ਅਮਰ ਸਿੰਘ ਥਾਪਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮਰ ਸਿੰਘ ਥਾਪਾ : ਨੇਪਾਲੀ ਜਰਨੈਲ, ਨੇਪਾਲ ਦੇ ਪ੍ਰਧਾਨ ਮੰਤਰੀ ਭੀਮ ਸੈਨ ਥਾਪਾ ਦਾ ਪੁੱਤਰ ਸੀ। 1794 ਵਿਚ ਇਸ ਨੇ ਕੁਮਾਊਂ ਉਪਰ ਕਬਜ਼ਾ ਕਰਕੇ ਗੋਰਖਾ ਰਾਜ ਨੂੰ ਪੱਛਮ ਵੱਲ ਵਧਾਉਣਾ ਸ਼ੁਰੂ ਕੀਤਾ। ਇਸ ਨੇ ਗੰਗਾ ਅਤੇ ਜਮੁਨਾ ਵਿਚਕਾਰ ਗੜ੍ਹਵਾਲ ਰਾਜ ਨੂੰ ਆਪਣੇ ਅਧੀਨ ਕਰ ਲਿਆ। 1805 ਵਿਚ ਇਹ ਜਮੁਨਾ ਦਰਿਆ ਪਾਰ ਕਰ ਗਿਆ ਅਤੇ ਇਸ ਨੇ ਜਮੁਨਾ-ਸਤਲੁਜ ਵਿਚਕਾਰ ਆਉਂਦੀਆਂ ਸ਼ਿਮਲਾ ਪਹਾੜੀ ਦੀਆਂ ਰਿਆਸਤਾਂ ਲੁੱਟ ਲਈਆਂ। ਬਿਲਾਸਪੁਰ (ਕਹਿਲੂਰ) ਦੇ ਰਾਜੇ ਨੇ ਕਾਂਗੜਾ ਪਹਾੜੀਆਂ ਉਪਰ ਆਪਣਾ ਅਧਿਕਾਰ ਜਮਾਉਣ ਲਈ ਸੰਸਾਰ ਚੰਦ (ਕਾਂਗੜਾ) ਵਿਰੁਧ ਅਮਰ ਸਿੰਘ ਤੋਂ ਸਹਾਇਤਾ ਮੰਗੀ। ਅਮਰ ਸਿੰਘ ਦੇ ਅੱਗੇ ਵਧਣ ਦੀਆਂ ਖਬਰਾਂ ਸੁਣ ਕੇ ਸੰਸਾਰ ਚੰਦ ਨੇ ਬਿਲਾਸਪੁਰ ਦਾ ਘੇਰਾ ਚੁਕ ਲਿਆ ਅਤੇ ਪਿੱਛੇ ਹਟ ਗਿਆ। ਅਮਰ ਸਿੰਘ ਬਿਨਾਂ ਕਿਸੇ ਰੋਕ ਦੇ ਸਤਲੁਜ ਅਤੇ ਬਿਆਸ ਦਰਿਆ ਪਾਰ ਕਰ ਗਿਆ ਅਤੇ ਮਈ 1806 ਵਿਚ ਮਹਲ ਮੋਰੀਆਂ ਵਿਖੇ ਉਸ ਨੇ ਸੰਸਾਰ ਚੰਦ ਨੂੰ ਹਰਾ ਦਿੱਤਾ। ਫਿਰ ਇਸਨੇ ਕਾਂਗੜਾ ਕਿਲੇ ਦਾ ਘੇਰਾ ਘੱਤਿਆ। ਕਾਂਗੜੇ ਦੇ ਰਾਜੇ ਨੇ ਮਹਾਰਾਜਾ ਰਣਜੀਤ ਸਿੰਘ ਪਾਸੋਂ ਸਹਾਇਤਾ ਦੀ ਯਾਚਨਾ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਗੋਰਖਿਆਂ ਨੂੰ ਭਜਾ ਦਿੱਤਾ ਪਰੰਤੂ ਕਾਂਗੜਾ ਕਿਲੇ ਉਪਰ ਆਪ ਕਬਜ਼ਾ ਕਰ ਲਿਆ। ਪਿੱਛੇ ਹੱਟ ਦੇ ਅਮਰ ਸਿੰਘ ਨੇ ਸ਼ਿਮਲਾ ਨੇੜੇ ਅਰਕੀ ਵਿਖੇ ਆਪਣਾ ਟਿਕਾਣਾ ਬਣਾ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਵਿਰੁੱਧ ਇਸਨੇ ਫਰੰਗੀਆਂ ਤੋਂ ਸਹਾਇਤਾ ਪ੍ਰਾਪਤੀ ਲਈ ਯਤਨ ਕੀਤੇ ਪਰੰਤੂ ਭਾਰਤ ਵਿਚ ਬਰਤਾਨਵੀ ਸ਼ਾਸਕਾਂ ਨੇ ਇਸ ਦੀ ਬੇਨਤੀ ਵੱਲ ਧਿਆਨ ਨਾ ਦਿੱਤਾ। 1814-16 ਦੀ ਗੋਰਖਾ ਜੰਗ ਸਮੇਂ ਅਮਰ ਸਿਘ ਨੇ ਰਣਜੀਤ ਸਿੰਘ ਪਾਸੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਮੰਗੀ ਪਰ ਮਹਾਰਾਜਾ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਤੇ ਅਮਰ ਸਿੰਘ ਨੇ ਆਪਣੇ ਆਪ ਨੂੰ ਬਰਤਾਨਵੀ ਸ਼ਾਸਕਾਂ ਦੇ ਹਵਾਲੇ ਕਰ ਦਿੱਤਾ। ਇਸ ਤੇ ਇਸਨੂੰ ਬਿਨਾਂ ਕਿਸੇ ਨੁਕਸਾਨ ਦੇ ਨੇਪਾਲ ਜਾਣ ਦੀ ਆਗਿਆ ਦੇ ਦਿੱਤੀ ਗਈ


ਲੇਖਕ : ਹ. ਰ. ਗ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1039, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.