ਅਧਿਕਾਰ-ਪੱਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਧਿਕਾਰ-ਪੱਤਰ [ਨਾਂਪੁ] ਕਿਸੇ ਅਧਿਕਾਰ ਦੀ ਪ੍ਰਾਪਤੀ ਲਈ ਜਾਰੀ ਹੋਇਆ ਪੱਤਰ, ਅਥਾਰਟੀ ਲੈਟਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਧਿਕਾਰ-ਪੱਤਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bill of rights_ਅਧਿਕਾਰ-ਪੱਤਰ: ਅੰਗਰੇਜ਼ੀ ਸੰਵਿਧਾਨਕ ਕਾਨੂੰਨ ਵਿਚ 1689 ਦਾ ਫ਼ੈਸਲਾ ਅਥਵਾ ਰਾਜ਼ੀਨਾਮਾ।

       ਇਹ ਅੰਗਰੇਜ਼ੀ ਸੁਤੰਤਰਤਾ ਦੇ ਚਾਰ ਚਾਰਟਰਾਂ ਵਿਚੋਂ ਇਕ ਅਹਿਮ ਚਾਰਟਰ ਹੈ, ਜਿਸ ਵਿਚ ਮੈਗਨਾ ਕਾਰਟਾ, ਦ ਪਟੀਸ਼ਨ ਆਫ਼ ਰਾਈਟਸ (1628) ਅਤੇ ਹੇਬੀਅਸ ਕਰੋਪਸ ਐਕਟ (1629) ਦੇ ਸਿਧਾਂਤਾਂ ਨੂੰ ਪ੍ਰਵਿਧਾਨਕ ਰੂਪ ਵਿਚ ਬਿਆਨ ਕੀਤਾ ਗਿਆ ਹੈ।

       ਇੰਗਲੈਂਡ ਵਿਚ ਹਾਊਸ ਔਫ਼ ਲਾਰਡਜ਼ ਅਤੇ ਕਾਮਨਜ਼ ਦੁਆਰਾ ਪ੍ਰਿੰਸ ਅਤੇ ਪ੍ਰਿੰਸੈਸ ਔਫ਼ ਔਰੇਂਜ ਨੂੰ ਦਿੱਤਾ ਗਿਆ ਐਲਾਨਨਾਮਾ। ਸੰਨ 1688 ਵਿਚ ਇਸ ਨੂੰ ਐਕਟ ਦਾ ਰੂਪ ਦਿੱਤਾ ਗਿਆ। ਸਟੂਅਰਟ ਖ਼ਾਨਦਾਨ ਦੇ ਅਣਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਕੰਮਾਂ ਦਾ ਜ਼ਿਕਰ ਕਰਨ ਉਪਰੰਤ ਇਸ ਦੁਆਰਾ ਕਾਨੂੰਨ ਬਣਾਇਆ ਗਿਆ ਕਿ:-

(i)    ਮੁਅਤਲੀ ਦਾ ਅਧਿਕਾਰ ਜਦ ਕਰਾਉਨ ਦੁਆਰ ਪਾਰਲੀਮੈਂਟ ਦੀ ਅਨੁਮਤੀ ਤੋਂ ਬਿਨਾਂ ਵਰਤਿਆ ਜਾਵੇ ਤਾਂ ਗ਼ੈਰ-ਕਾਨੂੰਨੀ ਹੋਵੇਗਾ;

(ii)    ਜਿਵੇਂ ਪਹਿਲਾਂ ਨਿਆਂ ਦੇਣ ਦੀ ਸ਼ਕਤੀ ਸੀ ਉਹ ਗ਼ੈਰ ਕਾਨੂੰਨੀ ਹੋਵੇਗਾ;

(iii)   ਫ਼ਰਮਾਨ ਦੁਆਰਾ ਧਨ ਦੀ ਉਗਰਾਹੀ ਨਹੀਂ ਕੀਤੀ ਜਾਵੇਗੀ;

(iv)   ਰਿਆਇਆ ਨੂੰ ਕਰਾਊਨ ਅੱਗੇ ਅਰਜ਼ੀ ਦੇਣ ਦਾ ਅਧਿਕਾਰ ਹੋਵੇਗਾ ਅਤੇ ਇਸ ਤਰ੍ਹਾਂ ਅਰਜ਼ੀ ਦੇਣ ਲਈ ਸਭ ਕੁਮਿਟਮੈਟਸ ਗ਼ੈਰ-ਕਾਨੂੰਨੀ ਹੋਣਗੀਆਂ;

(v)   ਸੰਸਦ ਦੀ ਅਨੁਮਤੀ ਤੋਂ ਬਿਨਾਂ ਅਮਨ ਚੈਨ ਦੇ ਦੌਰਾਨ ਸਥਾਈ ਫ਼ੌਜ ਖੜੀਕਰਨਾ ਜਾਂ ਕਾਇਮ ਰਖਣਾ ਗ਼ੈਰ ਕਾਨੂੰਨੀ ਹੋਵੇਗਾ;

(vi)   ਸੰਸਦ ਵਿਚ ਭਾਸ਼ਣ ਦੀ ਆਜ਼ਾਦੀ ਹੋਵੇਗੀ;

(vii)  ਵੱਡੀ ਜ਼ਮਾਨਤਮੰਗੀ ਜਾਵੇ ਅਤੇ ਬਹੁਤ ਜ਼ਿਆਦਾ ਜੁਰਮਾਨੇ ਨ ਕੀਤੇ ਜਾਣ ਅਤੇ

(viii)  ਤਖ਼ਤ ਦੀ ਵਿਰਾਸਤ ਲਈ ਪ੍ਰੋਟੈਸਟੈਂਟ ਹੋਣ ਦਾ ਉਪਬੰਧ ਕੀਤਾ ਜਾਵੇ।

       ਸੰਯੁਕਤ ਰਾਜ ਅਮਰੀਕਾ ਦੀਆਂ ਮੂਲ ਸੰਵਿਧਾਨਕ ਸੋਧਾਂ (1791) ਨੂੰ ਵੀ ਇਸ ਹੀ ਨਾਂ ਨਾਲ (ਬਿਲ ਆਫ਼ ਰਾਈਟਸ) ਯਾਦ ਕੀਤਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.