ਆਮ ਕਾਨੂੰਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

General Law_ਆਮ ਕਾਨੂੰਨ: ਆਮ ਕਾਨੂੰਨ ਉਹ ਕਾਨੂੰਨ ਹੁੰਦਾ ਹੈ ਜੋ ਸਭ ਵਰਗਾਂ ਦੇ ਵਿਅਕਤੀਆਂ ਨੂੰ ਦੇਸ਼ ਭਰ ਵਿਚ ਅਤੇ ਸਭ ਚੀਜ਼ਾਂ ਨੂੰ ਇਕ ਸਮਾਨ ਲਾਗੂ ਹੁੰਦਾ ਹੈ। ਇਸ ਸ਼ਬਦ ਦੀ ਵਰਤੋਂ ਕਰਕੇ ਕਾਨੂੰਨ ਨੂੰ ਸਥਾਨਕ ਜਾਂ ਵਿਸ਼ੇਸ਼ ਕਾਨੂੰਨ ਤੋਂ ਨਖੇੜਿਆ ਜਾਂਦਾ ਹੈ। ਇਹ ਉਹ ਕਾਨੂੰਨ ਹੁੰਦਾ ਹੈ ਜੋ ਪ੍ਰਾਈਵੇਟ ਦੇ ਮੁਕਾਬਲੇ ਵਿਚ ਪਬਲਿਕ ਕਾਨੂੰਨ ਹੁੰਦਾ ਹੈ ਅਤੇ ਦੇਸ਼ ਦੇ ਸਾਰੇ ਰਾਜ-ਖੇਤਰ ਨੂੰ ਲਾਗੂ ਹੁੰਦਾ ਹੈ। ਇਹ ਕਾਨੂੰਨ ਜੇ ਕਿਸੇ ਵਰਗ ਨੂੰ ਲਾਗੂ ਹੋਵੇ ਤਾਂ ਉਸ ਵਰਗ ਦੇ ਸਾਰੇ ਵਿਅਕਤੀਆਂ ਅਤੇ ਵਰਗ ਅਧੀਨ ਆਉਂਦੀਆਂ ਸਾਰੀਆਂ ਚੀਜ਼ਾਂ ਨੂੰ ਲਾਗੂ ਹੁੰਦਾ ਹੈ।

       ਇਹ ਫ਼ੈਸਲਾ ਕਰਨ ਲਈ ਕਿ ਕੋਈ ਕਾਨੂੰਨ ਆਮ ਕਾਨੂੰਨ ਹੈ ਜਾਂ ਨਹੀਂ ਉਸ ਐਕਟ ਦੇ ਪ੍ਰਯੋਜਨ ਅਤੇ ਉਸ ਦੇ ਵਿਸ਼ੇ ਨੂੰ ਵੇਖਣਾ ਪੈਂਦਾ ਹੈ ਜਿਸ ਨੂੰ ਉਹ ਲਾਗੂ ਹੁੰਦਾ ਹੈ। ਜੇ ਉਸ ਐਕਟ ਦੇ ਉਦੇਸ਼ਾਂ ਦੀਆਂ ਆਪਣੀਆਂ ਖ਼ਾਸੀਅਤਾਂ ਹੋਣ ਅਤੇ ਵਿਧਾਨਸਾਜ਼ੀ ਦਾ ਪ੍ਰਯੋਜਨ ਉਨ੍ਹਾਂ ਲਈ ਸਾਧਨੀ ਹੋਵੇ ਤਾਂ ਉਨ੍ਹਾਂ ਨੂੰ ਵਖਰਾ ਵਰਗ ਸਮਝਿਆ ਜਾਵੇਗਾ ਅਤੇ ਉਨ੍ਹਾਂ ਤੇ ਅਸਰ ਪਾਉਣ ਵਾਲਾ ਕਾਨੂੰਨ ਆਮ ਕਾਨੂੰਨ ਹੋਵੇਗਾ। ਪਰ ਜੇ ਉਸ ਵਰਗ ਨੂੰ ਨਖੇੜਨ ਵਾਲੀਆਂ ਖ਼ਾਸੀਅਤਾਂ ਦਾ ਵਿਧਾਨ ਦੇ ਨਾਲ ਕੋਈ ਸਬੰਧ ਹੀ ਨਹੀਂ ਜਾਂ ਜੇ ਉਹ ਉਦੇਸ਼ ਜੋ ਉਸ ਹੀ ਵਰਗ ਦੇ ਹੁੰਦੇ ਹਨ ਉਹ ਖ਼ਾਰਜ ਕਰ ਦਿੱਤੇ ਗਏ ਹਨ ਤਾਂ ਵਰਗੀਕਰਣ ਨਾਕਸ ਹੋਵੇਗਾ ਅਤੇ ਉਹ ਕਾਨੂੰਨ ਆਮ ਕਾਨੂੰਨ ਨਹੀਂ ਹੋਵੇਗਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.