ਆਟੋ-ਸ਼ੇਪ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Auto Shapes

ਐਮਐਸ ਵਰਡ ਵਿੱਚ ਪਹਿਲਾਂ ਤੋਂ ਬਣੀਆਂ ਹੋਈਆਂ ਕਈ ਸ਼ਕਲਾਂ ਹੁੰਦੀਆਂ ਹਨ। ਇਨ੍ਹਾਂ ਸ਼ਕਲਾਂ ਨੂੰ ਆਟੋ-ਸ਼ੇਪਸ ਕਿਹਾ ਜਾਂਦਾ ਹੈ। ਆਟੋ-ਸ਼ੇਪ ਭਰਨ ਨਾਲ ਡਾਕੂਮੈਂਟ ਸੁੰਦਰ ਅਤੇ ਆਕਰਸ਼ਕ ਬਣ ਜਾਂਦਾ ਹੈ।

ਆਟੋ-ਸ਼ੇਪ ਭਰਨ ਦੇ ਸਟੈੱਪ :

1. ਡਰਾਇੰਗ ਟੂਲ ਬਾਰ ਦੇ Auto Shapes ਬਟਨ ਉੱਤੇ ਕਲਿੱਕ ਕਰੋ। ਆਟੋ-ਸ਼ੇਪ ਮੀਨੂ ਖੁੱਲ੍ਹੇਗਾ।

2. ਇਸ ਵਿੱਚੋਂ ਲੋੜੀਂਦੀ ਸ਼੍ਰੇਣੀ ਅਤੇ ਆਟੋ-ਸ਼ੇਪ ਦੀ ਚੋਣ ਕਰੋ।

3. ਮਾਊਸ ਪੌਆਇੰਟਰ ਜਮ੍ਹਾਂ (+) ਦੇ ਨਿਸ਼ਾਨ ਵਿੱਚ ਤਬਦੀਲ ਹੋ ਜਾਵੇਗਾ।

4. ਹੁਣ ਉੱਥੇ ਕਲਿੱਕ ਕਰੋ ਜਿੱਥੇ ਤੁਸੀਂ ਸ਼ੇਪ ਬਣਾਉਣਾ ਚਾਹੁੰਦੇ ਹੋ।

5. ਡਰੈਗ ਕਰਦੇ ਹੋਏ ਸ਼ੇਪ ਦਾ ਅਕਾਰ ਸੈੱਟ ਕਰੋ।

6. ਜਦੋਂ ਕੰਮ ਪੂਰਾ ਹੋ ਜਾਵੇ ਤਾਂ ਮਾਊਸ ਦੇ ਬਟਨ ਨੂੰ ਛੱਡ ਦਿਓ।

ਨੋਟ: ਆਟੋ-ਸ਼ੇਪ ਵਿੱਚ ਰੰਗ ਭਰਨ ਲਈ ਡਰਾਇੰਗ ਟੂਲ ਬਾਰ ਤੋਂ Fill Colour ਬਟਨ ਉੱਤੇ ਕਲਿੱਕ ਕੀਤਾ ਜਾ ਸਕਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 875, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.