ਅਰਾਈਂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਾਈਂ (ਨਾਂ,ਪੁ) ਸਬਜ਼ੀ-ਭਾਜੀ ਬੀਜਣ ਅਤੇ ਵੇਚਣ ਵਾਲੀ ਇੱਕ ਜਾਤੀ ਦਾ ਬੰਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਰਾਈਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਾਈਂ [ਨਾਂਪੁ] ਸਬਜ਼ੀ ਆਦਿ ਦੀ ਖੇਤੀ ਕਰਨ ਵਾਲ਼ੀ ਪ੍ਰਸਿੱਧ ਮੁਸਲਿਮ ਜਾਤੀ, ਰਾਈਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਰਾਈਂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਾਈਂ. ਸੰਗ੍ਯਾ—ਰਾਂਈਂ. ਸਬਜ਼ੀ ਤਰਕਾਰੀ ਬੀਜਣ ਅਤੇ ਵੇਚਣ ਵਾਲੀ ਇੱਕ ਜਾਤਿ. ਪੋਠੋਹਾਰ ਅਤੇ ਧੰਨੀ ਵਿੱਚ ਇਸ ਨੂੰ “ਮਲਿਆਰ” ਆਖਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਰਾਈਂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਰਾਈਂ  :  ਇਹ ਮੁਸਲਮਾਨਾਂ ਦੀ ਇਕ ਜਾਤੀ ਹੈ ਇਨ੍ਹਾਂ ਦਾ ਮੁੱਖ ਕਿੱਤਾ ਸਬਜ਼ੀਆਂ ਆਦਿ ਦੀ ਕਾਸ਼ਤ ਕਰਨਾ ਹੈ। ਇਕ ਰਵਾਇਤ ਅਨੁਸਾਰ ਅਰਾਈਂ ਉੱਚ ਦੇ ਇਲਾਕੇ ਤੋਂ ਸਿਰਸਾ ਆ ਕੇ ਵਸੇ ਅਤੇ ਉੱਥੋਂ ਹੀ ਪੰਜਾਬ ਦੇ ਦੂਜੇ ਖੇਤਰਾਂ ਵਿਚ ਫੈਲ ਗਏ। ਫ਼ਿਰੋਜ਼ਪੁਰ, ਲੁਧਿਆਣਾ, ਅੰਬਾਲਾ ਅਤੇ ਹਿਸਾਰ ਦੇ ਵਾਸੀ ਜੋ ਅਰਾਈਂ ਹਨ ਉਹ ਆਪਣਾ ਪਿੱਛਾ 'ਉਚ' ਦਾ ਹੀ ਦੱਸਦੇ ਹਨ ਪਰ ਘੱਘਰ ਦੇ ਇਲਾਕੇ ਵਿਚ ਵਸਦੇ ਅਰਾਈਂ ਆਪਣੇ ਵਡੇਰੇ ਰਾਜਪੂਤਾਂ ਵਿਚੋਂ ਮੰਨਦੇ ਹਨ। ਪਹਿਲਾਂ ਇਹ ਲੋਕ ਮੁਲਤਾਨ ਨੇੜੇ ਪੰਜਨਦ ਵਿਚ ਵਸਦੇ ਸਨ ਜਿਥੋਂ ਪੰਦਰ੍ਹਵੀ ਸਦੀ ਵਿਚ 'ਉੱਚ' ਦੇ ਸੱਯਦ ਜਲਾਲਉੱਦੀਨ ਨੇ ਉਨ੍ਹਾਂ ਨੂੰ ਕੱਢ ਦਿੱਤਾ। ਸਿਰਸੇ ਇਲਾਕੇ ਦੇ ਵਾਸੀ ਅਰਾਈਂ ਆਪਣਾ ਪਿੱਛਾ ਹਿੰਦੂ ਕੰਬੋਆਂ ਨਾਲ ਜੋੜਦੇ ਹਨ। ਇਤਿਹਾਸਕਾਰ ਵਿਲਸਨ ਅਨੁਸਾਰ ਅਰਾਈਂ ਮੂਲ ਵਿਚ ਕੰਬੋਅ ਜਾਤੀ ਵਿਚੋਂ ਹਨ ਜੋ ਮਗਰੋਂ ਮੁਸਲਮਾਨ ਬਣ ਗਏ। ਇਹ ਜਾਤੀ ਕਈ ਸ਼ਾਖਾਵਾਂ ਵਿਚ ਵੰਡੀ ਹੋਈ ਹੈ। ਧੰਨੀ ਪੋਠੋਹਾਰ ਵਿਚ ਅਰਾਈਆਂ ਨੂੰ ਮਲਿਆਰ ਕਹਿੰਦੇ ਹਨ। ਦੱਖਣ-ਪੱਛਮੀ ਪੰਜਾਬ ਵਿਚ ਅਰਾਈਂ ਸ਼ਬਦ ਮਾਲੀ ਦਾ ਸਮਾਨਾਰਥ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-03-27-36, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਲੋ. ਵਿ. ਕੋ. 1 : 245.

ਅਰਾਈਂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਰਾਈਂ, ਪੁਲਿੰਗ : ਰਾਈਂ, ਮੁਸਲਮਾਨਾਂ ਦੀ ਇਕ ਜਾਤ ਜਿਹੜੀ ਸਬਜ਼ੀ ਭਾਜੀ ਬੀਜਣ ਦਾ ਕੰਮ ਕਰਦੀ ਹੈ

–ਅਰਾਇਣ : ਇਸਤਰੀ ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-12-47-25, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.