ਅਸੁਲੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸੁਲੂ. ਕ੍ਰਿ. ਵਿ—ਅਸਲ (ਮੂਲ) ਤੋਂ. ਮੁੱਢੋਂ. ਅਸਲੀਯਤ ਵਿਚਾਰਣ ਤੋਂ. “ਅਸੁਲੂ ਇਕ ਧਾਤੁ.” (ਜਪੁ) ਦੇਖੋ, ਅਸਲ ੨ ਅਤੇ ਧਾਤੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15519, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਸੁਲੂ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਸੁਲੂ (ਗੁ.। ਅ਼ਰਬੀ ਅਸੁਲੂ=ਜੜ੍ਹ) ਅਸਲ , ਮੂਲ। ਯਥਾ-‘ਅਸੁਲੂ ਇਕੁ ਧਾਤੁ ’ (ਜਗਤ ਦਾ) ਮੂਲ ਇਕੋ ਧਾਤ ਅਰਥਾਤ ਮਾਇਆ ਹੈ।
ਅਥਵਾ ੨. ਮਾਇਆ ਰੂਪੀ (ਅਸ) ਘੋੜੇ ਦੇ (ਲੂ) ਵਾਲ ਦਾ (ਧਾਤ) ਪਸਾਰਾ ਹੈ।
ਅਥਵਾ ੩. ਮੂਲ ਇਕ (ਈਸ਼ਰ ਹੈ) ਹੋਰ (ਸਭ) (ਧਾਤ) ਮਾਇਆ ਦਾ ਪਸਾਰਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First