ਉਦਯੋਗੀਕਰਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Industrialization (ਇਨਡਅਸ-ਟੱਰਿਅਲਾਇਜ਼ੇਇਸ਼ਨ) ਉਦਯੋਗੀਕਰਨ: ਇਹ ਇਕ ਪ੍ਰਕਿਰਿਆ ਹੈ ਜਿਸ ਦੁਆਰਾ ਉਦਯੋਗਿਕ ਕਿਰਿਆ ਵਿਸ਼ੇਸ਼ ਕਰਕੇ ਨਿਰਮਾਣਕਾਰੀ ਕਾਰਖ਼ਾਨਿਆਂ ਨੇ ਇਕ ਖੇਤਰ ਜਾਂ ਖੰਡ ਦੀ ਅਰਥ ਅਵਸਥਾ ਵਿੱਚ ਵਧੇਰੇ ਮਹੱਤਤਾ ਹਾਸਲ ਕਰ ਲਈ ਹੈ। ਇਸ ਨੂੰ ਵਿਕਾਸ ਦਾ ਮੂਲ ਪਰਿਮਾਪ (basic dimension) ਜਾਣਿਆ ਜਾਂਦਾ ਹੈ। ਉਦ-ਯੋਗੀਕਰਨ ਦੀਆਂ ਵਿਸ਼ੇਸ਼ਤ ਨਕਸ਼ਾਂ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਗਿਆਨਿਕ ਢੰਗਾਂ (scientific methods) ਦਾ ਉਪਯੋਗ, ਮਸ਼ੀਨੀਕਰਨ (mechanization) ਤੇ ਕਾਰਖ਼ਾਨਾ ਪ੍ਰਣਾਲੀ (factory system), ਮਜ਼ਦੂਰ ਵੰਡ (division of labour), ਮੁੱਦਰਾ ਆਰਥਿਕਤਾ (money economy) ਦਾ ਵਾਧਾ, ਮਜ਼ਦੂਰ ਸ਼ੱਕਤੀ ਦੀ ਵਧੀ ਗਤੀਸ਼ੀਲਤਾ (mobility), ਆਦਿ ਸ਼ਾਮਲ ਹਨ। ਸੰਖੇਪ ਵਿੱਚ ਉਦਯੋਗੀਕਰਨ ਆਮ ਤੌਰ ਤੇ ਸਮਾਜਿਕ ਅਤੇ ਆਰਥਿਕ ਪਰਿਵਰਤਨ ਨਾਲ ਸੰਮਿਲਤ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਉਦਯੋਗੀਕਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਦਯੋਗੀਕਰਨ [ਨਾਂਪੁ] ਪੈਦਾਵਰ ਦੇ ਸਾਧਨਾਂ ਦੀ ਉਦਯੋਗਾਂ ਵਿੱਚ ਤਬਦੀਲੀ ਦਾ ਭਾਵ, ਸਨਅਤੀਕਰਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.