ਅਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਣ. ਸੰ. अण्. ਧਾ—ਸ਼ਬਦ ਕਰਨਾ. ਜਿਉਂਦੇ ਰਹਿਣਾ. ਬਲਵਾਂਨ ਹੋਣਾ। ੨ ਸੰ. अन्—ਅਨ. ਕ੍ਰਿ. ਵਿ—ਬਿਨਾ. ਬਗ਼ੈਰ. “ਬੰਧਨ ਸਉਦਾ ਅਣਬੀਚਾਰੀ.” (ਆਸਾ ਅ: ਮ: ੧) ੩ ਦੇਖੋ, ਅਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਣ, ਅਗੇਤਰ : ਅਭਾਵ ਯਾ ਉਲਟ ਦੱਸਣ ਵਾਲੀ ਅਗੇਤਰ, ਜਿਵੇਂ ਅਣਧੋਤਾ, ਅਣਡਿੱਠਾ ਵਿਚ

–ਅਣਉਤਪੱਤ, ਵਿਸ਼ੇਸ਼ਣ : ਜਿਸ ਦੀ ਉਤਪਤੀ ਨਹੀਂ ਹੋਈ, ਨਾ ਜੰਨਿਆ, ਨਜੰਮਾ ਸੁੱਤੇ ਪਰਕਾਸ਼, ਅਸਇਆ

–ਅਣਆਖਿਆ, ਵਿਸ਼ੇਸ਼ਣ : ਜੋ ਆਖਿਆ ਨਾ ਗਿਆ ਹੋਵੇ, ਅਣਕਿਹਾ

–ਅਣਸਾਧਿਆ, ਵਿਸ਼ੇਸ਼ਣ : ਜੋ ਸਾਧਿਆ ਹੋਇਆ ਨਾ ਹੋਵੇ, ਅਣਸਿੱਧ, ਨਾ ਕੀਤਾ, ਨਾ ਸਿਰੇ ਚੜ੍ਹਿਆ

–ਅਣਸਿੱਖਿਆ, ਵਿਸ਼ੇਸ਼ਣ : ਜਿਸ ਨੇ ਕੁਝ ਸਿੱਖਿਆ ਨਹੀਂ, ਅਣਪੜ੍ਹ, ਅੱਲ੍ਹੜ, ਜੋ ਸਿੱਖਿਆ ਨਹੀਂ ਗਿਆ

–ਅਣਸੁਣਿਆ, ਵਿਸ਼ੇਸ਼ਣ : ਜੋ ਸੁਣਿਆ ਨਾ ਗਿਆ ਹੋਵੇ

–ਅਣਸੁਣਿਆ ਕਰਨਾ, ਅਣਸੁਣੀ ਕਰਨਾ,  ਵਿਸ਼ੇਸ਼ਣ / ਮੁਹਾਵਰਾ : ਕੋਈ ਗੱਲ ਸੁਣ ਕੇ ਉਸ ਵੱਲੋਂ ਬੇਪਰਵਾਹ ਹੋ ਰਹਿਣਾ, ਧਿਆਨ ਨਾ ਦੇਣਾ, ਚਿਤੋਂ ਟਾਲ ਦੇਣਾ

–ਅਣਹੱਕ, ਕਿਰਿਆ ਵਿਸ਼ੇਸ਼ਣ / ਪੁਲਿੰਗ : ਅਕਾਰਣ, ਬੇਸਬੱਬ, ਬੇਨਿਆਈਂ

–ਅਣਹੱਕੀ, ਵਿਸ਼ੇਸ਼ਣ : ਅਨਿਆਂ ਵਾਲੀ, ਝੂਠ, ਅਜੋਗ, ਧਿਙਾਣੀ, ਧਿਙਾਣੇ ਦੀ

–ਅਣਹੁੰਦਾ, ਵਿਸ਼ੇਸ਼ਣ : ਜੋ ਹੋਂਦ ਵਿਚ ਨਾ ਹੋਵੇ, ਜੋ ਅਵਸਥਾ ਅਨੁਸਾਰ ਨਾ ਹੋਵੇ, ਨਾਵਾਜਬ, ਬੇਮੌਕਾ, ਅਕਾਰਣ, ਨਾ ਢੁੱਕਦਾ, ਨਾ ਬਣਦਾ

–ਅਣਹੋਈ, ਵਿਸ਼ੇਸ਼ਣ  : ਜੋ ਹੋਈ ਜਾਂ ਵਾਪਰੀ ਨਾ ਹੋਵੇ, ਝੂਠੀ, ਬੇਸਬਬ, ਇਸਤਰੀ : ਉਹ ਗੱਲ ਜੋ ਹੋ ਸਕਣ ਵਾਲੀ ਨਾ ਹੋਵੇ

–ਅਣਹੋਈਆਂ ਕਰ ਦੱਸਣਾ, ਮੁਹਾਵਰਾ : ਅਸੰਭਵ ਕੰਮ ਕਰ ਦਿਖਾਉਣਾ

–ਅਣਹੋਈਆਂ ਗੱਲਾਂ ਕਰਨਾ, ਮੁਹਾਵਰਾ : ਐਵੇਂ ਦੋਸ਼ ਲਾਉਣਾ, ਨਾ ਹੋ ਸਕਣ ਜਾਂ ਨਾ ਮੰਨਣ ਜੋਗ ਜਾਂ ਅਸੰਭਵ ਦਾ ਕਥਨ ਕਰਨਾ, ਅਤਿਕਥਨੀ ਕਰਨਾ

–ਅਣਹੋਣੀ, ਵਿਸ਼ੇਸ਼ਣ : ਨਾ ਹੋਣ ਵਾਲੀ ਗੱਲ, ਜੋ ਨਾ ਹੋ ਸਕੇ, ਅਸੰਭਵ, ਅਨੋਖੀ, ਅਚਰਜ

–ਅਣਹੋਂਦ, ਇਸਤਰੀ ਲਿੰਗ : ਹੋਂਦ ਦਾ ਅਭਾਵ, ਕਿਸੇ ਚੀਜ਼ ਦੇ ਨਾ ਹੋਣ ਦਾ ਭਾਵ, ਥੁੜ, ਟੋਟ, ਘਾਟ, ਤੋੜਾ

–ਅਣਹੋਂਦਾ, ਵਿਸ਼ੇਸ਼ਣ : ਜਿਸ ਦੇ ਪਾਸ ਕੁਝ ਨਾ ਹੋਵੇ, ਨਿਰਧਨ, ਗ਼ਰੀਬ, ਅਣਪੁਜਦਾ

–ਅਣਕੱਟਿਆ, ਵਿਸ਼ੇਸ਼ਣ : ਨਾ ਕੱਟਿਆ ਹੋਇਆ

–ਅਣਖਾਧਾ, ਵਿਸ਼ੇਸ਼ਣ : ਨਾ ਖਾਧਾ ਹੋਇਆ

–ਅਣਗਿਣਤ, ਵਿਸ਼ੇਸ਼ਣ : ਜੋ ਗਿਣਿਆ ਨਹੀਂ ਜਾ ਸਕਦਾ, ਜੋ ਗਿਣਿਆ ਨਹੀਂ ਗਿਆ, ਬੇਸ਼ੁਮਾਰ, ਬੇਅੰਤ

–ਅਣਗਿਣਿਆ, ਵਿਸ਼ੇਸ਼ਣ : ਜੋ ਗਿਣਿਆ ਨਹੀਂ ਗਿਆ

–ਅਣਗਿਤਾ, ਪੋਠੋਹਾਰੀ / ਵਿਸ਼ੇਸ਼ਣ : ੧. ਜੋ ਗਿਣਿਆ ਨਹੀਂ ਜਾ ਸਕਦਾ, ਬੇਸ਼ੁਮਾਰ, ਬੇਅੰਤ, ੨. ਬਗੈਰ ਗਿਣਨ ਦੇ

–ਅਣਘੜ, ਅਣਘੜਤ, ਅਣਘੜਿਆ, ਵਿਸ਼ੇਸ਼ਣ : ਨਾ ਘੜਿਆ ਹੋਇਆ, ਚੰਗੀ ਤਰ੍ਹਾਂ ਨਾ ਬਣਿਆ ਹੋਇਆ, ਬੇਡੌਲ, ਅਣਸਿੱਧ

–ਅਣਘੜਤ ਗੱਲਾਂ ਕਰਨਾ, ਮੁਹਾਵਰਾ : ਬੇਤੁਕੀਆਂ ਮਾਰਨਾ ਜਾਂ ਚਲਾਉਣਾ, ਮੌਕੇ ਮੁਤਾਬਕ ਗੱਲ ਨਾ ਕਰਨਾ

–ਅਣਚਾਰੀ, ਸੰਸਕ੍ਰਿਤੀ (ਅਨਾਚਾਰਿਨ) / ਵਿਸ਼ੇਸ਼ਣ : ਆਚਾਰ-ਹੀਣ, ਬੁਰੇ ਚਾਲ ਚਲਨ ਵਾਲਾ, ਬਦ-ਚਲਨ

–ਅਣਚਿੱਤ, ਵਿਸ਼ੇਸ਼ਣ : ਜਿਸ ਦਾ ਚਿੱਤ ਠਿਕਾਣੇ ਨਹੀਂ, ਬੇਦਿਲਾ

–ਅਣਛਾਣਿਆ, ਵਿਸ਼ੇਸ਼ਣ : ਨਾ ਛਾਣਿਆ ਹੋਇਆ, ਨਾ ਪੁਣਿਆ ਹੋਇਆ

–ਅਣਛਾਤਾ, ਵਿਸ਼ੇਸ਼ਣ : ਅਣਛਾਣਿਆ, ਅਣਪੁਣਿਆ

–ਅਣਛਿੱਲਿਆ, ਵਿਸ਼ੇਸ਼ਣ : ਜੋ ਛਿੱਲਿਆ ਨਹੀਂ ਗਿਆ, ਜਿਸ ਦਾ ਛਿਲਕਾ ਨਾ ਲਾਹਿਆ ਹੋਵੇ

–ਅਣਛੁਹ, ਵਿਸ਼ੇਸ਼ਣ : ਜੋ ਛੁਹਿਆ ਨਹੀਂ ਗਿਆ, ਅਣਲੱਗ, ਨਾ ਸ਼ੁਰੂ ਕੀਤਾ ਹੋਇਆ, ਨਵਾਂ, ਕੋਰਾ

–ਅਣਛੁਬਾ, ਵਿਸ਼ੇਸ਼ਣ : ਜਿਸ ਨੂੰ ਸ਼ੁਰੂ ਨਹੀਂ ਕੀਤਾ ਗਿਆ, ਨਾ ਛੋਹਿਆ ਗਿਆ, ਨਾ ਫੜਿਆ ਗਿਆ, ਜਿਸ ਨੂੰ ਹੱਥ ਨਹੀਂ ਲੱਗਾ

–ਅਣਜਾਣ, ਵਿਸ਼ੇਸ਼ਣ / ਪੁਲਿੰਗ : ਜੋ ਕੁਝ ਨਹੀਂ ਜਾਣਦਾ, ਅਞਾਣਾ, ਅਗਿਆਨੀ, ਅਗਿਆਤ, ਅਹਿਮਕ, ਜਾਲ੍ਹ, ਜਾਹਲ, ਮੂਰਖ, ਬੇਖ਼ਬਰ, ਸਿੱਧਾ, ਭੋਲਾ, ਮਾਸੂਮ, ਬੇਸਮਝ, ਨਾ ਵਾਕਫ, ਓਪਰਾ, ਪਰਦੇਸੀ, ਨਾ ਵਾਕਫ ਆਦਮੀ, ਨਾ ਜਾਣਦਾ ਮਨੁੱਖ

–ਅਣਜਾਣਪੁਣਾ, ਪੁਲਿੰਗ : ਮੂਰਖਤਾਈ, ਜਹਾਲਤ, ਬੇਅਕਲੀ

–ਅਣਜਾਣ ਬਣਨਾ, ਮੁਹਾਵਰਾ : ਜਾਣ ਬੁੱਝ ਕੇ ਬੇਖ਼ਬਰ ਬਣਨਾ, ਨਾ ਜਾਣਨ ਦਾ ਬਹਾਨਾ ਕਰਨਾ, ਜਾਣਦਿਆਂ ਹੋਇਆ ਵੀ ਇਹ ਪਰਗਟ ਕਰਨਾ ਕਿ ਨਹੀਂ ਜਾਣਦਾ, ਯਮ੍ਹਲਾ ਹੋਣਾ ਜਾਂ ਬਣਨਾ

–ਅਣਜਾਣ ਵਿੱਦਿਆ, ਇਸਤਰੀ ਲਿੰਗ : ਅਨਾੜ੍ਹੀਪੁਣੇ ਵਾਲਾ ਕੰਮ, ਅੱਲ੍ਹੜਾਂ ਵਾਲੀ ਸਿਆਣਪ ਜਾਂ ਕਰਤੂਤ

–ਅਣਜਾਣ ਵਿੱਦਿਆ ਪ੍ਰਾਣਾਂ ਦਾ ਖੌ, ਅਖੌਤ : ਜਦੋਂ ਕੋਈ ਬੱਚਾ ਗ਼ਲਤੀ ਜਾਂ ਮੂਰਖਤਾ ਕਰ ਕੇ ਕੋਈ ਤਕਲੀਫ਼ ਉਠਾਏ ਤਾਂ ਕਹਿੰਦੇ ਹਨ

–ਅਣਜਾਣੂ, ਵਿਸ਼ੇਸ਼ਣ : ਜੋ ਨਹੀਂ ਜਾਣਦਾ, ਅਗਿਆਨੀ, ਓਪਰਾ, ਨਾ ਸਿਆਰੂ

–ਅਣਜੋੜ, ਵਿਸ਼ੇਸ਼ਣ : ਇਕਸਾਰਤਾ ਨਾ ਹੋਣ ਦੀ ਅਵਸਥਾ, ਮੇਲ ਨਾ ਹੋਣਾ, ਫੋਟਕ, ਅਣਬਣ, ਫੁਟ, ਪਾਟਕ, ਦੁਫੇੜ, ਬੇਇਤਫਾਕੀ

–ਅਣਡਿੱਠ, ਵਿਸ਼ੇਸ਼ਣ : ਜਿਸ ਨੂੰ ਵੇਖਿਆ ਨਹੀਂ ਗਿਆ, ਨਜ਼ਰ ਤੋਂ ਓਹਲੇ ਹੋਣ ਦਾ ਭਾਵ, ਜੋ ਦਿਸਦਾ ਨਹੀਂ, ਜਿਸ ਦਾ ਕੁਝ ਪਤਾ ਨਹੀਂ, ਅਦ੍ਰਿਸ਼ਟ, ਓਹਲੇ, ਪਾਹਲੇ, ਪਰੋਖੇ, ਗੁਪਤ, ਪੜਦੇ ਵਿਚ

–ਅਣਡਿੱਠ ਕਰਨਾ, (ਵੇਖ ਕੇ) ਮੁਹਾਵਰਾ : ਕਿਸੇ ਦੇ ਔਗੁਣਾਂ ਨੂੰ ਤੱਕ ਕੇ ਦੂਜੇ ਅੱਗੇ ਪਰਗਟ ਨਾ ਕਰਨਾ, ਵੇਖ ਕੇ ਅਣਜਾਣ ਬਣਨਾ, ਵੇਖ ਕੇ ਚੁੱਪ ਰਹਿਣਾ

–ਅਣਤਾਰੂ, ਵਿਸ਼ੇਸ਼ਣ : ਜਿਸ ਨੂੰ ਤਰਨ ਦੀ ਜਾਚ ਨਹੀਂ, ਜੋ ਤਰਨਾ ਨਾ ਜਾਣੇ, ਮਣਤਾਰੂ

–ਅਣਥੱਕ, ਵਿਸ਼ੇਸ਼ਣ : ਜੋ ਥੱਕੇ ਨਾ, ਮਿਹਨਤੀ, ਸਰਗਰਮ ਕਾਰਕੁਨ, ਕਿਰਿਆ ਵਿਸ਼ੇਸ਼ਣ : ਬਿਨਾਂ ਥੱਕਣ ਦੇ, ਲਗਾਤਾਰ

–ਅਣਦੇਖਿਆ, ਵਿਸ਼ੇਸ਼ਣ : ਜਿਸ ਨੂੰ ਅਜੇ ਵੇਖਿਆ ਨਹੀਂ, ਬੇਖ਼ਬਰੀ ਵਿਚ ਪਿਆ, ਗੁੱਝਾ, ਗੁਪਤ

–ਅਣਧੋਇਆ, ਅਣ ਧੋਤਾ, ਵਿਸ਼ੇਸ਼ਣ : ਨਾ ਧੋਤਾ ਹੋਇਆ, ਕੋਰਾ, ਮੈਲਾ

–ਅਣਧੋਈ, ਅਣਧੋਤੀ, ਇਸਤਰੀ ਲਿੰਗ : ਨਾ ਸਾਫ, ਮੈਲੀ, ਵਿਸ਼ੇਸ਼ਣ : ਜਿਸ (ਦਾਲ) ਦੇ ਧੋ ਕੇ ਛਿੱਲੜ ਨਾ ਲਾਹੇ ਹੋਣ, ਛਿੱਲੜਾਂ ਵਾਲੀ

–ਅਣਪਚ, ਪੁਲਿੰਗ : ਅਜੀਟਣ ਜਿਸ ਰੋਗ ਵਿਚ ਖਾਧਾ ਪੀਤਾ ਪਚਦਾ ਨਹੀਂ, ਬੇਹਜਮੀ, ਸੰਗ੍ਰਹਿਣੀ

–ਅਣਪੜ੍ਹ, ਵਿਸ਼ੇਸ਼ਣ : ਜੋ ਪੜ੍ਹਿਆ ਹੋਇਆ ਨਹੀਂ, ਓਮੀ, ਮੂਰਖ, ਅਣਜਾਣ

–ਅਣਪੜ੍ਹਿਆ, ਵਿਸ਼ੇਸ਼ਣ : ਜੋ ਪੜ੍ਹਿਆ ਹੋਇਆ ਨਹੀਂ, ਜੋ ਪੜ੍ਹਿਆ ਨਹੀਂ ਗਿਆ, ਬਿਨਾਂ ਪੜ੍ਹਨ ਦੇ, ਨੇਪਿਆ ਦਾ ਠੋਪਿਆ

–ਅਣਬਣ, ਇਸਤਰੀ ਲਿੰਗ : ਅਜੋੜ, ਵਿਗਾੜ, ਵੁਟ, ਫੋਰਕ, ਬਿਖਾਂਧ, ਵੈਰ, ਲੜਾਈ, ਬਖੇੜਾ, ਝਗੜਾ

–ਅਣਬਣਤ, ਇਸਤਰੀ ਲਿੰਗ : ਅਣਬਣ ਹੋਣ ਦਾ ਭਾਵ

–ਅਣਬਿਆਹਿਆ, ਵਿਸ਼ੇਸ਼ਣ : ਅਣਵਿਆਹਿਆ

–ਅਣਬਿੱਧ, ਵਿਸ਼ੇਸ਼ਣ : ਅਣਵਿਧ, ਅਣਸੱਲਾ, ਬੇਛੇਕ

–ਅਣਬੋਲ, ਵਿਸ਼ੇਸ਼ਣ : ਜੋ ਬੋਲ ਨਾ ਸਕੇ, ਕਿਰਿਆ ਵਿਸ਼ੇਸ਼ਣ : ਬਿਨ ਬੋਲੇ

–ਅਣਭਿੱਜ, ਵਿਸ਼ੇਸ਼ਣ : ਸੁੱਕਾ, ਜੋ ਭਿੱਜਿਆ ਨਾ ਹੋਵੇ, ਜਿਸ ਉੱਤੇ ਕੋਈ ਅਸਰ ਨਾ ਹੋਇਆ ਹੋਵੇ, ਅਭਿੱਜ, ਕੋਰਾ, ਨਿਰਮੋਹ

–ਅਣਭੋਲ, ਵਿਸ਼ੇਸ਼ਣ : ੧. ਨਾ ਭੁੱਲਣ ਵਾਲਾ, ੨. ਸਿੱਧਾ ਸਾਦਾ, ਭੋਲਾ, ਕਿਰਿਆ ਵਿਸ਼ੇਸ਼ਣ : ਸੁੱਤੇ ਸਿੱਧ, ਬਿਨਾਂ ਕਿਸੇ ਖ਼ਬਰ ਜਾਂ ਤ੍ਰੱਦਦ ਦੇ

–ਅਣਭੋਲ ਮਾਰਿਆ ਜਾਣਾ, ਮੁਹਾਵਰਾ : ਬਿਨਾਂ ਪਹਿਲੋਂ ਕੋਈ ਖ਼ਬਰ ਹੋਣ ਦੇ ਜਾਂ ਬੇਖ਼ਬਰੀ ਵਿਚ ਦਾਉ ਖਾ ਜਾਣਾ, ਨੁਕਸਾਨ ਉਠਾ ਜਾਣਾ, ਫਸ ਜਾਣਾ, ਘਾਟੇ ਵਿਚ ਰਹਿਣਾ

–ਅਣਮਣਾ, ਵਿਸ਼ੇਸ਼ਣ : ਸੁਸਤ, ਉਦਾਸ, ਚਿੰਤਾ ਕਰਨ ਵਾਲਾ, ਸੋਚਾਂ ਵਿਚ ਪਿਆ ਹੋਇਆ, ਬੇਦਿਲਾ, ਜਿਸ ਦਾ ਜੀ ਚੰਗਾ ਨਹੀਂ, ਰੋਗੀ, ਵੇਖੋ ‘ਉਨਮਨਾ’

–ਅਣਮਣਾਉਣਾ, ਕਿਰਿਆ ਸਕਰਮਕ: ਘਬਰਾਉਣਾ, ਬੇਦਿਲ ਹੋਣਾ, ਢੇਰੀ ਢਾਹੁਣਾ, ਕਿਰਿਆ ਅਕਰਮਕ :ਘਬਰਾਉਣਾ, ਬੇਦਿਲ ਕਰਨਾ, ਵਿਆਕੁਲ ਕਰਨਾ

–ਅਣਮਤਾ, ਵਿਸ਼ੇਸ਼ਣ / ਪੁਲਿੰਗ : ਜਿਸ ਦਾ ਕੋਈ ਧਰਮ ਨਾ ਹੋਵੇ, ਅਧਰਮੀ, ਬੇਅਸੂਲਾ

–ਅਣਮੁਕ, ਵਿਸ਼ੇਸ਼ਣ : ਜੋ ਨਾ ਮੁੱਕੇ, ਅਮੁੱਕ, ਜੋ ਖ਼ਤਮ ਨਾ ਹੋਵੇ

–ਅਣਮੁੱਲ, ਵਿਸ਼ੇਸ਼ਣ : ਜਿਸ ਦਾ ਮੁੱਲ ਨਾ ਪੈ ਸਕੇ, ਬਹੁਤ ਮੁੱਲ ਵਾਲਾ, ਅਮੋਲਕ, ਵੱਡਮੁੱਲਾ, ਬਿਨਾਂ ਮੁੱਲ, ਮੁਫ਼ਤ

–ਅਣਮੁੱਲਾ, ਵਿਸ਼ੇਸ਼ਣ : ੧. ਜਿਸ ਦਾ ਕੋਈ ਮੁੱਲ ਨਹੀਂ, ਮੁੱਲ ਬਾਝੋਂ, ਮੁਫ਼ਤ, ਸੀਂਦੀ; ੨. ਬਹੁਮੁੱਲਾ

–ਅਣਰਸ, ਵਿਸ਼ੇਸ਼ਣ / ਪੁਲਿੰਗ : ਜਿਸ ਵਿਚ ਰਸ ਨਾ ਹੋਵੇ, ਬੇਸੁਆਦ, ਜੋ ਮਨ ਨੂੰ ਨਾ ਭਾਵੇ, ਰੁੱਖਾ, ਫਿੱਕਾ

–ਅਣਰੱਖ, ਅਣਰੱਖਾ, ਵਿਸ਼ੇਸ਼ਣ : ਜੋ ਖਾਣ ਪੀਣ ਦਾ ਪਰਹੇਜ਼ ਨਾ ਰੱਖੇ, ਰੱਖ ਨਾ ਕਰਨ ਵਾਲਾ, ਜਿਸ ਦੀ ਰਾਖੀ ਨਾ ਹੋਵੇ, ਨਿਰਾਸਰਾ

–ਅਣਰੀਤ, ਇਸਤਰੀ ਲਿੰਗ : ਭੈੜੀ ਚਾਲ, ਬੁਰਾ ਦਸਤੂਰ, ਕੁਰਾਹ, ਕੁਰੀਤ, ਵੱਡਿਆਂ ਦੀ ਰੀਤ ਚਾਲ ਦਾ ਉਲਟ

–ਅਣਰੁਚ, ਵਿਸ਼ੇਸ਼ਣ : ਜਿਸ ਦੀ ਰੁਚੀ ਨਾ ਹੋਵੇ, ਜਿਸ ਵਿਚ ਰੁਚੀ ਨਾ ਬਣੇ, ਬੇਸੁਆਦ, ਜੋ ਮਨ ਨੂੰ ਨਾ ਭਾਵੇ, ਨਾ ਸੁਖਾਉਣ ਵਾਲਾ, ਨਾ ਪਚਿਆ ਹੋਇਆ

–ਅਣਰੁਚਦਾ, ਵਿਸ਼ੇਸ਼ਣ : ਜੋ ਚੰਗਾ ਨਾ ਲੱਗੇ, ਬੇਸੁਆਦਾ, ਨਾ ਸੁਖਾਂਦਾ

–ਅਣਲਿੱਪਿਆ, ਵਿਸ਼ੇਸ਼ਣ : ਜੋ ਲਿੱਪਿਆ ਨਹੀਂ, ਜੋ ਲਿਬਿਆ ਨਹੀਂ, ਅਣਪੋਚਿਆ ਜਿਸ ਤੇ ਲੇਪ ਨਹੀਂ ਚੜ੍ਹਿਆ, ਬੇਲੇਆ

–ਅਣਲਿੰਬਿਆ, ਵਿਸ਼ੇਸ਼ਣ : ਬੇ. ਲੇਆ ਅਣਪੋਚਿਆ

–ਅਣਲੋੜਾ, ਵਿਸ਼ੇਸ਼ਣ / ਪੁਲਿੰਗ : ਲੋੜ ਤੋਂ ਬਗੈਰ, ਬੇਲੋੜਾ

–ਅਣਵੱਟ, ਵਿਸ਼ੇਸ਼ਣ : ਨਾ ਬਦਲਿਆ, ਨਾ ਵੱਟਿਆ, ਵੱਟ ਬਗੈਰ

–ਅਣਵਿਆਹਿਆ, ਵਿਸ਼ੇਸ਼ਣ : ਨਾ ਵਿਆਹਿਆ ਹੋਇਆ, ਜਿਸ ਨੇ ਵਿਆਹ ਨਹੀਂ ਕੀਤਾ, ਛੜਾ, ਕੰਵਾਰਾ

–ਅਣਵਿੰਜ, ਵਿਸ਼ੇਸ਼ਣ: ਜਿਸ ਨੂੰ ਕਿਸੇ ਚੀਜ਼ ਦਾ ਹਿੱਸਾ ਨਾ ਮਿਲੇ, ਵੰਚਤ, ਵਾਂਝਿਆ

–ਅਣਵਿੱਧ, ਅਣਵਿੱਧਾ, ਵਿਸ਼ੇਸ਼ਣ : ਜਿਸ ਵਿਚ ਛੇਕ ਨਹੀਂ, ਜਿਸ ਵਿਚ ਛੇਕ ਨਾ ਕੀਤਾ ਜਾ ਸਕੇ, ਅਣ ਲੱਗ, ਕੁਆਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-12-30-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.