ਅੱਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਜ (ਨਾਂ,ਪੁ) ਬੀਤ ਰਿਹਾ ਵਰਤਮਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17596, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੱਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਜ [ਕਿਵਿ] ਇਸੇ ਦਿਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੱਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੱਜ, ਸੰਸਕ੍ਰਿਤ / ਕਿਰਿਆ ਵਿਸ਼ੇਸ਼ਣ : ਬੀਤ ਰਿਹਾ ਦਿਨ, ਇਹ ਦਿਨ, ਮੌਜੂਦਾ ਜ਼ਮਾਨਾ, ਵਰਤਮਾਨ ਕਾਲ

–ਅੱਜ ਸਵੇਰੇ ਕਿਸ ਚੰਦਰੇ ਦਾ ਨਾਉਂ ਲਿਆ ਸੀ, ਅਖੌਤ : ਦਿਨ ਦੇ ਵਕਤ ਹਾਲਾਤ ਮੁਆਫਕ ਨਾ ਰਹਿਣ ਤੇ ਬੋਲਦੇ ਹਨ

–ਅੱਜ ਕੱਲ, ਪੁਲਿੰਗ : ਵਰਤਮਾਨ ਸਮਾਂ, ਵਰਤਮਾਨ ਕਾਲ ਵਿਚ, ਇਸ ਵੇਲੇ, ਹੁਣ ਕਿਰਿਆ ਵਿਸ਼ੇਸ਼ਣ : ਅੱਜ ਜਾਂ ਕਲ੍ਹ, ਛੇਤੀ, ਥੋੜਿਆਂ ਦਿਨਾਂ ਵਿਚ

–ਅੱਜ ਕੱਲ ਕਰਨਾ, ਅੱਜ ਕੱਲ ਦੱਸਣਾ, ਮੁਹਾਵਰਾ : ਲਾਰੇ ਲਾਉਣਾ, ਇਕਰਾਰ ਪੂਰਾ ਕਰਨ ਵਿਚ ਢਿੱਲ ਕਰਨਾ, ਕਿਸੇ ਕੰਮ ਨੂੰ ਰੋਜ਼ ਰੋਜ਼ ਟਾਲਦੇ ਜਾਣਾ

–ਅੱਜ ਕੀਹਦਾ ਮੂੰਹ ਵੇਖਿਆ ਸੀ, ਅਖੌਤ : ਸਾਰਾ ਦਿਨ ਪਰੇਸ਼ਾਨ ਜਾਂ ਦੁਖੀ ਰਹਿਣ ਸਮੇਂ ਕਹਿੰਦੇ ਹਨ

–ਅੱਜ ਦੇ ਬਾਣੀਏਂ ਕੱਲ ਦੇ ਸੇਠ, ਅਖੌਤ : ਜ਼ਮਾਨੇ ਦਾ ਇਨਕਲਾਬ ਹੈ, ਜੋ ਅੱਜ ਗ਼ਰੀਬ ਹੈ ਕੱਲ੍ਹ ਅਮੀਰ ਬਣ ਜਾਵੇਗਾ

–ਅੱਜ ਪੱਜ ਕਰਨਾ, ਮੁਹਾਵਰਾ : ਟਾਲਣਾ, ਬਹਾਨੇਸਾਜੀ ਕਰਨਾ,

–ਅੱਜ ਪੱਜ ਲਾਉਣਾ, ਮੁਹਾਵਰਾ : ਟਾਲਣਾ, ਬਹਾਨੇ ਕਰਨਾ, ਕੰਮ ਨਾ ਕਰਨਾ

–ਅੱਜ ਭਲਕੇ, ਕਿਰਿਆ ਵਿਸ਼ੇਸ਼ਣ : ਅੱਜ ਕੱਲ ਵਿਚ, ਥੋੜ੍ਹੇ ਚਿਰ ਵਿਚ

–ਅੱਜ ਭਲਕੇ, ਪੁਲਿੰਗ : ਅੱਜ ਜਾਂ ਕੱਲ, ਥੋੜਾ ਚਿਰ

–ਅੱਜ ਭਲਕੇ ਕਰਨਾ, ਮੁਹਾਵਰਾ : ਬਹਾਨੇ ਬਣਾਉਣਾ, ਟਾਲਮਟੋਲ ਕਰਨਾ, ਲਾਰੇ ਲਾਉਣਾ

–ਅੱਜ ਮਰੇ ਕੱਲ ਚੌਥਾ, ਅਖੌਤ : ਕਿਸੇ ਗੱਲ ਜਾਂ ਘਟਨਾ ਦੇ ਪੁਰਾਣੀ ਹੋ ਜਾਣ ਬਾਰੇ ਰਹਿੰਦੇ ਹਨ, ਮਰਨ ਪਿਛੋਂ ਕਿਸੇ ਨੇ ਚੇਤੇ ਵੀ ਨਹੀਂ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-04-01-29-19, ਹਵਾਲੇ/ਟਿੱਪਣੀਆਂ:

ਅੱਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੱਜ, ਸੰਸਕ੍ਰਿਤ (ਅਦ੍ਯੈਵ) / ਕਿਰਿਆ ਵਿਸ਼ੇਸ਼ਣ : ਅੱਜ ਹੀ ਅੱਜ ਦੇ ਦਿਨ; ਇਸ ਦਿਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-04-04-35-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.