ਅਸ਼ਲੀਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸ਼ਲੀਲ (ਵਿ,ਪੁ) ਲੱਜਾ ਪੈਦਾ ਕਰਨ ਵਾਲਾ ਵਾਕਯ ਜਾਂ ਦ੍ਰਿਸ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਸ਼ਲੀਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸ਼ਲੀਲ [ਵਿਸ਼ੇ] ਅਸੱਭਿਆ, ਗੰਦਾ , ਭੱਦਾ , ਲਚਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4142, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਸ਼ਲੀਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Obscene_ਅਸ਼ਲੀਲ : ਅਸ਼ਲੀਲਤਾ ਨਾਲ ਸਬੰਧਤ ਕਾਨੂੰਨ ਕਾਮਨ ਕਾਨੂੰੂਨ ਦਾ ਭਾਗ ਬਣਨ ਦਾ ਪਿਛੋਕੜ ਇਹ ਹੈ ਕਿ ਸਰ ਚਾਰਲਸ ਸੈਡਲੇ ਅਲਫ਼ ਨੰਗੇ ਰੂਪ ਵਿਚ ਇਕ ਸ਼ਰਾਬਖਾਨੇ ਦੇ ਛੱਜੇ ਉੱਤੇ ਖੜ੍ਹਾ ਹੋਇਆ ਸੀ। ਸਰਵ ਉੱਚ ਅਦਾਲਤ ਨੇ ਰਣਜੀਤ ਡੀ. ਉਦੇਸ਼ੀ ਬਨਾਮ ਮਹਾਰਾਸ਼ਟਰ ਰਾਜ (ਏ ਆਈ ਆਰ 1965 ਐਸ ਸੀ) ਵਿਚ ਦੱਸਿਆ ਹੈ ਕਿ ਜਿੱਥੋਂ ਤਕ ਕਿਤਾਬਾਂ ਵਿਚ ਅਸ਼ਲੀਲਤਾ ਦਾ ਸਵਾਲ ਹੈ,ਇੰਗਲੈਂਡ ਵਿਚ ਇਸ ਤਰਾਂ ਦੇ ਮੁਕੱਦਮਿਆਂ ਦਾ ਵਿਚਾਰਣ ਕੇਵਲ ਆਤਮਕ ਅਦਾਲਤਾਂ ਦੁਆਰਾ ਕੀਤਾ ਜਾ ਸਕਦਾ ਸੀ। ਕਿਉਂਕਿ 1708 ਵਿਚ ਮਲਕਾ ਬਨਾਮ ਰੀਡ (II ਮਾਡ 205 ਕਿਊਬੀ)ਵਿਚ ਇਸ ਤਰ੍ਹਾਂ ਕਰਾਰ ਦਿੱਤਾ ਗਿਆ ਸੀ। ਪਰ 1727 ਵਿਚ ਇਕ ਹੋਰ ਕੇਸ ਵਿਚ ਕਰਾਰ ਦਿੱਤਾ ਗਿਆ ਕਿ ਇਹ ਅਪਰਾਧ ਕਾਮਨ ਕਾਨੂੰਨ ਅਧੀਨ ਆਉਂਦਾ ਸੀ।
ਭਾਰਤੀ ਦੰਡ ਸੰਘਤਾ ,1860 ਦੀ ਧਾਰਾ 292 ਇਸ ਵਿਸ਼ੇ ਉੱਤੇ ਕਾਕਬਰਨ ਸੀ.ਜੇ ਦੇ ਆਰ ਬਨਾਮ ਹਿਕਲਿਨ ਵਿਚ ਥਿਰ ਕੀਤੇ ਅਸੂਲ ਉੱਤੇ ਆਧਾਰਤ ਹੈ। ਲੇਕਿਨ ਹਕੀਕਤ ਇਹ ਹੈ ਕਿ ਅਸ਼ਲੀਲਤਾ ਦੇ ਸੰਕਲਪ ਦਾ ਇਕ ਮੁਲਕ ਤੋਂ ਦੂਜੇ ਮੁਲਕ ਅਤੇ ਇਕ ਹੀ ਮੁਲਕ ਵਿਚ ਵੱਖ ਵੱਖ ਸਮਿਆਂ ਤੇ ਵੱਖ ਵੱਖ ਹੋਣਾ ਕੁਦਰਤੀ ਹੈ, ਕਿਉਂਕਿ ਇਹ ਸੰਕਲਪ ਸਮਕਾਲੀ ਸਮਾਜ ਦੀਆਂ ਸਦਾਚਾਰਕ ਕਦਰਾਂ ਕੀਮਤਾਂ ਤੇ ਨਿਰਭਰ ਕਰਦਾ ਹੈ। ਇਸ ਸਬੰਧ ਵਿਚ ਸਰਵ ਉੱਚ ਅਦਾਲਤ ਨੇ ਸ੍ਰੀ ਚੰਦਰ ਕਾਂਤ ਕਲਿਆਣ ਦਾਸ ਕਾਕੋਦਕਰ ਬਨਾਮ ਮਹਾਰਾਸ਼ਟਰ ਰਾਜ (ਏ ਆਈ ਆਰ 1970 ਐਸ ਸੀ 1390 ) ਵਿਚ ਕਿਹਾ ਹੈ ਕਿ ਇਸ ਗੱਲ ਤੇ ਜ਼ੋਰ ਦੇਣ ਦਾ-ਕਿ ਇਹ ਕਦਰਾਂ ਕੀਮਤਾਂ ਐਸੀਆਂ ਹੋਣੀਆਂ ਚਾਹੀਦੀਆਂ ਹਨ ਕਿ ਗਭਰੀਟ ਉਮਰ ਦੇ ਬੱਚਿਆਂ ਨੂੰ ਸੈਕਸ ਦੇ ਗਿਆਨ ਤੋਂ ਬੇਬਹਿਰਾ ਰਖਿਆ ਜਾਵੇ ਅਤੇ ਲੇਖਕ ਐਸੀਆਂ ਕਿਤਾਬਾਂ ਲਿਖਣ ਜਿਨ੍ਹਾਂ ਵਿਚ ਸੈਕਸ ਦਾ ਕੋਈ ਜ਼ਿਕਰ ਨਾ ਹੋਵੇ, ਭਾਵੇਂ ਵਿਸ਼ਾ ਵਸਤੂ ਮੰਗ ਕਰਦਾ ਹੋਵੇ ਕਿ ਪ੍ਰਭਾਵੀ ਰੂਪ ਵਿਚ ਸੈਕਸ ਦਾ ਜ਼ਿਕਰ ਹੋਵੇ, ਮਤਲਬ ਇਹ ਹੋਵੇਗਾ ਕਿ ਪੁਸਤਕਾਂ ਕੇਵਲ ਗਭਰੀਟਾਂ ਲਈ ਲਿਖੀਆਂ ਜਾਣ ਅਤੇ ਬਾਲਗ਼ਾਂ ਲਈ ਨਾ ਲਿਖੀਆਂ ਜਾਣ।’’ ਸਰਵ ਉਚ ਅਦਾਲਤ ਅਨੁਸਾਰ, ‘‘ਭਾਰਤ ਵਿਚ ਸਮਕਾਲੀ ਸਮਾਜ ਦੀਆਂ ਕਦਰਾਂ ਕੀਮਤਾਂ ਬੜੀ ਤੇਜ਼ੀ ਨਾਲ ਬਦਲ ਰਹੀਆਂ ਹਨ। ਜੇ ਸੈਕਸ ਦੀ ਗੱਲ ਕਰਨਾ, ਆਪਣੇ ਆਪ ਵਿਚ ਅਸ਼ਲੀਲ ਸਮਝ ਲਿਆ ਜਾਵੇ ਤਾਂ ਨਿਰੋਲ ਧਾਰਮਕ ਕਿਤਾਬਾਂ ਤੋਂ ਬਿਨਾਂ ਕੋਈ ਕਿਤਾਬ ਵਿਕ ਹੀ ਨਹੀਂ ਸਕੇਗੀ। ਵੇਖਣ ਵਾਲੀ ਗੱਲ ਇਹ ਹੈ ਕਿ ਉਹ ਵਰਗਾ ਜਿਸ ਦੇ ਹੱਥਾਂ ਵਿਚ ਕਿਤਾਬ ਜਾਂ ਕਹਾਣੀ ਪਹੁੰਚਦੀ ਹੈ, ਉਹ ਉਸ ਨੂੰ ਪੜ੍ਹਕੇ ਸਦਾਚਾਰਕ ਗਿਰਾਵਟ ਵਲ ਜਾਂਦਾ ਹੈ ਜਾਂ ਵਿਭਚਾਰੀ ਹੋ ਜਾਂਦਾ ਹੈ ਅਤੇ ਉਸ ਦੇ ਮਨ ਵਿਚ ਲਚਰ ਵਿਚਾਰ ਪੈਦਾ ਹੁੰਦੇ ਹਨ। ਇਸ ਲਈ ਅਸ਼ਲੀਲਤਾ ਦੇ ਅਰੋਪ ਦੇ ਵਿਚਾਰਣ ਵਿਚ ਇਹ ਗੱਲ ਵੇਖੀ ਜਾਣੀ ਜ਼ਰੂਰੀ ਹੈ।
ਸਮਰੇਸ਼ ਬੋਸ ਬਨਾਮ ਅਮਾਲ ਮਿਤਰਾ (ਏ ਆਈ ਆਰ 1986 ਐਸ ਸੀ 967) ਦੇ ਕੇਸ ਅਨੁਸਾਰ ਇਹ ਜ਼ਰੂਰੀ ਨਹੀਂ ਕਿ ਗੰਵਾਰੂ (Vulgar) ਲਿਖਤ ਜ਼ਰੂਰੀ ਤੌਰ ਤੇ ਅਸ਼ਲੀਲ ਲਿਖਤ ਹੋਵੇਂ। ਗੰਵਾਰੂਪਨ ਕਰਹਿਤ ਅਤੇ ਹਕਾਰਤ ਦੀਆਂ ਭਾਵਨਾਵਾਂ ਪੈਦਾ ਕਰਦਾ ਹੈ ਪਰ ਵਿਭਚਾਰੀ ਘਟੀਆ ਅਤੇ ਭ੍ਰਸ਼ਟਤਾ ਦੇ ਭਾਵ ਪੈਦਾ ਨਹੀਂ ਕਰਦਾ ਜਦ ਕਿ ਅਸ਼ਲੀਲਤਾ ਵਿਚ, ਉਨ੍ਹਾਂ ਪਾਠਕਾਂ ਨੂੰ ਜੋ ਅਣਸਦਾਚਾਰਕ ਪ੍ਰਭਾਵ ਕਬੂਲ ਸਕਦੇ ਹਨ, ਵਿਭਾਚਾਰੀ ਬਣਾਉਣ ਅਤੇ ਭ੍ਰਸ਼ਟ ਕਰਨ ਦਾ ਝੁਕਾਉ ਹੁੰਦਾ ਹੈ।
ਅਸ਼ਲੀਲਤਾ ਅਤੇ ਨੰਗੇਜਵਾਦ , ਫ਼ਾਹਸ਼ੀ ਸਾਹਿਤ ਜਾਂ ਗਣਕਾ ਸਾਹਿਤ ਵਿਚਕਾਰ ਫ਼ਰਕ:- ਪੀ. ਕੇ. ਸੋਮਨਾਥ ਬਨਾਮ ਕੇਰਲ ਰਾਜ (1990 ਕ੍ਰਿ ਲ ਜ 542) ਅਨੁਸਾਰ ਅਸ਼ਲੀਲਤਾ ਅਤੇ ਨੰਗੇਜਵਾਦ ਅਤੇ ਉਸ ਦੇ ਉਪਰੋਕਤ ਸਮਾਨਾਰਥਕਾਂ ਵਿਚ ਫ਼ਰਕ ਇਹ ਹੈ ਕਿ ਨੰਗੇਜਵਾਦੀ ਸਾਹਿਤ ਅਤੇ ਤਸਵੀਰਾਂ ਆਦਿ ਵਿਚ ਲਿੰਗਕ ਖ਼ਾਹਿਸ਼ਾਂ ਨੂੰ ਉਤੇਜਿਤ ਕਰਨਾ ਚਿਤਵਿਆ ਗਿਆ ਹੁੰਦਾ ਹੈ ਜਦ ਕਿ ਅਸ਼ਲੀਲ ਰਚਨਾ ਵਿਚ ਇਹ ਕੁਝ ਚਿਤਵਿਆ ਨਹੀਂ ਗਿਆ ਹੁੰਦਾ, ਲੇਕਿਨ ਉਸ ਦਾ ਰੁਝਾਨ ਉਸ ਹੀ ਦਿਸ਼ਾ ਵਲ ਹੁੰਦਾ ਹੈ। ਦੋਵੇਂ ਸ਼ਿਸ਼ਟਤਾ ਅਤੇ ਸਦਾਚਾਰ ਦੇ ਵਿਰੁਧ ਜਾਂਦੇ ਹਨ, ਪਰ ਨੰਗੇਜਵਾਦ ਅਸ਼ਲੀਲਤਾ ਦਾ ਤੀਬਰ ਰੂਪ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First