ਅਮਾਨ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Aman (ਅਮਅਨ) ਅਮਾਨ: ਭਾਰਤ ਦੇ ਪੱਛਮੀ ਬੰਗਾਲ ਸੂਬੇ ਅਤੇ ਬੰਗਲਾ ਦੇਸ਼ ਵਿਚ ਝੋਨੇ ਦੀ ਸਰਦੀ ਰੁੱਤੇ ਉਗਾਈ ਜਾਂਦੀ ਫ਼ਸਲ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਅਮਾਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮਾਨ. ਦੇਖੋ, ਅਮਾਣ। ੨ ਸੰਗ੍ਯਾ—ਅਪਮਾਨ. ਨਿਰਾਦਰ. “ਨੀਚ ਊਚ ਨਹੀਂ ਮਾਨ ਅਮਾਨ.” (ਗਉ ਕਬੀਰ ਥਿਤੀ) ੩ ਅਮਾਨਤ. ਇਮਾਨਤ. “ਅਵਰ ਵਸਤੁ ਤੁਝ ਪਾਹਿ ਅਮਾਨ.” (ਆਸਾ ਮ: ੫) ੪ ਸੰ. अमान. ਵਿ—ਮਾਪ ਅਰ ਤੋਲ ਰਹਿਤ. “ਅਮਾਨ ਹੈ.” (ਜਾਪੁ) ੫ ਨਿਰਭਿਮਾਨ। ੬ ਜੋ ਮਾਨ੍ਯ ਨਹੀਂ. ਨਾ ਮੰਨਣ ਲਾਇਕ. “ਸੁਨੇ ਸੁ ਹਾਸ੍ਯ ਆਵਈ ਅਮਾਨ ਵਾਕ ਤੋਰੀਆ.” (ਨਾਪ੍ਰ) ਤੇਰਾ ਵਚਨ ਅਮਾਨ੍ਯ ਹੈ। ੭ ਫ਼ਾ ਅਮਾਨ. ਸੰਗ੍ਯਾ—ਰ (ਰਖ੍ਯਾ). ਹਿਫਾਜਤ। ੮ ਉਹ ਰਖ੍ਯਾ. ਜੋ ਜਿਜ਼ੀਆ ਅਦਾ ਕਰਨ ਤੋਂ ਪ੍ਰਾਪਤ ਹੁੰਦੀ ਹੈ. ਮੁਸਲਮਾਨ ਰਾਜ ਵਿੱਚ ਗੈਰ ਮੁਸਲਮਾਨ, ਜੋ ਜੇਜ਼ੀਆ ਨਾ ਦੇਵੇ, ਉਹ ਰਿਆਸਤ ਵੱਲੋਂ ਰਖ੍ਯਾ ਦਾ ਅਧਿਕਾਰੀ ਨਹੀਂ ਹੁੰਦਾ ਸੀ। ੯ ਦੇਖੋ, ਈਮਾਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2259, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਮਾਨ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਅਮਾਨ : ਇਹ ਸ਼ਹਿਰ ਜਾਰਡਨ ਦੀ ਰਾਜਧਾਨੀ ਹੈ ਜੋ ਹਿਜਾਜ਼ ਨੂੰ ਜਾਣ ਵਾਲੇ ਰੇਲ-ਮਾਰਗ ਉੱਤੇ ਮ੍ਰਿਤ ਸਾਗਰ ਤੋਂ 40 ਕਿ.ਮੀ. ਉੱਤਰ-ਪੂਰਬ ਅਤੇ ਯੋਰੋਸ਼ਲਮ ਤੋਂ 80 ਕਿ.ਮੀ. ਪੂਰਬ-ਉੱਤਰ-ਪੂਰਬ ਵੱਲ ਵਾਕਿਆ ਹੈ। ਜਾਰਡਨ ਦੇ ਬਾਕੀ ਸ਼ਹਿਰਾਂ ਨੂੰ ਇਥੋਂ ਕੱਚੀਆਂ ਸੜਕਾਂ ਜਾਂਦੀਆਂ ਹਨ।
ਇਹ ਇਕ ਬਹੁਤ ਪੁਰਾਣਾ ਸ਼ਹਿਰ ਹੈ। ਰਵਾਇਤ ਹੈ ਕਿ ਹਜ਼ਰਤ ਲੂਤ ਦੀ ਇਕ ਲੜਕੀ ਨੂੰ ਆਪਣੇ ਚਾਚੇ ਤੋਂ ਇਕ ਲੜਕਾ ਜਨਮਿਆ ਸੀ ਜਿਸ ਦਾ ਨਾਂ ਅਮਾਨ ਰੱਖਿਆ ਗਿਆ ਸੀ। ਉਸੇ ਦੇ ਨਾਂ ਤੇ ਅਮਾਨ ਸ਼ਹਿਰ ਵਸਿਆ ਅਤੇ ਅਮਾਨੀਆ ਦੀ ਰਾਜਧਾਨੀ ਬਣਾਇਆ ਗਿਆ ਸੀ। ਹੁਣ ਇਹ ਤਿੰਨ ਘਾਟੀਆਂ ਅਤੇ ਨਾਲ ਦੀਆਂ ਪਹਾੜੀਆਂ ਉੱਤੇ ਫੈਲਿਆ ਹੋਇਆ ਹੈ।
ਅਮਾਨ ਸ਼ਹਿਰ ਨੂੰ ਜੋਲ ਅਤੇ ਡੇਵਿਡ ਨੇ ਘੇਰਾ ਪਾ ਕੇ ਜਿੱਤਿਆ ਅਤੇ ਉਜਾੜਿਆ ਸੀ। ਟਾਲਮੀ '285-246 ਈ.ਪੂ.) ਨੇ ਇਸ ਨੂੰ ਫਿਰ ਵਸਾ ਕੇ ਇਸ ਦਾ ਨਾਂ ਫ਼ਿਲਾਡੈਲਫ਼ੀਆ ਰੱਖਿਆ। ਰੋਮਨ ਸਮਿਆਂ ਵਿਚ ਇਹ ਬਹੁਤ ਵਧੀਆ ਅਤੇ ਇਥੇ ਕਈ ਸਰਕਾਰੀ ਇਮਾਰਤਾਂ ਨਵੀਆਂ ਬਆਈਆਂ ਗਈਆਂ। ਇਨ੍ਹਾਂ ਵਿਚੋਂ ਇਕ ਬਹੁਤ ਵਧੀਆ ਥੀਏਟਰ ਵਾਲੀ ਇਮਾਰਤ ਅਜੇ ਵੀ ਮੌਜੂਦ ਹੈ।
ਅਰਬਾਂ ਦੀ ਜਿੱਤ ਪਿੱਛੋਂ ਇਸ ਦਾ ਪੁਰਾਣਾ ਨਾਂ ਅਮਾਨ ਫਿਰ ਰੱਖਿਆ ਗਿਆ। ਫਿਰ ਇਹ ਹੌਲੀ ਹੌਲੀ ਘਟਣ ਲੱਗ ਗਿਆ। ਇਥੋਂ ਤੱਕ ਕਿ 1921 ਈ. ਵਿਚ ਜਦ ਇਸ ਨੂੰ ਟ੍ਰਾਂਸ-ਜਾਰਡਨ ਦੀ ਰਾਜਧਾਨੀ ਬਣਾਇਆ ਗਿਆ ਤਾਂ ਇਹ ਕੇਵਲ ਇਕ ਪਿੰਡ ਦੀ ਹੈਸੀਅਤ ਵਿਚ ਸੀ। ਇਸ ਤੋਂ ਪਿੱਛੋਂ ਇਹ ਵਧਣ ਫੁੱਲਣ ਲੱਗ ਗਿਆ। ਇਥੇ ਕਈ ਨਵੀਆਂ ਇਮਾਰਤਾਂ ਬਦਾਈਆਂ ਗਈਆਂ ਅਤੇ ਸ਼ਹਿਰ ਤੋਂ ਪੂਰਬ ਵੱਲ ਇਕ ਪਠਾਰ ਉਤੇ ਹਵਾਈ ਜਹਾਜ਼ਾਂ ਦਾ ਇਕ ਅੱਡਾ ਬਣਾਇਆ ਗਿਆ। ਸੰਨ 1946 ਵਿਚ ਇਹ ਇਕ ਨਵੇਂ ਹਾਸ਼ਮੀ-ਰਾਜ, ਜਾਰਡਨ ਦੀ ਰਾਜਧਾਨੀ ਬਣ ਗਿਆ।
ਸ਼ਹਿਰ ਵਿਚ ਦੋ ਕਾਲਜ ਅਤੇ ਤਿੰਨ ਸ਼ਾਹੀ ਮਹਿਲ ਹਨ। ਫ਼ਲਸਤੀਨ ਵਿਚੋਂ ਸ਼ਰਨਾਰਥੀ ਆਉਣ ਕਾਰਨ ਇਥੋਂ ਦੀ ਵਸੋਂ ਬਹੁਤ ਵਧ ਗਈ ਹੈ।
ਆਬਾਦੀ-1,444,400 (1991)
31˚ 51' ਉ. ਵਿਥ. ; 35˚ 57' ਪੂ. ਲੰਬ.
ਹ. ਪੁ.- ਐਵ. ਐਨ. ; ਐਨ. ਬ੍ਰਿ. ਮਾ. 1 : 344; ਬਿਲਾਦਿ ਫ਼ਲਸਤੀਨ ਵਸਾਸ-ਅਨੁਵਾਦਕ ਸੱਯਦ ਹਾਸ਼ਮੀ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no
ਅਮਾਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਮਾਨ, ਫ਼ਾਰਸੀ / ਇਸਤਰੀ ਲਿੰਗ : ਪਨਾਹ, ਹਿਫ਼ਾਜ਼ਤ, ਸਲਾਮਤੀ, ਬਚਾਉ, ਅਮਾਨਤ, (ਲਾਗੂ ਕਿਰਿਆ : ਦੇਣਾ, ਮੰਗਣਾ, ਮਿਲਣਾ, ਰੱਖਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-20-06, ਹਵਾਲੇ/ਟਿੱਪਣੀਆਂ:
ਅਮਾਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਮਾਨ, ਪੁਲਿੰਗ : ਈਮਾਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-20-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First