ਉਕਸਾਉਣਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਕਸਾਉਣਾ [ਕਿਸ] ਭੜਕਾਉਣਾ, ਉਤੇਜਿਤ ਕਰਨਾ, (ਬੁਰੇ-ਭਲੇ ਕਾਰਜ ਲਈ) ਪ੍ਰੇਰਿਤ ਕਰਨਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2021, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਉਕਸਾਉਣਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਕਸਾਉਣਾ. ਕ੍ਰਿ—ਉਠਾਉਣਾ. ਉਭਾਰਨਾ. ਚੁੱਕਣਾ। ੨ ਭੜਕਾਉਣਾ. ਦੇਖੋ, ਉਕਸਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no
ਉਕਸਾਉਣਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Instigate_ਉਕਸਾਉਣਾ: ਬਿਹਾਰ ਰਾਜ ਬਨਾਮ ਰਾਨਨ ਨਾਥ (ਏ ਆਈ ਆਰ 1958 ਪਟਨਾ 259) ਅਨੁਸਾਰ ਆਮ ਬੋਲ ਚਾਲ ਵਿਚ ਉਕਸਾਉਣ ਦਾ ਮਤਲਬ ਹੈ ਕਿਸੇ ਨੂੰ ਕੋਈ ਕੰਮ ਕਰਨ ਲਈ ਉਤੇਜਤ ਕਰਨਾ।
ਪ੍ਰੇਮਿਲਾ ਪਟਨਾਇਕ ਬਨਾਮ ਉੜੀਸਾ ਰਾਜ (1992 ਕ੍ਰਿ ਲ ਜ 2385) ਅਨੁਸਾਰ ਉਕਸਾਉਣ ਦਾ ਸਾਹਿਤਕ ਭਾਵ ਵਿਚ ਮਤਲਬ ਹੈ ਕੋਈ ਕੰਮ ਕਰਨ (ਖ਼ਾਸ ਕਰ ਮਾੜਾ) ਲਈ ਪ੍ਰੇਰਨਾ , ਚੁਕਣਾ ਆਦਿ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਉਕਸਾਉਣਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਉਕਸਾਉਣਾ, (ਸੰਸਕ੍ਰਿਤ : ਉਦਕਰਸ਼ਣ) / ਕਿਰਿਆ ਸਕਰਮਕ : ਉਭਾਰਨਾ, ਚੱਕ ਦੇਣਾ, ਭੜਕਾਉਣਾ, ਉਤੇਜਤ ਕਰਨਾ, ਚਮਕਾਉਣਾ, ਸੀਖਣਾ, ਉਸ਼ਕਲ ਦੇਣਾ
–ਉਕਸਣਾ, ਕਿਰਿਆ ਅਕਰਮਕ : ਉਕਸਾਉਟ ਵਿਚ ਆਉਣਾ, ਚੁੱਕੇ ਜਾਣਾ
–ਉਕਸਾਉਟ, ਇਸਤਰੀ ਲਿੰਗ : ਉਕਸਾਉਣ ਦਾ ਭਾਵ ਵਾਚਕ ਭੜਕਾਉ, ਚੁੱਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-17-11-57-20, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First