ਇੰਟਰਪੋਲ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Interpole ਇੰਟਰਪੋਲ: ਇੰਟਰਪੋਲ ਸੰਸਾਰ ਦਾ ਸਭ ਤੋਂ ਵੱਡਾ ਅੰਦਰ-ਰਾਸ਼ਟਰੀ ਪੁਲਿਸ ਸੰਗਠਨ ਹੈ, ਜਿਸ ਦੇ 188 ਮੈਂਬਰ ਦੇਸ਼ ਹਨ। ਇਹ 1923 ਵਿਚ ਸਥਾਪਤ ਹੋਇਆ ਜਿਸਦਾ ਮਿਸ਼ਨ ਅੰਤਰ-ਰਾਸ਼ਟਰੀ ਜੁਰਮ ਨੂੰ ਰੋਕਣਾ ਜਾਂ ਇਸਦਾ ਮੁਕਾਬਲਾ ਕਰਨਾ ਹੈ।

      ਇੰਟਰਪੋਲ ਦਾ ਉਦੇਸ਼ ਉਥੇ ਵੀ ਅੰਤਰ-ਰਾਸ਼ਟਰੀ ਪੁਲਿਸ ਸਹਿਯੋਗ ਪ੍ਰਦਾਨ ਕਰਨਾ ਹੈ ਜਿਥੇ ਵਿਸ਼ੇਸ਼ ਦੇਸ਼ਾਂ ਵਿਚਕਾਰ ਰਾਜਦੂਤਕ ਸਬੰਧ ਨਾ ਹੋਣ। ਵੱਖ-ਵੱਖ ਦੇਸ਼ਾਂ ਵਿਚ ਵਰਤਮਾਨ ਕਾਨੂੰਨਾਂ ਦੀਆਂ ਸੀਮਾਵਾਂ ਅੰਦਰ ਰਹਿੰਦੀਆਂ ਅਤੇ ਮਾਨਵੀ ਅਧਿਕਾਰਾਂ ਦੀ ਵਿਸ਼ਵ-ਵਿਆਪੀ ਘੋਸ਼ਣਾ ਦੀ ਭਾਵਨਾ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ। ਇੰਟਰਪੋਲ ਦਾ ਸੰਵਿਧਾਨ ਰਾਜਨੀਤਿਕ, ਸੈਨਿਕ, ਧਾਰਮਿਕ ਜਾਂ ਨਸਲੀ ਕਿਸਮ ਦੇ ਕਿਸੇ ਦਖ਼ਲ ਦਾ ਸਰਗਰਮੀ ਦੀ ਮਨਾਹੀ ਕਰਦਾ ਹੈ।

      ਇੰਟਰਪੋਲ ਦਾ ਪ੍ਰੈਜ਼ੀਡੈਂਟ ਅਤੇ ਸਕੱਤਰ ਜਨਰਲ ਤਕੜੀ ਲੀਡਰਸ਼ਿਪ ਅਤੇ ਸੰਗਠਨ ਨੂੰ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਨ ਲਈ ਨਿਕਟ ਰੂਪ ਵਿਚ ਇਕੱਠੇ ਮਿਲ ਕੇ ਕੰਮ ਕਰਦੇ ਹਨ।

      ਇਸ ਦੇ ਸੰਵਿਧਾਨ ਦੇ ਅਨੁਛੇਦ 5 ਵਿਚ ਪਰਿਭਾਸ਼ਤ ਕੀਤੇ ਅਨੁਸਾਰ ਇੰਟਰਪੋਲ(ਜਿਸਦਾ ਸਹੀ ਪੂਰਾ ਨਾ ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜੇਸ਼ਨ ਹੈ) ਵਿਚ ਨਿਮਨ ਸ਼ਾਮਲ ਹਨ: ਜਨਰਲ ਐਸੰਬਲੀ, ਕਾਰਜਕਾਰੀ ਕਮੇਟੀ, ਜਨਰਲ ਸਕਤਰੇਤ, ਰਾਸ਼ਟਰੀ ਕੇਂਦਰੀ ਬਿਊਰੋ, ਸਲਾਹਕਾਰ ਅਤੇ ਇੰਟਰਪੋਲ ਦੀਆਂ ਫ਼ਾਈਲਾਂ ਦੇ ਕੰਟਰੋਲ ਲਈ ਕਮਿਸ਼ਨ

      ਜਨਰਲ ਐਸੰਬਲੀ ਅਤੇ ਕਾਰਜਕਾਰੀ ਕਮੇਟੀ ਸੰਗਠਨ ਦੇ ਸ਼ਾਸਕ ਹਨ। ਜਨਰਲ ਐਸੰਬਲੀ-ਇਹ ਇੰਟਰਪੋਲ ਦੀ ਸਰਬ-ਉੱਚ ਸ਼ਾਸਕ ਸੰਸਥਾ ਹੈ। ਇਸ ਦੀ ਸਾਲਾਨਾ ਮੀਟਿੰਗ ਹੁੰਦੀ ਹੈ ਅਤੇ ਇਸ ਵਿਚ ਪ੍ਰੈਜ਼ੀਡੈਂਟ, ਤਿੰਨ ਵਾਈਸ ਪ੍ਰੈਜ਼ੀਡੈਂਟ ਅਤੇ ਚਾਰ ਪ੍ਰਦੇਸ਼ਾਂ ਦੇ ਨੌ ਡੈਲੀਗੇਟ ਸ਼ਾਮਲ ਹਨ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.