ਅਸੈਂਬਲੀ ਭਾਸ਼ਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Assembly Language
ਬਾਇਨਰੀ (ਮਸ਼ੀਨੀ) ਭਾਸ਼ਾ ਵਿੱਚ ਪ੍ਰੋਗਰਾਮ ਲਿਖਣੇ ਬਹੁਤ ਕਠਿਨ ਹੁੰਦੇ ਹਨ ਜਿਸ ਕਾਰਨ ਅਸੈਂਬਲੀ ਭਾਸ਼ਾ ਦੀ ਵਰਤੋਂ ਹੋਣੀ ਸ਼ੁਰੂ ਹੋਈ। ਇਹ ਭਾਸ਼ਾ ਵਰਤਣੀ ਤੇ ਯਾਦ ਰੱਖਣੀ ਕੁਝ ਆਸਾਨ ਹੈ। ਇਸ ਭਾਸ਼ਾ ਵਿੱਚ 0 ਅਤੇ 1 ਦੀ ਥਾਂ ਤੇ ਕੋਡ (ਚਿੰਨ੍ਹ) ਵਰਤੇ ਜਾਂਦੇ ਹਨ। ਕੋਡ ਹਦਾਇਤਾਂ 'ਤੇ ਅਧਾਰਿਤ ਹੁੰਦੇ ਹਨ। ਉਦਾਹਰਨ ਵਜੋਂ ਦੋ ਅੰਕਾਂ ਨੂੰ ਜੋੜਨ ਲਈ (ਮਨਿਮੋਨਿਕ) ਕੋਡ ਹੇਠਾਂ ਦਿੱਤਾ ਗਿਆ ਹੈ:
ADD A, B
ਇੱਥੇ A ਅਤੇ B ਅੱਖਰ ਜਾਂ ਅੰਕ ਹਨ ਜਿਨ੍ਹਾਂ ਦਾ ਜੋੜ ਕੀਤਾ ਜਾਣਾ ਹੈ। ADD ਇਕ ਹਦਾਇਤ ਹੈ ਜਿਸ ਦਾ ਅਰਥ ਹੈ- ਜੋੜ ਕਰਨਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ 0 ਅਤੇ 1 ਦੇ ਮੇਲ ਨਾਲ ਬਣਾਏ ਪ੍ਰੋਗਰਾਮਾਂ ਦੇ ਮੁਕਾਬਲੇ ਇਸ ਪ੍ਰਕਾਰ ਕੋਡਸ ਵਿੱਚ ਲਿਖੇ ਪ੍ਰੋਗਰਾਮ ਜ਼ਿਆਦਾ ਸਾਰਥਕ ਤੇ ਸਮਝਣਯੋਗ ਹਨ। ਪਰ ਅਸੈਂਬਲੀ ਭਾਸ਼ਾ ਵਿੱਚ ਲਿਖੇ ਪ੍ਰੋਗਰਾਮ ਕੰਪਿਊਟਰ ਦੀ ਸਮਝ ਤੋਂ ਬਾਹਰ ਹੁੰਦੇ ਹਨ। ਇਸੇ ਕਾਰਨ ਅਸੈਂਬਲਰ ਨਾਮਕ ਅਨੁਵਾਦਕ ਸਾਫਟਵੇਅਰ ਦੀ ਜ਼ਰੂਰਤ ਪੈਂਦੀ ਹੈ ਜੋ ਅਸੈਂਬਲੀ ਭਾਸ਼ਾ ਵਿੱਚ ਲਿਖੇ ਕੋਡਸ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲ ਦਿੰਦਾ ਹੈ।
ਅਸੈਂਬਲੀ ਭਾਸ਼ਾ ਵਿੱਚ ਪ੍ਰੋਗਰਾਮ ਲਿਖਣੇ ਆਸਾਨ ਹਨ ਤੇ ਇਸ ਨਾਲ ਗ਼ਲਤੀਆਂ ਵੀ ਘੱਟ ਹੁੰਦੀਆਂ ਹਨ। ਪ੍ਰੋਗਰਾਮਾਂ ਦੀ ਲੰਬਾਈ ਘੱਟ ਹੁੰਦੀ ਹੈ ਜਿਸ ਕਾਰਨ ਗ਼ਲਤੀ ਠੀਕ ਕਰਨੀ ਬਹੁਤ ਆਸਾਨ ਹੋ ਜਾਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਅਸੈਂਬਲੀ ਭਾਸ਼ਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Assembly Language
ਇਹ ਇਕ ਪ੍ਰੋਗਰਾਮਿੰਗ ਭਾਸ਼ਾ ਹੈ। ਇਸ ਵਿੱਚ ਹਦਾਇਤਾਂ ਨੂੰ (ਅੰਕਾਂ ਦੀ ਥਾਂ 'ਤੇ) ਅੱਖਰਾਂ ਅਤੇ ਸੰਕੇਤਾਂ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First