ਅੰਤਮ ਡਿਗਰੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Final decree_ਅੰਤਮ ਡਿਗਰੀ : ਕੋਈ ਡਿਗਰੀ ਅੰਤਮ ਡਿਗਰੀ ਤਦ ਕਹੀ ਜਾ ਸਕਦੀ ਹੈ ਜਦ ਉਸ ਦਾਵੇ ਦੇ ਨਿਆਂ-ਨਿਰਣੇ ਵਿਚ ਉਸ ਦਾਵੇ ਦਾ ਮੁਕੰਮਲ ਤੌਰ ਤੇ ਨਿਪਟਾਰਾ ਕਰ ਦਿੱਤਾ ਗਿਆ ਹੋਵੇ।

       ਕੋਈ ਡਿਗਰੀ ਦੋ ਤਰ੍ਹਾਂ ਅੰਤਮ ਬਣ ਸਕਦੀ ਹੈ। ਪਹਿਲੇ ਜਦੋਂ ਮੁਢਲੀ ਡਿਗਰੀ ਜਾਂ ਦਾਵੇ ਦਾ ਉਸ ਕੇਸ ਵਿਚ ਉਚਤਮ ਅਦਾਲਤ ਦੇ ਨਿਪਟਾਰੇ ਪਿਛੋਂ ਅਪੀਲ ਕਰਨ ਦਾ ਸਮਾਂ ਗੁਜ਼ਰ ਚੁੱਕਾ ਹੋਵੇ ਤਾਂ ਉਹ ਡਿਗਰੀ ਅੰਤਮ ਹੋ ਜਾਂਦੀ ਹੈ। ਦੂਜੇ ਜਦੋਂ ਡਿਗਰੀ ਪਾਸ ਕਰਨ ਵਾਲੀ ਅਦਾਲਤ ਦੁਆਰਾ ਉਸ ਦਾਵੇ ਦਾ ਮੁਕੰਮਲ ਤੌਰ ਤੇ ਨਿਪਟਾਰਾ ਹੋ ਜਾਂਦਾ ਹੈ। ਸ਼ੰਕਰ ਲੋਖੰਡੇ (ਏ ਆਈ ਆਰ 1995 ਐਸ ਸੀ 1291) ਅਨੁਸਾਰ ਦੀਵਾਨੀ ਜ਼ਾਬਤਾ ਸੰਘਤਾ ਦੀ ਧਾਰਾ 2(2) ਵਿਚ ਅੰਤਮ ਡਿਗਰੀ ਪਦ ਦੀ ਵਰਤੋਂ ਦੂਜੇ ਨੰਬਰ ਤੇ ਦਸੇ ਭਾਵ ਵਿਚ ਕੀਤੀ ਗਈ ਹੈ। ਦੀਵਾਨੀ ਜ਼ਾਬਤਾ ਸੰਘਤਾ 1908 ਦੀ ਧਾਰਾ 2(2) ਦੀ ਪਰਿਭਾਸ਼ਾ ਵਿਚ ਸਪਸ਼ਟ ਕੀਤਾ ਗਿਆ ਹੈ, ਡਿਗਰੀ ਦਾ ਮਤਲਬ ਹੈ ਅਜਿਹੇ ਨਿਆਂ ਨਿਰਣੇ ਦਾ ਰੂਪਕ ਪ੍ਰਗਟਾਉ, ਜੋ ਜਿਥੋਂ ਤਕ ਕਿ ਉਸ ਨੂੰ ਪਰਗਟ ਕਰਨ ਵਾਲੀ ਅਦਾਲਤ ਦਾ ਸਬੰਧ ਹੈ, ਦਾਵੇ ਵਿਚ ਵਿਵਾਦ ਅਧੀਨ ਸਭ ਜਾਂ ਕਿਸੇ ਮਾਮਲਿਆਂ ਬਾਰੇ ਧਿਰਾਂ ਦੇ ਅਧਿਕਾਰਾਂ ਨੂੰ ਨਿਰਣੇਈ ਰੂਪ ਵਿਚ ਤੈਅ ਕਰਦਾ ਹੈ।’’

       ਇਸ ਉਪਬੰਧ ਦੇ ਹੇਠ ਦਿੱਤੀ ਵਿਆਖਿਆ ਵਿਚ ਵੀ ਸਪਸ਼ਟ ਕੀਤਾ ਗਿਆ ਹੈ ‘‘ਜਦ ਦਾਵੇ ਦੇ ਮੁਕੰਮਲ ਤੌਰ ਤੇ ਨਿਪਟਾਏ ਜਾ ਸਕਣ ਤੋਂ ਪਹਿਲਾਂ ਅੱਗੇ ਹੋਰ ਕਾਰਵਾਈ ਕੀਤੀ ਜਾਣੀ ਹੋਵੇ ਤਦ ਡਿਗਰੀ ਪ੍ਰਾਰੰਭਕ ਹੁੰਦੀ ਹੈ। ਜਦ ਅਜਿਹਾ ਨਿਆਂ-ਨਿਰਣਾ ਦਾਵੇ ਨੂੰ ਮੁਕੰਮਲ ਤੌਰ ਤੇ ਨਿਪਟਾ ਦਿੰਦਾ ਹੈ ਤਦ ਇਹ ਅੰਤਮ ਹੁੰਦੀ ਹੈ।....।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.