ਅਯੋਧ੍ਯਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਯੋਧ੍ਯਾ.1 ਯੂ.ਪੀ. ਵਿੱਚ ਫੈਜਾਬਾਦ ਜਿਲੇ ਦੀ ਸਰਜੂ (ਸਰਯੂ) ਨਦੀ ਦੇ ਕਿਨਾਰੇ ਕੋਸ਼ਲ ਦੇਸ਼ ਦੀ ਪ੍ਰਧਾਨ ਪੁਰੀ, ਜਿਸ ਦੀ ਹਿੰਦੂਆਂ ਦੀਆਂ ਸੱਤ ਪਵਿਤ੍ਰ ਪੁਰੀਆਂ ਵਿੱਚ ਗਿਣਤੀ ਹੈ. ਰਾਮਚੰਦ੍ਰ ਜੀ ਦਾ ਜਨਮ ਇਸੇ ਥਾਂ ਹੋਇਆ ਹੈ, ਅਤੇ ਇਹ ਸੂਰਯਵੰਸ਼ੀ ਰਾਜਿਆਂ ਦੀ ਚਿਰ ਤੀਕ ਰਾਜਧਾਨੀ ਰਹੀ ਹੈ. ਵਾਲਮੀਕਿ ਨੇ ਲਿਖਿਆ ਹੈ ਕਿ ਅਯੋਧ੍ਯਾ ਵੈਵਸ੍ਵਤ ਮਨੁ ਨੇ ਵਸਾਈ ਸੀ.2 ਅਤੇ ਇਸ ਦੀ ਲੰਬਾਈ ੧੨ ਯੋਜਨ ਅਤੇ ਚੌੜਾਈ ਦੋ ਯੋਜਨ ਦੱਸੀ ਹੈ. ਇਸ ਨਗਰੀ ਵਿੱਚ ਤਿੰਨ ਗੁਰੁਦ੍ਵਾਰੇ ਹਨ.
(ੳ) ਸ਼੍ਰੀ ਗੁਰੂ ਨਾਨਕ ਦੇਵ ਦਾ, ਜੋ ਹੁਣ ਪ੍ਰਸਿੱਧ ਨਹੀਂ.
(ਅ) ਸਰਯੂ ਦੇ ਕਿਨਾਰੇ ਰਾਜਾ ਦਸ਼ਰਥ ਦੀ ਸਮਾਧਿ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਦਾ.
(ੲ) ਵਸਿਕੁੰਡ ਪਾਸ ਦਸਵੇਂ ਗੁਰੂ ਸਾਹਿਬ ਦਾ. ਕਲਗੀਧਰ ਪਟਨੇ ਤੋਂ ਪੰਜਾਬ ਨੂੰ ਆਉਂਦੇ ਇੱਥੇ ਵਿਰਾਜੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First