ਅਜਮੇਰ ਚੰਦ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਜਮੇਰ ਚੰਦ : ਸ਼ਿਵਾਲਿਕ ਦੇ ਰਜਵਾੜਿਆਂ ਦੀਆਂ ਰਿਆਸਤਾਂ ਵਿਚੋਂ ਕਹਲੂਰ (ਬਿਲਾਸਪੁਰ) ਦਾ ਸ਼ਾਸਕ ਸੀ। ਆਪਣੇ ਪਿਤਾ ਰਾਜਾ ਭੀਮ ਚੰਦ ਦੁਆਰਾ ਇਸ ਦੇ ਲਈ ਗੱਦੀ ਛੱਡਣ ਉਪਰੰਤ ਇਹ ਰਿਆਸਤ ਦਾ ਰਾਜਾ ਬਣਿਆ। ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ਼ ਲੜਾਈਆਂ ਵਿਚ ਅਗਵਾਈ ਕੀਤੀ ਸੀ ਅਤੇ ਇਸ ਦੇ ਪੁੱਤਰ ਅਜਮੇਰ ਚੰਦ ਨੇ ਵੀ ਉਹੀ ਦੁਸ਼ਮਨੀ ਦੀ ਭਾਵਨਾ ਜਾਰੀ ਰੱਖੀ। ਇਸ ਨੇ ਪਹਾੜੀ ਰਾਜਿਆਂ ਦਾ ਇਕ ਗਠਜੋੜ ਬਣਾਇਆ ਅਤੇ ਇਸ ਦੇ ਇਲਾਕੇ ਵਿਚ ਪੈਂਦੇ ਅਨੰਦਪੁਰ ਵਿਚੋਂ ਗੁਰੂ ਗੋਬਿੰਦ ਸਿੰਘ ਨੂੰ ਕੱਢਣ ਲਈ ਬਾਦਸ਼ਾਹ ਔਰੰਗਜ਼ੇਬ ਦੀ ਮਦਦ ਮੰਗੀ। 1700 ਅਤੇ 1703 ਵਿਚ ਇਹਨਾਂ ਦੋਵਾਂ ਦੇ ਅਨੰਦਪੁਰ ਉੱਤੇ ਹਮਲੇ ਅਸਫ਼ਲ ਰਹੇ , ਪਰੰਤੂ ਗੁਰੂ ਗੋਬਿੰਦ ਸਿੰਘ ਜੀ ਨੂੰ ਲੰਮਾ ਸਮਾਂ ਚਲੇ ਘੇਰੇ ਪਿੱਛੋਂ 1705 ਵਿਚ ਕਿਲਾ ਖਾਲੀ ਕਰਨਾ ਪਿਆ। ਅਜਮੇਰ ਚੰਦ ਚਮਕੌਰ ਤਕ ਗੁਰੂ ਜੀ ਦੀ ਭਾਲ ਵਿਚ ਸ਼ਾਹੀ ਫ਼ੌਜਾਂ ਨਾਲ ਰਿਹਾ।
1738 ਵਿਚ ਅਜਮੇਰ ਚੰਦ ਦਾ ਦੇਹਾਂਤ ਹੋ ਗਿਆ।
ਲੇਖਕ : ਕ.ਸ.ਥ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First