ਆਲਮ ਚੰਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਲਮ ਚੰਦ. ਲਹੌਰ ਦਾ ਮਸੰਦ , ਜੋ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। ੨ ਹਾਡਾ ਰਾਜਪੂਤ ਗੁਰੂ ਅਰਜਨ ਦੇਵ ਜੀ ਦਾ ਸਿੱਖ। ੩ ਪਹਾੜੀ ਸੈਨਾ ਦਾ ਸਰਦਾਰ , ਜੋ ਬਲੀਆ ਚੰਦ ਨਾਲ ਮਿਲਕੇ ਗਸ਼ਤੀ ਫ਼ੌਜ ਲੈਕੇ ਸਿੱਖਾਂ ਦੇ ਵਿਰੁੱਧ ਆਨੰਦ ਪੁਰ ਦੇ ਆਸਪਾਸ ਫਿਰਦਾ ਰਹਿੰਦਾ ਸੀ. ਇਨ੍ਹਾਂ ਦੋਹਾਂ ਨੇ ਉਦਯ ਸਿੰਘ ਅਤੇ ਆਲਮ ਸਿੰਘ ਤੋਂ ਭਾਰੀ ਹਾਰ ਖਾਧੀ. ਆਲਮ ਚੰਦ ਦਾ ਹੱਥ ਆਲਮ ਸਿੰਘ ਨੇ ਵੱਢ ਦਿੱਤਾ ਅਤੇ ਬਲੀਆ ਚੰਦ ਭੀ ਜ਼ਖ਼ਮੀ ਹੋ ਕੇ ਨੱਸ ਗਿਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਲਮ ਚੰਦ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਲਮ ਚੰਦ : ਲਾਹੌਰ ਦਾ ਵਸਨੀਕ, ਗੁਰੂ ਅਰਜਨ ਦੇਵ ਜੀ ਦੇ ਸਮੇਂ ਲਾਹੌਰ ਦਾ ਇਕ ਮਸੰਦ ਸੀ। ਇਹ ਆਪਣੀ ਈਮਾਨਦਾਰੀ ਅਤੇ ਗੁਰਸਿੱਖੀ ਜੀਵਨ ਕਰਕੇ ਪ੍ਰਸਿੱਧ ਸੀ। ਸਿੱਖਾਂ ਵੱਲੋਂ ਕਾਰ-ਭੇਟ ਇਕੱਠੀ ਕਰਕੇ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਅੰਮ੍ਰਿਤਸਰ ਵਿਖੇ ਬਾਕਾਇਦਾ ਪਹੁੰਚਾਉਂਦਾ ਸੀ। ਆਲਮ ਚੰਦ ਦੀ ਈਮਾਨਦਾਰੀ ਅਤੇ ਗੁਰਸਿੱਖੀ ਜੀਵਨ ਵੱਲ ਇਸ਼ਾਰਾ ਕਰਦੇ ਹੋਏ ਭਾਈ ਮਨੀ ਸਿੰਘ ‘ਸਿੱਖਾਂ ਦੀ ਭਗਤਮਾਲਾ` ਵਿਚ ਲਿਖਦੇ ਹਨ ‘ਕਾਰ ਭੇਟ ਸਿੱਖਾਂ ਥੀ ਲਿਆ ਕੇ ਅੰਮ੍ਰਿਤਸਰ ਤੋਂ ਲਾਵਨਿ ਤੇ ਗੁਰ ਕੀ ਕੌਡੀ ਆਪਿ ਨ ਖਾਵਨਿ`। ਅੰਤ ‘ਗੁਰੂ ਕੀ ਭੇਂਟ ਦੀ ਕੌਡੀ ਸਿੱਖਾਂ ਦੇ ਸਾਰੇ ਪਦਾਰਥਾਂ ਦਾ ਬੀ ਨਾਸੁ ਕਰਦੀ ਹੈ, ਤੇ ਦੇਹ ਭੀ ਖੀਣ ਕਰਦੀ ਹੈ।`
ਲੇਖਕ : ਤ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First