ਅਪਰਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਪਰਸ. ਸੰਗ੍ਯਾ—ਜੋ ਸਪਰਸ਼ ਨਹੀਂ ਕਰਦਾ. ਧਾਤੁ ਆਦਿ ਨੂੰ ਨਾ ਛੁਹਣ ਦਾ ਜਿਸ ਨੇ ਵ੍ਰਤ ਧਾਰਿਆ ਹੈ. “ਸੋਮਪਾਕ ਅਪਰਸ ਉਦਿਆਨੀ.” (ਬਾਵਨ) ੨ ਜੋ ਆਪਣੇ ਮਨ ਨੂੰ ਵਿਕਾਰਾਂ ਦੇ ਸੰਗ ਤੋਂ ਅਲਗ ਰਖਦਾ ਹੈ. ਜੋ ਕੁਕਰਮਾਂ ਨੂੰ ਛੂਹਦਾ ਨਹੀਂ. “ਨਾਨਕ ਕੋਟਿ ਮਧੇ ਕੋ ਐਸਾ ਅਪਰਸ.” (ਸੁਖਮਨੀ) ੩ ਸੰ. अस्पृश्य—ਅਸੑਪ੍ਰਿਸ਼੍ਯ. ਵਿ—ਨਾ ਛੁਹਣ ਯੋਗ੍ਯ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਪਰਸ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅਪਰਸ: ਹਿੰਦੂ ਸਾਧੂਆਂ ਦਾ ਇਕ ਅਜਿਹਾ ਵਰਗ ਜੋ ਕਿਸੇ ਨਾਲ ਛੋਹੰਦੇ ਨਹੀਂ , ਖ਼ਾਸ ਕਰ ਧਾਤਾਂ ਨੂੰ ਛੋਹਣ ਤੋਂ ਬਚਦੇ ਰਹਿੰਦੇ ਹਨ। ਸਾਧੂ ਤੋਂ ਇਲਾਵਾ ਗ੍ਰਿਹਸਥੀਆਂ ਵਿਚ ਵੀ ਇਹ ਬਿਰਤੀ ਵੇਖੀ ਗਈ ਹੈ। ਸਿੱਖ ਧਰਮ ਵਿਚ ਇਸ ਪ੍ਰਕਾਰ ਦੇ ਭਰਮ ਜਾਂ ਵਹਿਮ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ। ਗੁਰਬਾਣੀ ਅਨੁਸਾਰ ਸੱਚੇ ਅਰਥਾਂ ਵਿਚ ‘ਅਪਰਸ’ (ਅਸਪਰਸ਼) ਉਹ ਹੈ ਜੋ ਆਪਣੀਆਂ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਅਤੇ ਜੋ ਆਪਣੇ ਆਪ ਨੂੰ ਪਾਪਾਚਾਰ ਤੋਂ ਦੂਰ ਰਖਦਾ ਹੈ। ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਵਿਚ ਅਜਿਹੇ ਸਾਧਕ (ਅਪਰਸ) ਦੇ ਸਹੀ ਰੂਪ ਨੂੰ ਚਿਤਰਦਿਆਂ ਦਸਿਆ ਹੈ ਕਿ ਅਜਿਹਾ ਅਪਰਸ ਕਰੋੜਾਂ ਵਿਚੋਂ ਕੋਈ ਇਕ ਹੁੰਦਾ ਹੈ—ਨਾਨਕ ਕੋਟਿ ਮਧੇ ਕੋ ਐਸਾ ਅਪਰਸ। (ਗੁ.ਗ੍ਰੰ.274)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਅਪਰਸ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਪਰਸ (ਸੰ.। ਹਿੰਦੀ ਅ=ਨਾ, ਪਰਸ=ਛੋਹਵੇ। ਸੰਸਕ੍ਰਿਤ ਸਪਰੑਸ਼) ਦੂਸਰੇ ਨਾਲ ਅਪਣੇ ਲੀੜੇ ਨਾ ਛੋਹਣ ਵਾਲਾ। ਯਥਾ-‘ਸੋਮਪਾਕ ਅਪਰਸ ਉਦਿਆਨੀ’ (ਸੋਮ ਪਾਕ) ਅਪਣੀ ਹਥੀਂ ਪ੍ਰਸ਼ਾਦ ਪਕਾਉਣ ਵਾਲਾ ਤੇ (ਦੂਜੇ ਨਾਲ) ਨਾ ਛੋਹਣ ਵਾਲਾ ਤੇ ਉਜਾੜ ਵਿਚ ਰਹਿਣ ਵਾਲਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First