) ਸਹਾਇਤਾ, ਰਿਆਇਤ , ਭਲਿਆਈ, ਹਿਤ, ਦੂਜੇ ਦਾ ਭਲਾ ਕਰਨਾ। ਯਥਾ-‘ਹਰਿ ਗੁਨਿ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ’ ਜੋ ਜੀਭਾ ਨਿਤ ਹਰਿ ਗੁਣ ਗਾਂਵਦੀ ਹੈ, ਪਰਉਪਕਾਰ ਕਰਦੀ ਹੈ, ਉਸ ਜੀਭਾ ਦਾ ਮੁਲ ਕੁਛ ਨਹੀਂ ਭਾਵ ਅਮੋਲਕ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਉਪਕਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਪਕਾਰ, ਪੁਲਿੰਗ / ਲਾਗੂ ਕਿਰਿਆ : ਦੂਜੇ ਦੀ ਭਲਾਈ ਕਾ ਕੰਮ, ਸਹਾਇਤਾ, ਨੇਕੀ, ਗੁਣ ਹਸਾਨ  (ਲਾਗੂ ਕਿਰਿਆ: ਕਰਨਾ, ਮੰਨਣਾ)

–ਉਪਕਾਰਕ, ਵਿਸ਼ੇਸ਼ਣ : ਉਪਕਾਰ ਕਰਨ ਵਾਲਾ, ਮਦਦਗਾਰ

–ਉਪਕਾਰਕ, ਇਸਤਰੀ ਲਿੰਗ : ਦੂਜੇ ਦਾ ਕੰਮ ਕਰਨ ਵਾਲੀ ਇਸਤਰੀ, ਪਰਸੁਆਰਥਣ

–ਉੱਪਕਾਰੀ, ਵਿਸ਼ੇਸ਼ਣ / ਪੁਲਿੰਗ : ਭਲਾ ਕਰਨ ਵਾਲਾ, ਪਰਸੁਆਰਥੀ

–ਉਪਕਾਰੀ ਧਰਮ ਧਾਰੀ, ਅਖੌਤ : ਉਪਕਾਰ ਕਰਨ ਵਾਲਾ ਸਦਾ ਧਰਮ ਦੀ ਮੰਨਣ ਵਾਲਾ ਹੁੰਦਾ ਹੈ

–ਵਿਦਿਆ ਵੀਚਾਰੀ ਤਾਂ ਪਰਉਪਕਾਰੀ, ਅਖੌਤ : ਜਿਸ ਨੇ ਵਿਦਿਆ ਪੜ੍ਹ ਕੇ ਉਸ ਨੂੰ ਵਿਚਾਰਿਆ ਹੈ ਉਹ ਜ਼ਰੂਰ ਹੀ ਹੋਰਨਾਂ ਦੇ ਕੰਮ ਆਉਣ ਵਾਲਾ ਬੰਦਾ ਹੈ

–ਉਪਕ੍ਰਿਤ, ਵਿਸ਼ੇਸ਼ਣ / ਪੁਲਿੰਗ : ਜਿਸ ਤੇ ਉਪਕਾਰ ਜਾਂ ਨੇਕੀ ਕੀਤੀ ਜਾਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-24-03-27-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First