ਅਟੇਰਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਟੇਰਨ (ਨਾਂ,ਪੁ) ਹੱਥ ਦੀ ਅਰਧ ਘੁਮਾਓ ਜੁਗਤ ਨਾਲ ਚਰਖੇ ’ਤੇ ਕੱਤੀਆਂ ਸੂਤ ਦੀਆਂ ਛੱਲੀਆਂ (ਮੁਢਿਆਂ) ਤੋਂ ਅੱਟੀਆਂ ਬਣਾਉਣ ਲਈ ਵਰਤੀਂਦਾ ਨਿੱਕਾ ਹਲਕਾ ਲੱਕੜੀ ਦਾ ਢਾਂਚਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5885, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਟੇਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਟੇਰਨ [ਨਾਂਪੁ] ਗਲੋਟਿਆਂ ਤੋਂ ਅੱਟੀਆਂ ਬਣਾਉਣ ਲਈ ਵਰਤਿਆ ਜਾਣ ਵਾਲ਼ਾ ਸੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਟੇਰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਟੇਰਨ. ਸੰਗ੍ਯਾ—ਅਟਨ ਕਰਨ ਵਾਲਾ ਯੰਤ੍ਰ. ਘੁੰਮਣ ਵਾਲਾ ਯੰਤ੍ਰ. ਡੌਰੂ ਦੀ ਸ਼ਕਲ ਦਾ ਇੱਕ ਯੰਤ੍ਰ, ਜਿਸ ਉੱਪਰ ਸੂਤ ਦੀ ਅੱਟੀ ਬਣਾਈ ਜਾਂਦੀ ਹੈ. “ਪੁਨਹਿ ਅਟੇਰਨ ਕੀ ਬਿਧਿ ਪ੍ਰੇਰਨ.” (ਗੁਪ੍ਰਸੂ) ੨ ਮੱਕੜੀ ਦੀ ਕਿਸਮ ਦਾ ਇੱਕ ਜੀਵ , ਜਿਸ ਨੂੰ ਕਾਹਣਾ ਆਖਦੇ ਹਨ. ਦੇਖੋ, ਅਟੇਰੂ। ੩ ਸੂਤ ਅਟੇਰਨ ਦੀ ਕ੍ਰਿਯਾ. “ਸਹਿਤ ਪ੍ਰੀਤਿ ਕੇ ਕਰਹਿ ਅਟੇਰਨ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਟੇਰਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਟੇਰਨ : ਸੂਤ-ਅਟੇਰਨ––ਇਹ ਲਕੜੀ ਦਾ ਇਕ ਢਾਂਚਾ ਹੁੰਦਾ ਹੈ, ਜਿਸ ਉਤੇ ਸੂਤ ਦੀ ਛੱਲੀ ਦੇ ਧਾਗੇ ਨੂੰ ਵਲ ਕੇ ਅੱਟੀ ਬਣਾਈ ਜਾਂਦੀ ਹੈ।

ਅਟੇਰਨ-ਇਕ ਖੇਡ––ਇਹ ਇਕ ਖੇਡ ਹੈ ਜਿਸ ਦੀ ਬਸਾਤ ਸੂਤ ਬਣਾਉਣ ਵਾਲੇ ਅਟੇਰਨ ਦੀ ਸ਼ਕਲ ਦੀ ਹੁੰਦੀ ਹੈ। ਇਸ ਨੂੰ ਇਕ ਸਮੇਂ ਦੋ ਖਿਡਾਰੀ ਖੇਡ ਸਕਦੇ ਹਨ। ਹਰੇਕ ਦੀਆਂ ਨੌਂ ਨੌਂ ਨਰਦਾਂ ਹੁੰਦੀਆਂ ਹਨ। ਕੇਂਦਰੀ ਘਰ ਵਿਚ ਕੋਈ ਨਰਦ ਨਹੀਂ ਹੁੰਦੀ। ਬਾਕੀ ਘਰ ਦੋਹਾਂ ਖਿਡਾਰੀਆਂ ਦੀਆਂ ਨਰਦਾ ਨੇ ਮੱਲੇ ਹੋਏ ਹੁੰਦੇ ਹਨ। ਪਹਿਲੀ ਚਾਲ ਕਿਸੇ ਇਕ ਖਿਡਾਰੀ ਦੇ ਆਪਣੀ ਨਰਦ ਨੂੰ ਕੇਂਦਰ ਵਾਲੇ ਘਰ ਵਿਚ ਟਿਕਾਉਣ ਨਾਲ ਸ਼ੁਰੂ ਹੁੰਦੀ ਹੈ ਜਿਸ ਨੂੰ ਦੂਜਾ

ਖਿਡਾਰੀ ਉਲੰਘ ਕੇ ਮਾਰ ਲੈਂਦਾ ਹੈ। ਜਿਸ ਨਰਦ ਤੋਂ ਕੋਈ ਵਿਰੋਧੀ ਨਰਦ ਉਲੰਘ ਜਾਏ, ਉਹ ਮਰ ਗਈ ਸਮਝੀ ਜਾਂਦੀ ਹੈ। ਵਿਰੋਧੀ ਨਰਦ ਉਲੰਘ ਕੇ ਟਿਕਣ ਲਈ ਅਗੋਂ ਕਿਸੇ ਘਰ ਦਾ ਉਸ ਲਈ ਖ਼ਾਲੀ ਹੋਣਾ ਜ਼ਰੂਰੀ ਹੈ। ਜਿਸ ਦੀਆਂ ਸਾਰੀਆਂ ਨਰਦਾਂ ਮਰ ਜਾਣ, ਉਹ ਹਾਰ ਜਾਂਦਾ ਹੈ।


ਲੇਖਕ : ਪਿਆਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅਟੇਰਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਟੇਰਨ, ਪੁਲਿੰਗ : ਲੱਕੜੀ ਦਾ ਇਕ ਢਾਂਚਾ ਜਿਸ ਤੇ ਸੂਤਰ ਦੀ ਛੱਲੀ ਦੇ ਧਾਗੇ ਨੂੰ ਲਾ ਕੇ ਅੱਟੀ ਬਣਾਈ ਜਾਂਦੀ ਹੈ, ਕੁਸ਼ਤੀ ਦਾ ਇਕ ਦਾਉ

–ਅਟੇਰਨ ਹੋ ਜਾਣਾ, (ਸੁਕ, ਕੇ) ਮੁਹਾਵਰਾ : ਬਹੁਤ ਮਾੜਾ ਹੋ ਜਾਣਾ, ਸਰੀਰ ਦੀਆਂ ਹੱਡੀਆਂ ਨਿਕਲ ਆਉਣਾ, ਨਿਰਾ ਹੱਡੀਆਂ ਦਾ ਢਾਂਚਾ ਰਹਿ ਜਾਣਾ ਸੁਕ ਕੇ ਹਰੀੜ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1996, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-11-21-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.