ਅੰਪਾਇਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Umpire_ਅੰਪਾਇਰ: ਹਾਲਜ਼ਬਰੀ ਦੀ ਪੁਸਤਕ ਲਾਜ਼ ਆਫ਼ ਇੰਗਲੈਂਡ ਅਨੁਸਾਰ ਸਾਲਸੀ ਨਾਲ ਸਬੰਧਤ ਕਾਨੂੰਨ ਵਿਚ ਅੰਪਾਇਰ ਸ਼ਬਦ ਦੇ ਵਿਸ਼ੇਸ਼ ਅਰਥ ਹਨ। ਅੰਪਾਇਰ ਜਾਂ ਤਾਂ ਪਹਿਲਾਂ ਨਿਯੁਕਤ ਸਾਲਸਾਂ ਦੁਆਰਾ ਜਾਂ ਝਗੜੇ ਦੀਆਂ ਧਿਰਾਂ ਦੁਆਰਾ ਨਿਯੁਕਤ ਕੀਤਾ ਜਾ ਸਕਦਾ ਹੈ। ਉਹ ਕੇਵਲ ਉਦੋਂ ਕੰਮ ਕਰਦਾ ਹੈ ਜਦੋਂ ਸਾਲਸਾਂ ਵਿਚਕਾਰ ਮਤ-ਭੇਦ ਹੋਵੇ। ਉਹ ਸਾਲਸਾਂ ਨਾਲ ਬੈਠ ਕੇ ਕਾਰਵਾਈ ਵੇਖ ਸੁਣ ਸਕਦਾ ਹੈ, ਸ਼ਹਾਦਤਾਂ ਵੇਖ ਸਕਦਾ ਹੈ ਅਤੇ ਹੋਰ ਕਾਗ਼ਜ਼ -ਪੱਤਰ ਵੀ ਵੇਖ ਸਕਦਾ ਹੈ, ਲੇਕਿਨ ਉਹ ਸਾਲਸਾਂ ਦੀ ਰਾਏ ਬਦਲਣ ਲਈ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਨਹੀਂ ਕਰ ਸਕਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅੰਪਾਇਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੰਪਾਇਰ, ਅੰਗਰੇਜ਼ੀ / ਪੁਲਿੰਗ : ਕ੍ਰਿਕਟ ਦੀ ਖੇਡ ਵਿਚ ਫ਼ੈਸਲਾ ਕਰਨ ਵਾਲਾ, ਮੁਨਸਫ਼, ਤ੍ਰਿਆਕਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-02-40-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First